ETV Bharat / state

ਨਵਜੋਤ ਸਿੱਧੂ 'ਤੇ ਪੰਜਾਬ ਕਾਂਗਰਸ 'ਚ ਕਲੇਸ਼; ਇੰਚਾਰਜ ਦੀ ਮੀਟਿੰਗ ਛੱਡ ਕੇ ਹੁਸ਼ਿਆਰਪੁਰ ਰੈਲੀ ਕਰਨ ਗਏ ਸਿੱਧੂ - Navjot Singh Sidhu

ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਦੀ ਪੰਜਾਬ ਵਿੱਚ ਪਹਿਲੀ ਮੀਟਿੰਗ ਦਰਮਿਆਨ ਹੀ ਵੱਡਾ ਝਟਕਾ ਦਿੱਤਾ। ਦਿੱਲੀ ਕਾਂਗਰਸ ਦੇ ਆਗੂ ਯਾਦਵ ਆਗੂਆਂ ਦੀ ਮੀਟਿੰਗ ਕਰਨ ਲਈ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਪੁੱਜੇ, ਤਾਂ ਮੀਟਿੰਗ ਵਿੱਚ ਆਉਣ ਦੀ ਬਜਾਏ ਸਿੱਧੂ ਹੁਸ਼ਿਆਰਪੁਰ ਵਿੱਚ ਰੈਲੀ ਲਈ ਚਲੇ ਗਏ। ਇਸ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ।

Punjab Congress
Punjab Congress
author img

By ETV Bharat Punjabi Team

Published : Jan 9, 2024, 2:24 PM IST

Updated : Jan 9, 2024, 5:03 PM IST

ਮੀਟਿੰਗ ਤੋਂ ਬਾਅਦ ਰਾਜਾ ਵੜਿੰਗ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਮੰਗਲਵਾਰ ਸਵੇਰੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਕਾਂਗਰਸ ਭਵਨ ਪਹੁੰਚੇ। ਇੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਨਵਜੋਤ ਸਿੱਧੂ ਮੀਟਿੰਗ ਵਿੱਚ ਆਉਣ ਦੀ ਬਜਾਏ ਵੱਖਰੇ ਤੌਰ ’ਤੇ ਰੈਲੀ ਵਿੱਚ ਕਿਉਂ ਗਏ, ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।

ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਦੇਵੇਂਦਰ ਯਾਦਵ ਨੇ ਬਹੁਤ ਵਧੀਆ ਤਰੀਕੇ ਨਾਲ ਸਭ ਨਾਲ ਗੱਲਬਾਤ ਕੀਤੀ। ਸਾਨੂੰ 13 ਸੀਟਾਂ ਉੱਤੇ ਚੋਣ ਲੜ੍ਹਨ ਦੀ ਰਣਨੀਤੀ ਬਣਾਈ ਹੈ। ਉਨ੍ਹਾਂ ਕਿ ਗਠਜੋੜ ਨੂੰ ਲੈ ਕੇ ਵਿਅਕਤੀਗਤ ਤੌਰ ਉੱਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ, ਬਾਕੀ ਜੋ ਵੀ ਫੈਸਲਾ ਹੋਵੇਗਾ, ਉਹ ਯਾਦਵ ਅਤੇ ਹਾਈਕਮਾਨ ਲਵੇਗੀ।

ਮੀਟਿੰਗ ਤੋਂ ਬਾਅਦ ਰਾਜਾ ਵੜਿੰਗ

ਪ੍ਰਧਾਨ ਵੜਿੰਗ ਨੇ ਕਿਹਾ- ਸਿੱਧੂ ਦਾ ਹੋਵੇਗਾ ਪ੍ਰੋਗਰਾਮ ਆਪਣਾ : ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਹੋਣ ਕਰਕੇ ਜੇਕਰ ਕੋਈ ਕਾਂਗਰਸ ਨੂੰ ਮਜ਼ਬੂਤ ​​ਕਰਨ ਲਈ ਵੱਖਰੀ ਰੈਲੀ ਕਰਦਾ ਹੈ, ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਦੇ ਨਾਲ ਹੀ, ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਪਾਰਟੀ ਹਾਈਕਮਾਨ ਕੋਲ ਚੁੱਕਣਗੇ। ਉਹ ਇਹ ਗੱਲ ਮੀਡੀਆ ਨੂੰ ਨਹੀਂ ਦੱਸੇਗੀ। ਜਿੱਥੋਂ ਤੱਕ ਕਾਂਗਰਸ ਦੇ ਅੱਜ ਦੇ ਪ੍ਰੋਗਰਾਮ ਦਾ ਸਬੰਧ ਹੈ, ਪਾਰਟੀ ਇੰਚਾਰਜ ਦੇਵੇਂਦਰ ਯਾਦਵ ਅੱਜ ਨੇਤਾਵਾਂ ਨਾਲ ਮੁਲਾਕਾਤ ਕਰਨ ਦਾ ਹੈ, ਹੋ ਸਕਦਾ ਹੈ ਕਿ ਸਿੱਧੂ ਦਾ ਆਪਣਾ ਕੋਈ ਪ੍ਰੋਗਰਾਮ ਹੋਵੇ।

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ

ਗਠਜੋੜ 'ਤੇ ਸੁਖਜਿੰਦਰ ਰੰਧਾਵਾ ਦਾ ਬਿਆਨ: ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਰੰਧਾਵਾ ਨੇ 'ਆਪ' ਨਾਲ ਗਠਜੋੜ 'ਤੇ ਬੋਲਦਿਆਂ ਕਿਹਾ ਕਿ ਸਾਡੀ ਪਾਰਟੀ 'ਚ ਜਿਹੜੇ ਲੋਕ ਆਮ ਆਦਮੀ ਪਾਰਟੀ ਨਾਲ ਗਠਜੋੜ ਦੇ ਹੱਕ 'ਚ ਹਨ, ਉਹ ਇਹ ਵੀ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਚੋਰ ਹੈ, ਆਮ ਆਦਮੀ ਪਾਰਟੀ ਚੋਰ ਹੈ, ਫਿਰ ਉਹ ਵੀ ਗਠਜੋੜ ਦੀ ਗੱਲ ਵੀ ਕਰਦੇ ਹਨ, ਇਹ ਗੱਲ ਨਹੀਂ ਬਣੇਗੀ।

"ਸਿੱਧੂ ਨਾਲ ਮੇਰੀ ਨਹੀਂ ਬਣਦੀ"

"ਸਿੱਧੂ ਨਾਲ ਮੇਰੀ ਨਹੀਂ ਬਣਦੀ": ਉੱਥੇ ਹੀ, ਮੀਟਿੰਗ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਕੋਲੋਂ ਜਦੋਂ ਪੱਤਰਕਾਰਾਂ ਨੇ ਨਵਜੋਤ ਸਿੱਧੂ ਵਲੋਂ ਹੁਸ਼ਿਆਰਪੁਰ ਜਾ ਕੇ ਰੈਲੀ ਕਰਨ ਬਾਰੇ ਸਵਾਲ ਕੀਤਾ, ਤਾਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ, ਸਿੱਧੂ ਬਾਰੇ ਮੇਰੇ ਨਾਲ ਗੱਲ ਨਾ ਕਰੋ, ਮੇਰੀ ਉਸ ਨਾਲ ਨਹੀਂ ਬਣਦੀ।

ਨਵਜੋਤ ਸਿੱਧੂ ਦਾ ਟਵੀਟ: ਮੀਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਐਕਸ ਉੱਤੇ ਫੋਟੋ ਸ਼ੇਅਰ ਕਰਦੇ ਹੋਏ ਟਵੀਟ ਕੀਤਾ -

ਅੱਜ ਸਵੇਰੇ ਚੰਡੀਗੜ੍ਹ ਵਿੱਚ ਸ਼੍ਰੀ ਦੇਵੇਂਦਰ ਯਾਦਵ ਦੀ ਸੂਝ ਤੋਂ ਮਿਲੀ ਨਵੀਂ ਉਮੀਦ ਅਤੇ ਪ੍ਰੇਰਨਾ ਨਾਲ….. ਮੈਂ ਹੁਸ਼ਿਆਰਪੁਰ “ਜਿੱਤੇਗਾ ਪੰਜਾਬ – ਜਿਤੇਗੀ ਕਾਂਗਰਸ ਰੈਲੀ” ਲਈ ਰਵਾਨਾ ਹੋਇਆ….. ਮੇਰਾ ਕੰਪਾਸ ਪੰਜਾਬ ਦੇ ਉੱਜਵਲ ਭਵਿੱਖ ਲਈ ਤਿਆਰ ਹੈ !!- ਨਵਜੋਤ ਸਿੱਧੂ

  • With new hope and inspiration gleaned from Shri Devender Yadav's insights in Chandigarh today morning….. I set sail for Hoshiarpur “Jittega Punjab - Jittegi Congress Rally”….. my compass set on a brighter future for Punjab !!@devendrayadvinc @INCIndia pic.twitter.com/LHCEteOYlU

    — Navjot Singh Sidhu (@sherryontopp) January 9, 2024 " class="align-text-top noRightClick twitterSection" data=" ">

ਰੰਜਿਸ਼ ਖ਼ਤਮ ਕਰਵਾਉਣ ਦੀ ਯੋਜਨਾ ਫੇਲ੍ਹ!: ਕਾਂਗਰਸੀ ਆਗੂਆਂ ਮੁਤਾਬਕ ਨਵਜੋਤ ਸਿੱਧੂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਹਲਕਾ ਇੰਚਾਰਜ ਨੇ ਰਾਜਾ ਵੜਿੰਗ- ਪ੍ਰਤਾਪ ਬਾਜਵਾ ਅਤੇ ਨਵਜੋਤ ਸਿੱਧੂ ਨੂੰ ਇਕੱਠੇ ਬੈਠਾ ਕੇ ਰੰਜਿਸ਼ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ, ਤਾਂ ਸਿੱਧੂ ਦੇ ਕਰੀਬੀਆਂ ਨੇ ਉਨ੍ਹਾਂ ਨੂੰ ਰੈਲੀ 'ਚ ਜਾਣ ਲਈ ਕਿਹਾ। ਇਸ ਦੌਰਾਨ ਕਾਂਗਰਸੀ ਆਗੂ ਅਰਸ਼ਪ੍ਰੀਤ ਖਡਿਆਲ ਨੇ ਕਿਹਾ ਕਿ ਵਿਰੋਧੀ ਧਿਰ ਇਸ ਨੂੰ ਬੇਲੋੜਾ ਮੁੱਦਾ ਬਣਾ ਰਹੀ ਹੈ।

Last Updated : Jan 9, 2024, 5:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.