ਚੰਡੀਗੜ੍ਹ: ਕੌਮੀ ਅੱਤਵਾਦ ਫਰੰਟ ਦੇ ਪ੍ਰਧਾਨ ਵੀਰੇਸ਼ ਸਾਂਡਿਆਲ ਨੇ ਪੰਜਾਬ ਵਿਚ ਅੰਮ੍ਰਿਤਪਾਲ ਦੀਆਂ ਵੱਧ ਰਹੀਆਂ ਗਤੀਵਿਧੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦਾ ਵਿਰੋਧ ਕੀਤਾ ਹੈ। ਇਸ ਲਈ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦੇਣ ਲਈ ਉਹ ਗਵਰਨਰ ਹਾਊਸ ਪਹੁੰਚੇ। ਜਿਸ ਮੰਗ ਪੱਤਰ ਵਿਚ ਪੰਜਾਬ ਅੰਦਰ ਵੱਧ ਰਹੀਆਂ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ, ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਮੋਰਚਾ ਅਤੇ ਰਾਮ ਰਹੀਮ ਦੀ ਪੈਰੋਲ ਕਰਨ ਵਾਲਿਆਂ ਦਾ ਵਿਰੋਧ ਕੀਤਾ ਹੈ ਅਤੇ ਨਾਲ ਹੀ ਇਹ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਨਾਲ ਚੱਲਣ ਵਾਲਿਆਂ ਦੇ ਲਾਈਸੈਂਸੀ ਹਥਿਆਰ ਰੱਦ ਕੀਤੇ ਜਾਣ, ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਹੋਵੇ।
ਅੰਮ੍ਰਿਤਪਾਲ ਨਾਲ ਚੱਲਣ ਵਾਲਿਆਂ ਦੇ ਲਾਈਸੈਂਸੀ ਹਥਿਆਰ ਰੱਦ ਕੀਤੇ ਜਾਣ: ਕੌਮੀ ਅੱਤਵਾਦ ਫਰੰਟ ਦੇ ਪ੍ਰਧਾਨ ਵੀਰੇਸ਼ ਸਾਂਡਿਆਲ ਨੇ ਪੰਜਾਬ ਵਿਚ ਅੰਮ੍ਰਿਤਪਾਲ ਦੀਆਂ ਵੱਧ ਰਹੀਆਂ ਗਤੀਵਿਧੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦਾ ਵਿਰੋਧ ਕੀਤਾ ਹੈ। ਇਸ ਲਈ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦੇਣ ਲਈ ਉਹ ਗਵਰਨਰ ਹਾਊਸ ਪਹੁੰਚੇ। ਜਿਸ ਮੰਗ ਪੱਤਰ ਵਿਚ ਪੰਜਾਬ ਅੰਦਰ ਵੱਧ ਰਹੀਆਂ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ, ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਮੋਰਚਾ ਅਤੇ ਰਾਮ ਰਹੀਮ ਦੀ ਪੈਰੋਲ ਕਰਨ ਵਾਲਿਆਂ ਦਾ ਵਿਰੋਧ ਕੀਤਾ ਹੈ ਅਤੇ ਨਾਲ ਹੀ ਇਹ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਨਾਲ ਚੱਲਣ ਵਾਲਿਆਂ ਦੇ ਲਾਈਸੈਂਸੀ ਹਥਿਆਰ ਰੱਦ ਕੀਤੇ ਜਾਣ, ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਹੋਵੇ। ਸ਼ਾਂਡਿਆਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਪੁਰਜੋਰ ਵਿਰੋਧ ਕੀਤਾ ਹੈ ਕਿਹਾ ਕਿ ਕਿਸੇ ਵੀ ਹਾਲਤ ਵਿਚ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਵੀ ਪਾਈਆਂ ਕਈ ਪਟੀਸ਼ਨਾਂ : ਅੱਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਸ਼ਾਂਡਿਆਲ ਦਾ ਕਹਿਣਾ ਹੈ ਪਿਛਲੇ 25 ਸਾਲਾਂ ਤੋਂ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਸਮੇਤ ਭਾਰਤ ਵਿੱਚ ਸਰਗਰਮ ਅੱਤਵਾਦੀਆਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਢਾਹ ਲਾਉਣ ਵਾਲੀਆਂ ਰਾਸ਼ਟਰ ਵਿਰੋਧੀ ਤਾਕਤਾਂ ਦੇ ਖਿਲਾਫ ਲਗਾਤਾਰ ਲੜ ਰਿਹਾ ਹੈ ਉਹ ਹਮੇਸ਼ਾ ਉਸ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਨੂੰ ਜਵਾਬ ਦਿੰਦਾ ਰਿਹਾ ਹੈ। ਇਹ ਜਵਾਬ ਕੌਮੀ ਪੱਧਰ ’ਤੇ ਜਨਤਕ ਮੀਟਿੰਗਾਂ ਕਰਕੇ, ਮੀਡੀਆ ਵਿੱਚ ਜਾ ਕੇ ਅਤੇ ਦੇਸ਼ ਵਿੱਚ ਲੋਕ ਲਹਿਰ ਪੈਦਾ ਕਰਕੇ ਆਮ ਆਦਮੀ ਨੂੰ ਦਹਿਸ਼ਤਗਰਦੀ ਖ਼ਿਲਾਫ਼ ਜੋੜਨ ਲਈ ਲਗਾਤਾਰ ਯਤਨਸ਼ੀਲ ਹੈ।
ਇੰਨਾ ਹੀ ਨਹੀਂ ਅੱਤਵਾਦ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਕਈ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਅਤੇ 2004 'ਚ ਜਦੋਂ ਬੇਅੰਤ ਸਿੰਘ ਦੇ ਕਾਤਲ ਅੱਤਵਾਦੀ ਜਗਤਾਰ ਸਿੰਘ ਹਵਾਰਾ ਅਤੇ ਹੋਰ ਬਾਦਲ ਜੇਲ ਤੋੜ ਕੇ ਫਰਾਰ ਹੋ ਗਏ ਸਨ ਤਾਂ ਮੇਰੇ ਐਂਟੀ ਟੈਰਰਿਸਟ ਫਰੰਟ ਇੰਡੀਆ ਨੇ ਪੰਜਾਬ ਹਰਿਆਣਾ 'ਚ ਪੀ.ਆਈ.ਐੱਲ. ਹਾਈਕੋਰਟ ਨੇ 2004 'ਚ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਸੀ, ਜਿਸ 'ਚ ਬੱਬਰ ਖਾਲਸਾ ਦੇ ਅੱਤਵਾਦੀ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਿਨ੍ਹਾਂ ਖਿਲਾਫ ਹਾਈਕੋਰਟ ਨੇ ਅਹਿਮ ਫੈਸਲੇ ਦਿੱਤੇ ਅਤੇ ਖਾਲਿਸਤਾਨ ਪ੍ਰਚਾਰਕ ਜਰਨੈਲ ਸਿੰਘ ਭਿੰਡਰਾਵਾਲਾ ਦਾ ਸਾਹਿਤ ਪੰਜਾਬ 'ਚ ਵਿਕਣ 'ਤੇ ਅੱਤਵਾਦ ਵਿਰੋਧੀ ਫਰੰਟ ਇੰਡੀਆ ਨੇ 2009 ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਸਾਹਿਤ ਉੱਤੇ ਪਾਬੰਦੀ ਲਗਾਉਣ ਲਈ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ : Bhagwant Mann Jalandhar Visit: ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਪੁੱਜੇ ਭਗਵੰਤ ਮਾਨ, ਕੀਤੇ ਕਈ ਵੱਡੇ ਐਲਾਨ
ਬੰਦੀ ਸਿੰਘਾਂ ਦੀ ਰਿਹਾਈ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤੀ ਜਾਵੇਗੀ: ਕੌਮੀ ਅੱਤਵਾਦੀ ਫਰੰਟ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕੀਤਾ ਹੈ ਅਤੇ ਰਿਹਾਈ ਲਈ ਲੱਗੇ ਮੋਰਚੇ ਉੱਤੇ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਬੰਦੀ ਸਿੰਘਾਂ ਨੂੰ ਕੱਟੜਪੰਥੀਆਂ ਦਾ ਨਾਂ ਦਿੰਦੇ ਹੋਏ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੀ ਗਵਰਨਰ ਨੂੰ ਦਿੱਤੇ ਮੰਗ ਪੱਤਰ ਵਿਚ ਲਿਖਿਆ ਗਿਆ ਹੈ।ਨਾਲ ਹੀ ਪੰਜਾਬ ਦੇ ਵਿਚ ਜਿੰਨੇ ਵੀ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਹਨ ਉਹਨਾਂ ਵਿਚ ਵੱਡੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਡੇਰਾ ਸਿਰਸਾ ਦਾ ਵਿਰੋਧ ਕਰਨ ਵਾਲਿਆਂ 'ਤੇ ਕੱਟੜਪੰਥੀ ਕਰਾਰ ਦਿੰਦਿਆਂ ਮਾਹੌਲ ਖਰਾਬ ਕਰਨ ਦਾ ਦੋਸ਼ ਲਗਾਇਆ।ਦੂਜੇ ਪਾਸੇ ਰਾਮ ਰਹੀਮ ਦੀ ਪੈਰੋਲ ਨੂੰ ਕਾਨੂੰਨੀ ਦੱਸਿਆ ਵਿਰੋਧ ਕਰਨ ਵਾਲਿਆਂ ਤੇ ਵੀ ਗੁੱਸਾ ਜ਼ਾਹਿਰ ਕੀਤਾ ਹੈ।ਉਸਨੇ ਕਿਹਾ ਕਿ ਜੋ ਕੁਝ ਨਿਰੰਕਾਰੀ ਗੁਰੂ ਨਾਲ ਹੋਇਆ ਓਹੀ ਗੁਰਮੀਤ ਰਾਮ ਰਹੀਮ ਨਾਲ ਹੋ ਸਕਦਾ ਹੈ ਉਸਨੂੰ ਕੇਂਦਰੀ ਅਤੇ ਪੰਜਾਬ ਦੀ ਸੁਰੱਖਿਆ ਦਿੱਤੀ ਜਾਵੇ।