ਅੰਮ੍ਰਿਤਸਰ: ਸੋਮਵਾਰ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਬਿਆਸ ਵਿਖੇ ਸ਼ਹੀਦ ਬਿਕਰਮਦੀਪ ਸਿੰਘ ਰੰਧਾਵਾ ਦੇ ਪਿਤਾ ਤਰਲੋਚਨ ਸਿੰਘ ਰੰਧਾਵਾ (ਰਿਟਾ ਏ.ਡੀ.ਐਫ.ਓ) ਅਤੇ ਮਾਤਾ ਕੰਵਲਜੀਤ ਕੌਰ ਰੰਧਾਵਾ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਸ਼ਹੀਦ ਨੌਜਵਾਨ ਬਿਕਰਮਦੀਪ ਰੰਧਾਵਾ ਤੇ ਕੀਤੇ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕੈਨੇਡਾ ਸਰਕਾਰ ਤੋਂ ਇੰਨਸਾਫ ਦੀ ਆਸ ਕੀਤੀ, ਅਤੇ ਪਰਿਵਾਰ ਨਾਲ ਡਾਹਢੇ ਦੁੱਖ ਦਾ ਪ੍ਰਗਟਾਵਾ ਕੀਤਾ।
ਸ਼ਹੀਦ ਬਿਕਰਮਦੀਪ ਰੰਧਾਵਾ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਪਰਿਵਾਰ ਨੂੰ ਇੰਮੀਗ੍ਰੇਸ਼ਨ ਨਾਲ ਸਬੰਧਿਤ ਆ ਰਹੀ ਸਮੱਸਿਆ ਸਬੰਧੀ ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕੈਨੇਡਾ ਇਮੀਗ੍ਰੇਸ਼ਨ ਵਲੋਂ ਕੀਤੇ ਜਾ ਰਹੇ ਉਪਰਾਲੇ ਤੋਂ ਇਲਾਵਾ ਉਹ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਿਆ ਨਾਲ ਗੱਲਬਾਤ ਕਰਕੇ ਜਲਦ ਹੀ ਕੋਈ ਹੱਲ ਕੱਢਣਗੇ।
ਇਸ ਮੌਕੇ ਵਾਈਸ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਮੱਖਣ ਸਿੰਘ ਰੰਧਾਵਾ, ਪ੍ਰੀਤਮ ਸਿੰਘ ਰੰਧਾਵਾ, ਪੰਜਾਬ ਯੂਥ ਕਾਂਗਰਸ ਹਲਕਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਰੰਧਾਵਾ ਬਿਆਸ, ਲਛਮਣ ਬਿਆਸ ਗ੍ਰਾਮ ਵਿਕਾਸ ਸੋਸਾਇਟੀ ਜਨਰਲ ਸਕੱਤਰ, ਮਨਮੀਤ ਰਾਜ ਧਾਲੀਵਾਲ, ਸੁਖਦੇਵ ਸਿੰਘ ਬਿਆਸ, ਸੁਖਜਿੰਦਰ ਸਿੰਘ ਸੁੱਖ, ਹਰਜਿੰਦਰ ਸਿੰਘ, ਸਵਿੰਦਰ ਸਿੰਘ ਸ਼ਿੰਦ, ਅਸ਼ੋਕ ਕੁਮਾਰ, ਸੋਹਣ ਲਾਲ, ਸੁਰਜੀਤ ਸਿੰਘ, ਲਵਜੀਤ ਭੁੱਲਰ, ਮਨਦੀਪ ਬੱਲ ਆਦਿ ਤੋਂ ਇਲਾਵਾ ਪਤਵੰਤੇ ਹਾਜਰ ਸਨ।