ETV Bharat / state

ਮਣੀਪੁਰ ਵੀਡੀਓ ਮਾਮਲਾ: 'ਆਪ' ਪੰਜਾਬ ਦਾ ਭਾਜਪਾ ਖ਼ਿਲਾਫ਼ ਪ੍ਰਦਰਸ਼ਨ, ਪੁਲਿਸ ਨੇ AAP ਆਗੂਆਂ ਨੂੰ ਹਿਰਾਸਤ ਵਿੱਚ ਲਿਆ

ਮਣੀਪੁਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਹੈ। ਦੂਜੇ ਪਾਸੇ ਚੰਡੀਗੜ੍ਹ ਸਥਿਤ ਭਾਜਪਾ ਦੇ ਦਫ਼ਤਰ ਦਾ ਪੰਜਾਬ ਆਮ ਆਦਮੀ ਪਾਰਟੀ ਵੱਲੋਂ ਘਿਰਾਓ ਕੀਤਾ ਜਾਣਾ ਹੈ। ਆਪ ਦੀ ਪੰਜਾਬ ਇਕਾਈ ਦੇ ਮੈਂਬਰ ਭਾਜਪਾ ਖ਼ਿਲਾਫ਼ ਇੱਕਜੁੱਟ ਹੋਣ ਲਈ ਇਕੱਤਰ ਹੋ ਚੁੱਕੇ ਨੇ।

AAPs demonstration against BJP against the Manipur video case
ਮਣੀਪੁਰ ਵੀਡੀਓ ਮਾਮਲੇ ਵਿਰੁੱਧ 'ਆਪ' ਦਾ ਭਾਜਪਾ ਖ਼ਿਲਾਫ਼ ਪ੍ਰਦਰਸ਼ਨ, ਭਾਜਪਾ ਦੇ ਦਫ਼ਤਰ ਦਾ ਕਰਨਗੇ ਘਿਰਾਓ
author img

By

Published : Jul 25, 2023, 1:17 PM IST

Updated : Jul 25, 2023, 1:45 PM IST

'ਆਪ' ਪੰਜਾਬ ਦਾ ਭਾਜਪਾ ਖ਼ਿਲਾਫ਼ ਪ੍ਰਦਰਸ਼ਨ

ਚੰਡੀਗੜ੍ਹ: ਪੰਜਾਬ ਆਮ ਆਦਮੀ ਪਾਰਟੀ ਵੱਲੋਂ ਮਣੀਪੁਰ ਮੁੱਦੇ 'ਤੇ ਰਾਜ ਭਵਨ ਦੀ ਘੇਰਾਬੰਦੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਪ੍ਰਦਰਸ਼ਨਕਾਰੀ ਭਾਜਪਾ ਦਫਤਰ ਦਾ ਵੀ ਘਿਰਾਓ ਕਰਨਗੇ। ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ 'ਆਪ' ਦੇ ਲੀਡਰ ਅਤੇ ਵਰਕਰ ਸੈਕਟਰ 4 ਦੇ ਐੱਮਐੱਲਏ ਹੋਸਟਲ ਵਿੱਚ ਇਕੱਠੇ ਹੋ ਚੁੱਕੇ ਹਨ। ਧਰਨੇ ਵਿੱਚ ਪੰਜਾਬ ਦੇ ਸਾਰੇ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਣਗੇ ਪਰ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਐਮਐਲਏ ਹੋਸਟਲ ਦੇ ਬਾਹਰ ਵੀ ਬੈਰੀਕੇਡ ਲਗਾ ਦਿੱਤੇ ਹਨ।

ਐੱਮਐੱਲਏ ਹੋਸਟਲ ਤੋਂ ਭਾਜਪਾ ਦਫਤਰ ਤੱਕ ਕੂਚ: ਦੱਸ ਦਈਏ ਪੰਜਾਬ ਦੇ ਤਮਾਮ ਲੀਡਰ ਅਤੇ ਪਾਰਟੀ ਵਰਕਰ ਭਾਜਪਾ ਦੇ ਦਫਤਰ ਦੀ ਘੇਰਾਬੰਦੀ ਕਰਨ ਲਈ ਸੈਕਟਰ 4 ਦੇ ਐੱਮਐੱਲਏ ਹੋਸਟਲ ਵਿੱਚ ਇਕੱਠੇ ਹੋਏ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀ ਇਕੱਤਰਤਾ ਕਰਕੇ ਐੱਮਐੱਲਏ ਹੋਸਟਲ ਤੋਂ ਭਾਜਪਾ ਦੇ ਦਫਤਰ ਤੱਕ ਮਾਰਚ ਕਰਨਗੇ ਅਤੇ ਦਫਤਰ ਦੀ ਘੇਰਾਬੰਦੀ ਵੀ ਕਰਨਗੇ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਆਪ ਦੇ ਸਮਰਥਕਾਂ ਨੂੰ ਜਾਬਤੇ ਵਿੱਚ ਰੱਖਣ ਲਈ ਬੈਕੇਡਿੰਗ ਵੀ ਕੀਤੀ ਹੋਈ ਹੈ।

ਮਣੀਪੁਰ ਵੀਡੀਓ ਮਾਮਲਾ: ਦੱਸ ਦਈਏ ਬੀਤੇ ਦਿਨੀ ਮਣੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਦੇਸ਼ ਵਿੱਚ ਹੰਗਾਮਾ ਮਚ ਗਿਆ ਸੀ ਅਤੇ ਖੁੱਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੋਸ਼ੀਆਂ ਨੂੰ ਨਾ ਬਖਸ਼ਣ ਦੀ ਗੱਲ ਕਹੀ ਸੀ। ਇਸ ਦੇ ਤੁਰੰਤ ਬਾਅਦ ਮਣੀਪੁਰ ਜਿਹਾ ਮਾਮਲਾ ਬਿਹਾਰ ਵਿੱਚ ਵੀ ਲੜਕੀ ਦੇ ਨਾਲ ਕੀਤਾ ਗਿਆ। ਬੇਗੂਸਰਾਏ ਤੋਂ ਜੋ ਵੀਡੀਓ ਸਾਹਮਣੇ ਆਇਆ ਸੀ, ਉਹ ਹਲੂਣ ਦੇਣ ਵਾਲਾ ਸੀ। ਲੋਕ ਨਾ ਸਿਰਫ ਲੜਕੀ ਦੇ ਕੱਪੜੇ ਪਾੜਦੇ ਨਜ਼ਰ ਆਉਂਦੇ ਹਨ, ਸਗੋਂ ਉਸ ਨੂੰ ਫਰਸ਼ 'ਤੇ ਸੁੱਟ ਦਿੰਦੇ ਹਨ ਅਤੇ ਉਸ ਨਾਲ ਦੁਰਵਿਵਹਾਰ ਕਰਦੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਸੁਪਰਡੈਂਟ ਨੇ ਕਿਹਾ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਦਲਿਤ ਨਾਬਾਲਗ ਦੇ ਬਿਆਨ 'ਤੇ 4 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ । ਇਹ ਕੇਸ ਪੋਸਕੋ ਐਕਟ, ਐਸਸੀ ਐਸਟੀ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਦੋਸ਼ੀ ਮਿਊਜ਼ਿਕ ਟੀਚਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਤਿੰਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤਾ ਦਾ ਇਲਜ਼ਾਮ ਹੈ ਕਿ ਉਸ ਨੂੰ ਘਰ ਬੁਲਾ ਕੇ ਬਲਾਤਕਾਰ ਕੀਤਾ ਗਿਆ, ਉਦੋਂ ਹੀ ਤਿੰਨ ਲੋਕ ਆਏ ਅਤੇ ਉਸ ਨੂੰ ਨੰਗਾ ਕਰ ਦਿੱਤਾ।

Last Updated : Jul 25, 2023, 1:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.