ਚੰਡੀਗੜ੍ਹ : ਪੰਜਾਬ ਵਿੱਚ ਅੱਜ 4 ਆਈਏਐਸ ਅਤੇ 34 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਤਬਾਦਲੇ ਦੇ ਹੁਕਮਾਂ ਨੂੰ ਪ੍ਰਵਾਨਗੀ ਦਿੰਦਿਆਂ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਨੇ ਇਹ ਹੁਕਮ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਨੂੰ ਭੇਜ ਦਿੱਤੇ ਹਨ। ਜਿਸ ਦੇ ਅਧਾਰ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੀਆਂ ਬਦਲੀਆਂ 'ਤੇ ਮੋਹਰ ਲੱਗੀ। 38 ਆਈਏਐਸ-ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰਕੇ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।
4 ਆਈਏਐਸ ਅਧਕਿਾਰੀਆਂ ਦਾ ਹੋਇਆ ਤਬਾਦਲਾ : 38 ਆਈਏਐਸ ਅਧਿਕਾਰੀਆਂ ਵਿਚੋਂ ਜਿਹਨਾਂ ਦੇ ਤਬਾਦਲੇ ਹੋਏ ਹਨ, ਉਹਨਾਂ ਵਿਚੋਂ 2015 ਬੈਚ ਦੇ ਪਰਮਵੀਰ ਸਿੰਘ ਨੂੰ ਖੰਨਾ ਦੇ ਡਿਪਟੀ ਕਮਿਸ਼ਨਰ ਵਜੋਂ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਪਰਮਵੀਰ ਸਿੰਘ ਬਰਨਾਲਾ ਦੇ ਪੇਂਡੂ ਵਿਕਾਸ ਡਿਪਟੀ ਕਮਿਸ਼ਨਰ ਵਜੋਂ ਐਡੀਸ਼ਨਲ ਚਾਰਜ 'ਤੇ ਸਨ। 2015 ਬੈਚ ਦੀ ਹੀ ਆਈਏਐਸ ਅਧਿਕਾਰੀ ਪੱਲਵੀ ਨੂੰ ਬਠਿੰਡਾ ਸ਼ਹਿਰੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। 2017 ਬੈਚ ਦੇ ਆਈਏਐਸ ਅਧਿਕਾਰੀ ਗੌਤਮ ਜੈਨ ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ। ਇਸਤੋਂ ਪਹਿਲਾਂ ਉਹ ਪਟਿਆਲਾ ਡਿਵੈਲਪਮੈਂਟ ਅਥਾਰਿਟੀ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਤੈਨਾਤ ਸਨ।
- Balbir Sidhu : ਸਾਬਕਾ ਮੰਤਰੀ ਬਲਬੀਰ ਸਿੱਧੂ ਵਿਜੀਲੈਂਸ ਅੱਗੇ ਨਹੀਂ ਹੋਏ ਪੇਸ਼, ਜਾਇਦਾਦ ਦੇ ਮਾਮਲੇ 'ਚ ਹੋ ਰਹੀ ਪੁੱਛਗਿੱਛ
- ਰਾਜਪਾਲ ਦੀ CM Mann ਨੂੰ ਸਖ਼ਤ ਅਪੀਲ, "ਕਟਾਰੂਚੱਕ ਨੂੰ ਘਿਨੌਣੇ ਕੰਮ ਬਦਲੇ ਕੈਬਨਿਟ ਤੋਂ ਬਰਖਾਸਤ ਕਰੇ ਮੁੱਖ ਮੰਤਰੀ"
- Haryana Police Action: ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰ ਕਾਬੂ, ਪੁਲਿਸ ਦੀ ਵਰਦੀ 'ਚ ਆਏ ਸੀ ਸ਼ੂਟਰ
34 ਪੀਸੀਐਸ ਅਧਿਕਾਰੀਆਂ ਦੀ ਹੋਈ ਬਦਲੀ : ਪੀਸੀਐਸ ਅਧਿਕਾਰੀਆਂ ਵਿਚੋਂ 2004 ਬੈਚ ਦੇ ਪੀਸੀਐਸ ਅਧਿਕਾਰੀ ਗੁਰਪ੍ਰੀਤ ਥਿੰਦ ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਰਾਹੁਲ ਛਾਬਾ ਨੂੰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਐਡੀਸ਼ਨਲ ਚਾਰਜ ਸੌਂਪਿਆ ਗਿਆ, ਸੁਭਾਸ਼ ਚੰਦਰ ਨੂੰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਐਡੀਸ਼ਨਲ ਚਾਰਜ ਦਿੱਤਾ ਗਿਆ। ਪੀਸੀਐਸ ਅਧਿਕਾਰੀ ਦਲਵਿੰਦਰਜੀਤ ਸਿੰਘ ਨੂੰ ਖੇਤੀਬਾੜੀ ਅਤੇ ਮਾਰਕੀਟਿੰਗ ਬੋਰਡ ਅਤੇ ਨਿਊ ਮੰਡੀ ਟਾਊਨਸ਼ਿਪ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। 2011 ਬੈਚ ਦੇ ਜਗਜੀਤ ਸਿੰਘ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਪੀਸੀਐਸ ਅਫ਼ਸਰ ਅਨਿਲ ਗੁਪਤਾ ਨੂੰ ਸਰਹੱਦੀ ਖੇਤਰ ਭਿੱਖੀਵਿੰਡ ਦਾ ਸਬ ਡਿਵੀਜ਼ਨਲ ਮੈਜਿਸਟ੍ਰੇਟ ਲਗਾਇਆ ਗਿਆ। 2020 ਬੈਚ ਦੀ ਮਨਰੀਤ ਰਾਣਾ ਨੂੰ ਬੰਗਾ ਦਾ ਸਬ ਡਿਵੀਜ਼ਨਲ ਮੈਜਿਸਟ੍ਰੇਟ ਦਾ ਚਾਰਜ ਦਿੱਤਾ ਗਿਆ। 2020 ਬੈਚ ਦੇ ਅਸ਼ਵਨੀ ਅਰੋੜਾ ਨੂੰ ਡੇਰਾ ਬਾਬਾ ਨਾਨਕ ਦਾ ਸਬ ਡਿਵੀਜ਼ਨਲ ਮੈਜਿਸਟ੍ਰੇਟ ਲਗਾਇਆ ਗਿਆ।
ਲਗਾਤਾਰ ਹੋ ਰਹੇ ਤਬਾਦਲੇ : ਇਸਤੋਂ ਪਹਿਲਾਂ 77 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਵਿੱਚ 5 ਆਈਪੀਐਸ ਅਤੇ 72 ਪੀਪੀਐਸ ਅਧਿਕਾਰੀ ਹਨ। ਸਭ ਤੋਂ ਅਹਿਮ ਜ਼ਿੰਮੇਵਾਰੀ ਨਿਲਾਭ ਕਿਸ਼ੋਰ ਨੂੰ ਦਿੱਤੀ ਗਈ ਜਿਹਨਾਂ ਨੂੰ ਸੂਬੇ ਦੀ ਅੰਦਰੂਨੀ ਸੁਰੱਖਿਆ ਦੀ ਸੌਂਪੀ ਗਈ ਹੈ। ਇਹਨਾਂ ਵਿਚ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਪਤਨੀ ਜੋਤੀ ਯਾਦਵ ਦਾ ਤਬਾਦਲਾ ਵੀ ਕੀਤਾ ਗਿਆ ਜਿਹਨਾਂ ਨੂੰ ਐਸਪੀ ਹੈੱਡਕੁਆਰਟਰ ਮੁਹਾਲੀ ਲਾਇਆ ਗਿਆ ਹੈ।