ਚੰਡੀਗੜ੍ਹ: ਕੁਝ ਦਿਨ ਪਹਿਲਾ ਹੀ ਪੰਜਾਬ ਸਰਕਾਰ ਨੇ ਕੈਪਟਨ ਹਰਮਿੰਦਰ ਸਿੰਘ ਨੂੰ ਮਿਲਕਫੈਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਤੇ ਅੱਜ ਕੈਪਟਨ ਹਰਮਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਸੂਬੇ ਦੇ ਕਿਸਾਨਾਂ ਨੂੰ ਹੁਣ ਡੇਅਰੀ ਫਾਰਮਿੰਗ ਵਿੱਚ ਆਤਮਨਿਰਭਰ ਬਣਾਉਣ ਦੀ ਯੋਜਨਾ 'ਤੇ ਕੰਮ ਕੀਤਾ ਜਾਵੇਗਾ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਕੈ. ਹਰਮਿੰਦਰ ਨੇ ਕਿਹਾ ਕਿ ਜ਼ਿਮੀਦਾਰ ਵਰਗ ਤੇ ਕਿਸਾਨੀ ਦਾ ਸਿੱਧਾ ਸਬੰਧ ਮਿਲਕਫੈਡ ਨਾਲ ਹੈ ਪਰ ਅੱਜ ਕਿਸਾਨੀ ਵਿੱਤੀ ਤੌਰ 'ਤੇ ਕਮਜ਼ੋਰ ਹੋ ਚੁੱਕੀ ਹੈ, ਉਨ੍ਹਾਂ ਨੂੰ ਅੱਜ ਖੇਤੀ ਨਾਲ ਵਾਧੂ ਆਮਦਾਨ ਦੀ ਲੋੜ ਹੈ ਤੇ ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਲਈ ਵਾਧੂ ਆਮਦਾਨ ਮਿਲਕਫੈਡ ਵਿੱਚੋਂ ਪੈਦਾ ਕਰਨਗੇ। ਉਨ੍ਹਾਂ ਨੇ ਕਿਹਾ ਜੇ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਪੰਜਾਬ ਖੁਸ਼ਹਾਲ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਹੁਣ ਡੇਅਰੀ ਫਾਰਮਿੰਗ ਵਿੱਚ ਆਤਮਨਿਰਭਰ ਬਣਾਉਣ ਦੀ ਯੋਜਨਾ ਤੇ ਕੰਮ ਕੀਤਾ ਜਾਵੇਗਾ। ਸੂਬੇ ਨੂੰ ਦੁੱਧ ਉਤਪਾਦਨ ਵਿੱਚ ਵੱਡੀ ਕੰਪਨੀਆਂ ਦੇ ਬਰਾਬਰ ਲਿਆਉਣ ਦੀ ਯੋਜਨਾ ਹੈ ਤੇ ਨਾਲ ਉਨ੍ਹਾਂ ਨੇ ਕਿਹਾ ਕਿ ਅਮੁਲ ਨਾਲੋਂ ਵੇਰਕਾ ਵਿੱਚ ਜ਼ਿਆਦਾ ਸਹੂਲਤਾਂ ਹਨ ਤੇ ਵੇਰਕਾ ਅਮੁਲ ਨੂੰ ਅਸਾਨੀ ਨਾਲ ਪੰਜਾਬ 'ਚ ਟੱਕਰ ਦੇਵੇਗਾ।
ਇਹ ਵੀ ਪੜੋ: ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਬਿਪਿਨ ਰਾਵਤ, ਹੁਣ ਨਿਭਾਉਣਗੇ CDS ਦੀ ਭੂਮਿਕਾ
ਇਸ ਦੇ ਨਾਲ ਹੀ ਮਿਲਾਵਟ ਬਾਰੇ ਬੋਲਦਿਆਂ ਕਿਹਾ ਕਿ ਸਹੀ ਕੀਮਤਾਂ ਨਾ ਮਿਲਣ ਕਰਕੇ ਮਿਲਵਾਟਖੋਰੀ ਹੁੰਦੀ ਸੀ ਤੇ ਹੁਣ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ ਤੇ ਮਿਲਾਵਟਾਂ ਨੂੰ ਰੋਕਿਆ ਜਾਵੇਗਾ ਤੇ ਨਾਲ ਹੀ ਕਿਹਾ ਕਿ ਇਹ ਮਿਲਾਵਟ ਹੇਠਲੇ ਪੱਧਰ 'ਤੇ ਹੁੰਦੀ ਹੈ।