ਨਵੀਂ ਦਿੱਲੀ: ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ ਦੇ ਪ੍ਰੈਜ਼ੀਡੈਂਟ ਜੱਜ ਅਬੱਦੁਲਕਾਵੀ ਯੂਸੁਫ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕਿਹਾ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ਵਿੱਚ ਪਾਕਿਸਤਾਨ ਨੇ ਕਾਉਂਸਲਰ ਅਕਸੈਸ ਨਾ ਦੇਕੇ ਵਿਏਨਾ ਸੰਧੀ ਦਾ ਉਲੰਘਣ ਕੀਤਾ ਹੈ।
ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਕੇਸ ਮਾਮਲੇ ‘ਚ ਭਾਰਤ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਇੱਕ ਵਾਰ ਫੇਰ ਪਾਕਿਸਤਾਨ ਪੂਰੀ ਦੁਨੀਆ ਸਾਹਮਣੇ ਬੇਨਕਾਬ ਹੋ ਗਿਆ ਹੈ। ਅਸਲ ‘ਚ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਦਾ ਮੰਨਣਾ ਹੈ ਕਿ ਪਾਕਿ ਨੇ ਕੁਲਭੂਸ਼ਣ ਜਾਧਵ ਨੂੰ ਕਾਉਂਸਲਰ ਅਕਸੈਸ ਨਾ ਦੇਕੇ ਵਿਏਨਾ ਸੰਧੀ ਦਾ ਉਲੰਘਣ ਕੀਤਾ ਹੈ।
ਵੱਡੀ ਗੱਲ ਤਾਂ ਇਹ ਹੈ ਕਿ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ ਦੇ ਪ੍ਰੈਜ਼ੀਡੈਂਟ ਜੱਜ ਅਬੱਦੁਲਕਾਵੀ ਯੂਸੁਫ ਨੇ ਇਹ ਗੱਲ ਸੰਯੁਕਤ ਰਾਸ਼ਟਰ ਮਹਾਸਭਾ ‘ਚ ਕਹੀ, ਜਿੱਥੇ 193 ਦੇਸ਼ਾਂ ਦੇ ਨੁਮਾਇੰਦੇ ਮੌਜੂਦ ਸੀ।
ਇਹ ਵੀ ਪੜੋ:ਪਾਕਿਸਤਾਨ: ਇਮਰਾਨ ਖ਼ਾਨ ਦੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ
ਇਸ ਦੇ ਨਾਲ ਹੀ ਪੂਰੀ ਦੁਨੀਆ ਸਾਹਮਣੇ ਪਾਕਿਸਤਾਨ ਦੇ ਝੂਠ ਦੀ ਪੋਲ ਖੁਲ੍ਹ ਗਈ ਹੈ। ਦੱਸ ਦਈਏ ਕਿ 17 ਜੁਲਾਈ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਆਈਸੀਜੇ ਨੇ ਪਾਕਿਸਤਾਨ ‘ਚ ਕੈਦ ਕੁਲਭੂਸ਼ਣ ਦੀ ਫਾਂਸੀ ‘ਤੇ ਰੋਕ ਲੱਗਾ ਦਿੱਤੀ ਸੀ। ਜਿਸ ਦੇ ਨਾਲ ਹੀ ਉਸ ਨੂੰ ਜਾਧਵ ਤਕ ਭਾਰਤੀ ਕਾਉਂਸਲਰ ਅਕਸੈਸ ਦੇਣ ਦਾ ਹੁਕਮ ਦਿੱਤਾ ਸੀ।