ਚੰਡੀਗੜ੍ਹ : ਹਰ ਵਾਰ ਦੀ ਤਰ੍ਹਾਂ ਇਸ ਸਾਲ ਪੂਰੇ ਦੇਸ਼ ਵਿੱਚ ਜਨਮ ਅਸ਼ਟਮੀ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਜਨਮ ਅਸ਼ਟਮੀ 23 ਅਤੇ 24 ਅਗਸਤ ਨੂੰ ਮਨਾਈ ਜਾਵੇਗੀ। ਜਨਮ ਅਸ਼ਟਮੀ ਕ੍ਰਿਸ਼ਨ ਪਕਸ਼ ਦੀ ਰਾਤ ਨੂੰ ਮਨਾਈ ਜਾਂਦੀ ਹੈ। ਗੌੜ ਮੰਦਿਰ ਦੇ ਪੰਡਿਤ ਵੱਲਭ ਨੇ ਦੱਸਿਆ, "ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ ਇਹ ਦਿਨ ਜਨਮ ਅਸ਼ਟਮੀ ਦੇ ਨਾਂਅ ਤੋਂ ਮਨਾਇਆ ਜਾਂਦਾ ਹੈ। ਇਸ ਦਿਨ ਕ੍ਰਿਸ਼ਨ ਨੇ ਆਪਣੇ ਮਾਮਾ ਕੰਸ ਨੂੰ ਮਾਰਿਆ ਸੀ। ਅਸ਼ਟਮੀ ਕ੍ਰਿਸ਼ਨ ਸ਼ੁਕਲ ਪਕਸ਼ ਨੂੰ ਮਨਾਈ ਜਾਂਦੀ ਹੈ।"
ਨਾਲ ਹੀ ਉਨ੍ਹਾਂ ਕਿਹਾ ਕਿ ਦੇਸੀ ਮਹੀਨੇ ਦੇ ਅਨੁਸਾਰ ਕ੍ਰਿਸ਼ਨ ਜਨਮ ਅਸ਼ਟਮੀ 23 ਅਗਸਤ ਦੀ ਬਣਦੀ ਹੈ, ਪਰ ਦੂਜੇ ਮਹੀਨੇ ਦੀ ਗੱਲ ਕਰੀਏ ਤਾਂ ਉਸ ਹਿਸਾਬ ਨਾਲ ਕ੍ਰਿਸ਼ਨ ਸ਼ੁਕਲ ਪਕਸ਼ 24 ਅਗਸਤ ਦੀ ਬਣਦੀ ਹੈ। ਇਸ ਕਰਕੇ ਸਾਰਿਆ ਥਾਵਾਂ 'ਤੇ ਵੱਖ ਵੱਖ ਦਿਨ ਅਸ਼ਟਮੀ ਮਨਾਈ ਜਾ ਰਹੀ ਹੈ
ਦੱਸ ਦਈਏ ਕਿ ਚੰਡੀਗੜ੍ਹ ਵਿੱਚ ਜਨਮ ਅਸ਼ਟਮੀ ਨੂੰ ਕਾਫ਼ੀ ਵੱਖਰੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਜਨਮ ਅਸ਼ਟਮੀ 'ਤੇ ਮਾਰਕਿਟ ਵਿੱਚ ਪੋਸ਼ਾਕਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਪੋਸ਼ਾਕਾਂ ਨੂੰ ਲੋਕਾਂ ਵੱਲੋਂ ਵੀ ਕਾਫ਼ੀ ਪੰਸਦ ਕੀਤਾ ਜਾ ਰਿਹਾ ਹੈ। ਇਸ ਵਾਰ ਜਨਮ ਅਸ਼ਟਮੀ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸਾਹ ਵੀ ਦੇਖਣ ਨੂੰ ਮਿਲ ਰਿਹਾ ਹੈ।