ETV Bharat / state

ਕਿੱਕੀ ਢਿੱਲੋਂ ਤੇ ਗੁਰਪ੍ਰੀਤ ਕਾਂਗੜ ਨੇ ਮੁੱਖ ਗਵਾਹ ਦੀ ਘਰਵਾਲੀ ਨੂੰ ਦਿੱਤਾ ਜਵਾਬ - Bhabhal Kalan goli kand

ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਵੱਲੋਂ ਇਨਸਾਫ ਨਾ ਮਿਲਣ 'ਤੇ ਕਿੱਕੀ ਢਿੱਲੋਂ ਦੀ ਕੋਠੀ ਦੇ ਬਾਹਰ ਖੁਦਕੁਸ਼ੀ ਕਰਨ ਦੀ ਧਮਕੀ ਤੋਂ ਬਾਅਦ ਗੁਰਪੀਤ ਕਾਂਗੜ ਅਤੇ ਕਿੱਕੀ ਢਿੱਲੋਂ ਨੇ ਪ੍ਰੈਸ ਕਾਨਫਰੰਸ ਕੀਤੀ।

ਕਿੱਕੀ ਢਿੱਲੋਂ ਤੇ ਗੁਰਪ੍ਰੀਤ ਕਾਂਗੜ ਨੇ ਮੁੱਖ ਗਵਾਹ ਦੀ ਘਰਵਾਲੀ ਨੂੰ ਦਿੱਤਾ ਜਵਾਬ
ਫ਼ੋਟੋ
author img

By

Published : Mar 4, 2020, 6:29 PM IST

ਚੰਡੀਗੜ੍ਹ: ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਵੱਲੋਂ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਪ੍ਰੈੱਸ ਕਾਨਫਰੰਸ ਕਰ ਕੈਬਨਿਟ ਮੰਤਰੀ ਗੁਰਪੀਤ ਕਾਂਗੜ ਅਤੇ ਵਿਧਾਇਕ ਕਿੱਕੀ ਢਿੱਲੋਂ 'ਤੇ ਇਲਜ਼ਾਮ ਲਾਏ ਗਏ। ਜਿਸ ਤੋਂ ਬਾਅਦ ਗੁਰਪੀਤ ਕਾਂਗੜ ਅਤੇ ਕਿੱਕੀ ਢਿੱਲੋਂ ਨੇ ਪ੍ਰੈਸ ਕਾਨਫਰੰਸ ਕਰ ਜਸਵੀਰ ਕੌਰ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ।

ਕਾਂਗੜ ਨੇ ਕਿਹਾ ਕਿ ਉਨ੍ਹਾਂ ਦੇ ਖੁਦ ਦੇ ਪਿੰਡ ਕਾਂਗੜ ਵਿਖੇ ਵੀ ਬਿਜਲੀ ਵਿਭਾਗ ਵੱਲੋਂ ਕੁੰਡੀਆਂ ਲਾਉਣ ਵਾਲਿਆਂ ਖਿਲਾਫ ਰੇਡ ਕੀਤੀ ਗਈ ਸੀ ਤੇ ਹੋਰ ਪਿੰਡਾਂ ਵਿੱਚ ਵੀ ਜੋ ਰੇਡ ਕੀਤੀ ਗਈ ਸੀ ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਕਾਂਗੜ ਅਤੇ ਵਿਧਾਇਕ ਕਿੱਕੀ ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੈ।

ਵੇਖੋ ਵੀਡੀਓ

ਇਸ ਦੌਰਾਨ ਕਿੱਕੀ ਢਿੱਲੋਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ 'ਤੇ ਰੱਜ ਕੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਗਵਾਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਕਿੱਕੀ ਢਿੱਲੋਂ ਨੇ ਕਿਹਾ ਕਿ ਮਜੀਠੀਆ ਵਰਗੇ ਲੋਕ ਜਿਨ੍ਹਾਂ ਨੇ ਪੰਜਾਬ ਉਜਾੜ ਦਿੱਤਾ ਉਹ ਝੂਠ ਨੂੰ ਸੱਚ ਬਣਾ ਕੇ ਇਸ ਤਰ੍ਹਾ ਪੇਸ਼ ਕਰ ਰਹੇ ਹਨ, ਜਿਵੇ ਉਨ੍ਹਾਂ ਵਰਗਾ ਕੋਈ ਇਮਾਨਦਾਰ ਹੀ ਨਹੀਂ ਦੁਨੀਆ ਵਿੱਚ, ਢਿੱਲੋਂ ਨੇ ਕਿਹਾ ਕਿ ਮਜੀਠੀਆ ਨੇ ਸਿਰਫ਼ ਪੰਜਾਬ ਦਾ ਨੁਕਸਾਨ ਹੀ ਕੀਤਾ ਹੈ।

ਦੱਸਦਈਏ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਅਤੇ ਉਸ ਦੇ ਪੁੱਤਰ ਲਖਵਿੰਦਰ ਸਿੰਘ ਨੇ ਗੁਰਪ੍ਰੀਤ ਕਾਂਗੜ ਅਤੇ ਕਿੱਕੀ ਢਿੱਲੋਂ 'ਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਜਸਵੀਰ ਕੌਰ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕਿੱਕੀ ਢਿੱਲੋਂ ਦੀ ਕੋਠੀ ਦੇ ਬਾਹਰ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.