ETV Bharat / state

ਖਰੜ ਨਗਰ ਨਿਗਮ ਦੇ ਪਾਣੀ ਨਾਲ 20 ਕਿਸਾਨਾਂ ਦੀਆਂ ਫ਼ਸਲਾਂ ਬਰਬਾਦ - ਖਰੜ ਨਗਰ ਨਿਗਮ

ਖਰੜ ਨਗਰ ਨਿਗਮ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋਣ ਕਾਰਨ ਖੇਤਾਂ 'ਚ ਪਾਣੀ ਵੜ ਜਾਣ ਕਾਰਨ ਕਿਸਾਨਾਂ ਦੀਆਂ 20 ਤੋਂ 25 ਏਕੜ ਫ਼ਸਲ ਬਰਬਾਦ ਹੋ ਗਈ ਹੈ।

Kharar municipal corporation waste 20 farmers crops with water
ਫ਼ੋਟੋ
author img

By

Published : Jan 4, 2020, 2:01 AM IST

ਮੋਹਾਲੀ: ਖਰੜ ਦੇ ਲਾਂਡਰਾਂ ਰੋਡ ਉੱਤੇ ਸਥਿੱਤ ਮਜਾਤੜੀ ਪਿੰਡ ਦੇ ਕਿਸਾਨ ਨਗਰ ਨਿਗਮ ਦੇ ਪਾਣੀ ਦੀ ਵੱਡੀ ਮਾਰ ਝਲ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀ ਵੀਹ ਤੋਂ ਪੱਚੀ ਏਕੜ ਫਸਲ ਬਰਬਾਦ ਹੋ ਗਈ ਹੈ। ਦੱਸ ਦਈਏ ਕਿ ਖਰੜ ਨਗਰ ਨਿਗਮ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਚੱਲਦੀ ਜਿਸ ਕਰਕੇ ਨਗਰ ਨਿਗਮ ਨੇ ਇਹ ਪਾਣੀ ਮਜਾਤੜੀ ਅਤੇ ਨਿਆਮੀਆਂ ਪਿੰਡ ਦੇ ਵਿਚਕਾਰ ਲਿਆ ਕੇ ਛੱਡ ਦਿੱਤਾ। ਜਿਸ ਤੋਂ ਬਾਅਦ ਨਿਆਮੀਆਂ ਪਿੰਡ ਦੇ ਲੋਕਾਂ ਨੇ ਤਾਂ ਆਪਣੀ ਪੁਲੀ ਦੇ ਹੇਠ ਬੰਨ੍ਹ ਲਗਾ ਲਿਆ ਪਰ ਇਹ ਪਾਣੀ ਹੁਣ ਮਜਾਤੜੀ ਵੱਲ ਖੇਤਾਂ ਵਿੱਚ ਵੜ ਗਿਆ ਜਿਸ ਕਰਕੇ ਵੀਹ ਤੋਂ ਪੱਚੀ ਏਕੜ ਇੱਥੋਂ ਦੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ।

ਵੇਖੋ ਵੀਡੀਓ

ਜਿਸ ਦੇ ਚੱਲਦੇ ਹੁਣ ਇਹ ਕਿਸਾਨ ਦਰ ਦਰ ਭਟਕਦੇ ਫਿਰਦੇ ਹਨ ਕਿ ਪ੍ਰਸ਼ਾਸਨ ਇਨ੍ਹਾਂ ਦੀ ਬਾਂਹ ਫੜ ਲਵੇ, ਕਿਉਂਕਿ ਇਹ ਪਾਣੀ ਹੋਰ ਵਧਦਾ ਜਾ ਰਿਹਾ ਹੈ। ਸ਼ੁਕਰਵਾਰ ਨੂੰ ਮੁਹਾਲੀ ਦੇ ਜ਼ਿਲ੍ਹਾ ਕੰਪਲੈਕਸ ਵਿਖੇ ਪ੍ਰਸ਼ਾਸਨ ਨੂੰ ਮਿਲਣ ਪਹੁੰਚੇ ਮਜਾਤੜੀ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਿਰਫ਼ ਲਾਰੇ ਲਗਾ ਕੇ ਹੀ ਉਨ੍ਹਾਂ ਨੂੰ ਭੇਜ ਦਿੰਦੇ ਹਨ। ਇਨ੍ਹਾਂ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਤੋਂ ਮੰਗ ਪੱਤਰ ਵੀ ਦਿੱਤਾ ਗਿਆ ਹੈ।

Intro:ਖਰੜ ਦੇ ਲਾਂਡਰਾਂ ਰੋਡ ਉੱਪਰ ਸਥਿੱਤ ਮਜਾਤੜੀ ਪਿੰਡ ਦੇ ਕਿਸਾਨ ਨਗਰ ਨਿਗਮ ਦੇ ਪਾਣੀ ਦੀ ਵੱਡੀ ਮਾਰ ਚਲਦੇ ਹਨ ਜਿਸ ਕਰਕੇ ਉਨ੍ਹਾਂ ਦੀ ਵੀਹ ਤੋਂ ਪੱਚੀ ਏਕੜ ਫਸਲ ਬਰਬਾਦ ਹੋ ਗਈ

Body:ਜਾਣਕਾਰੀ ਲਈ ਦੱਸ ਦਈਏ ਖਰੜ ਨਗਰ ਨਿਗਮ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਚੱਲਦੀ ਜਿਸ ਕਰਕੇ ਨਗਰ ਨਿਗਮ ਨੇ ਇਹ ਪਾਣੀ ਮਜਾਤੜੀ ਅਤੇ ਨਿਆਮੀਆਂ ਪਿੰਡ ਦੇ ਵਿਚਕਾਰ ਲਿਆ ਕੇ ਛੱਡ ਦਿੱਤਾ ਅਤੇ ਨਿਆਮੀਆਂ ਪਿੰਡ ਦੇ ਲੋਕਾਂ ਨੇ ਤਾਂ ਆਪਣੀ ਪੁਲੀ ਦੇ ਹੇਠ ਬੰਨ੍ਹ ਲਗਾ ਲਿਆ ਪਰ ਇਹ ਪਾਣੀ ਹੁਣ ਮਜਾਤੜੀ ਦੇ ਖੇਤਾਂ ਵਿੱਚ ਵੜ ਗਿਆ ਜਿਸ ਕਰਕੇ ਵੀਹ ਤੋਂ ਪੱਚੀ ਏਕੜ ਇੱਥੋਂ ਦੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਜਿਸ ਦੇ ਚੱਲਦੇ ਹੁਣ ਇਹ ਕਿਸਾਨ ਦਰ ਦਰ ਭਟਕਦੇ ਫਿਰਦੇ ਹਨ ਕਿ ਪ੍ਰਸ਼ਾਸਨ ਇਨ੍ਹਾਂ ਦੀ ਬਾਂਹ ਫੜ ਲਵੇ ਕਿਉਂਕਿ ਇਹ ਪਾਣੀ ਦੀ ਮਾਰ ਹੋਰ ਵੀ ਵਧਦੀ ਜਾ ਰਹੀ ਹੈ ਅੱਜ ਮੁਹਾਲੀ ਦੇ ਜ਼ਿਲ੍ਹਾ ਕੰਪਲੈਕਸ ਵਿਖੇ ਪ੍ਰਸ਼ਾਸਨ ਨੂੰ ਮਿਲਣ ਪਹੁੰਚੇ ਮਜਾਤੜੀ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਿਰਫ਼ ਲਾਰੇ ਲਗਾ ਕੇ ਹੀ ਉਨ੍ਹਾਂ ਨੂੰ ਭੇਜ ਦਿੰਦੇ ਹਨ ਸਿਰਫ ਭਰੋਸਾ ਹੀ ਦਿੱਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਜਲਦ ਹੀ ਤੁਹਾਡਾ ਕੰਮ ਹੱਲ ਕਰਵਾ ਦਿੰਨੇ ਆਂ ਪਰ ਹੁਣ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਇਨ੍ਹਾਂ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਤੋਂ ਮੰਗ ਪੱਤਰ ਵੀ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਪ੍ਰਸ਼ਾਸਨ ਆਖਿਰ ਕਦੋਂ ਜਾਂਦਾ ਹੈ ਅਤੇ ਖੜ੍ਹਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਕਦੋਂ ਕਰਦਾ ਹੈ ਇੱਥੇ ਇਹ ਵੀ ਦੇਖਣਾ ਬਣਦਾ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ ਹੈ ਜਾਂ ਨਹੀਂ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.