ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਮਜਬੂਰੀ ਬਣ ਚੁੱਕਿਆ ਹੈ ਪਰ ਖਾਦੀ ਨੇ ਇਸ ਨੂੰ ਦੇਸ਼ ਪ੍ਰੇਮ ਦਾ ਜ਼ਰੀਆ ਬਣਾ ਦਿੱਤਾ ਹੈ। ਆਜ਼ਾਦੀ ਦਿਵਸ ਦੇ ਮੌਕੇ ਉੱਤੇ ਖਾਦੀ ਦੇ ਖ਼ਾਸ ਕਿਸਮ ਦੇ ਤਿਰੰਗਾ ਮਾਸਕ ਤਿਆਰ ਕੀਤੇ ਗਏ ਹਨ ਜੋ ਕਿ ਸੂਤੀ ਦੇ ਮੁਲਾਇਮ ਇਹ ਤਿਰੰਗਾ ਮਾਸਕ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਦੇਸ਼ ਪ੍ਰੇਮ ਅਤੇ ਵਤਨਪ੍ਰਸਤੀ ਦਾ ਇਜ਼ਹਾਰ ਕਰਨਗੇ।
ਖਾਦੀ ਸਟੋਰ ਦੇ ਸੈਕਟਰੀ ਸੰਜੇ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਵਾਰ ਪੰਦਰਾਂ ਅਗਸਤ ਦੇ ਮੌਕੇ ਸਵਦੇਸ਼ੀ ਖਾਦੀ ਦੇ ਬਣੇ ਤਿਰੰਗਾ ਮਾਸਕ ਪਾਉਣ ਅਤੇ ਇਸ ਨਾਲ ਭਾਰਤ ਨੂੰ ਵੀ ਮਜ਼ਬੂਤੀ ਮਿਲੇਗੀ।
ਸਟੋਰ ਉੱਤੇ ਕੰਮ ਕਰਨ ਵਾਲੀ ਰਮਨ ਨੇ ਦੱਸਿਆ ਕਿ ਉਨ੍ਹਾਂ ਦੇ ਹਰ ਰੋਜ਼ 150 ਖਾਦੀ ਦੇ ਮਾਸਕ ਵਿਕ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਤਕਰੀਬਨ 50 ਤੋਂ 60 ਤਿਰੰਗਾ ਮਾਸਕ ਵਿਕ ਰਹੇ ਹਨ ਤੇ ਇਨ੍ਹਾਂ ਸੂਤੀ ਮਾਸਕ ਦੀ ਕੀਮਤ ਵੀ ਬਹੁਤ ਘੱਟ ਰੱਖੀ ਗਈ ਹੈ।
ਖਾਦੀ ਇੰਡੀਆ ਦੇ ਸਟੋਰ ਉੱਤੇ ਮਾਸਕ ਲੈਣ ਪਹੁੰਚੇ ਸਥਾਨਕ ਵਾਸੀ ਨੇ ਦੱਸਿਆ ਕਿ ਸੂਤੀ ਜਿੱਥੇ ਉਨ੍ਹਾਂ ਦੀ ਸਿਹਤ ਲਈ ਚੰਗੀ ਹੈ ਉੱਥੇ ਹੀ ਉਹ ਸਵਦੇਸ਼ੀ ਪ੍ਰਾਡਕਟ ਦੀ ਵੱਧ ਵਰਤੋਂ ਕਰ ਰਹੇ ਹਨ।