ਚੰਡੀਗੜ੍ਹ: ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਵਿਦਿਆਰਥੀਆਂ 'ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਬੁਰਛਾਗਰਦੀ ਖ਼ਿਲਾਫ਼ ਦੇਸ਼ ਭਰ ਵਿੱਚ ਰੋਹ ਭਖ ਗਿਆ ਹੈ। ਉਥੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਗੁੰਡੇ ਆਰਐਸਐਸ ਅਤੇ ਭਾਜਪਾ ਦੇ ਬੰਦੇ ਹੀ ਸੀ ਜਿਨ੍ਹਾਂ ਨੇ ਹੋਸਟਲ ਵਿੱਚ ਦਾਖ਼ਲ ਹੋ ਕੇ ਵਿਦਿਆਥੀਆਂ 'ਤੇ ਹਮਲਾ ਕੀਤਾ। ਉਥੇ ਹੀ ਪ੍ਰਦਰਸ਼ਨ ਵਿੱਚ ਸ਼ਾਮਲ ਪੰਜਾਬੀ ਦੇ ਪ੍ਰੋਫੈਸਰ ਨੇ ਕਿਹਾ ਕਿ ਇਹ ਜੋ ਹੋ ਰਿਹਾ ਹੈ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਨਾਲ ਹੀ ਕਿਹਾ ਕਿ ਜੇ ਬੱਚੇ ਮੰਗ ਕਰਦੇ ਹਨ ਕਿ ਉਨ੍ਹਾਂ ਦੀਆਂ ਫ਼ੀਸਾਂ ਜਾ ਹੋਸਟਲ ਦੇ ਖਰਚੇ ਘਟਾਏ ਜਾਣ ਤਾਂ ਉਹ ਦੇਸ਼ ਧਰੋਹੀਆਂ ਨਹੀ ਹਨ, ਦੇਸ਼ ਧਰੋਹੀਆਂ ਤਾਂ ਉਹ ਹਨ ਜੋ ਬੱਚਿਆਂ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ।
ਇਸ ਦੇ ਨਾਲ ਉਨ੍ਹਾਂ ਨੇ ਉਪ ਕੁਲਵਤੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾ ਜੈਐਨਯੂ ਦੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ, ਉਹ ਉਸਦੀ ਨਿੰਦਿਆ ਕਰਦੇ ਹਨ।
ਇਹ ਵੀ ਪੜੋ: ਜੇਐਨਯੂ ਹਿੰਸਾ ਦੀ ਜਾਂਚ ਲਈ ਕੈਂਪਸ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ
ਉਥੇ ਹੀ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਇਹ ਸੋਚ ਸਮਝ ਕੇ ਹਮਲਾ ਕਰਵਾਇਆ ਗਿਆ ਹੈ। ਐਨਆਰਸੀ ਅਤੇ ਸੀਏਏ ਦੇ ਖ਼ਿਲਾਫ਼ ਜਿੱਥੇ ਵਿਰੋਧ ਹੋਇਆ, ਜਿੱਥੇ ਭਾਜਪਾ ਦੀ ਸਰਕਾਰ ਜਾ ਜਿੱਥੇ ਪੁਲਿਸ ਪ੍ਰਸ਼ਾਸਨ ਕੇਂਦਰ ਸਰਕਾਰ ਅਧਿਕਾਰ ਖੇਤਰ ਵਿੱਚ ਹੈ ਉਥੇ ਹੀ ਹਿੱਸਾ ਹੋਈ ਹੈ।