ਚੰਡੀਗੜ੍ਹ: ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਲਗਭਗ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ ਕੱਟ ਰਹੇ ਜਗਤਾਰ ਸਿੰਘ ਤਾਰਾ (Jagtar Singh tara ) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਹਤ ਦਿੱਤੀ ਹੈ। ਦੱਸ ਦਈਏ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ (Chief Minister Beant Singh murder case) ਵਿੱਚ ਮੁੱਖ ਮੁਲਜ਼ਮਾਂ ਅੰਦਰ ਸ਼ੁਮਾਰ ਜਗਤਾਰ ਸਿੰਘ ਤਾਰਾ ਨੂੰ ਦੋ ਘੰਟੇ ਦੀ ਪੈਰੋਲ ਦਿੱਤੀ ਹੈ। ਇਹ ਪੈਰੋਲ ਭਤੀਜੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ। ਤਾਰਾ ਨੂੰ ਆਪਣੀ ਭਤੀਜੀ ਦੇ ਵਿਆਹ ਲਈ 3 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪੈਰੋਲ ਦਿੱਤੀ ਗਈ ਹੈ। ਹੁਣ ਹਾਈਕੋਰਟ ਨੇ ਭਤੀਜੀ ਦੇ ਵਿਆਹ ਲਈ ਪੈਰੋਲ ਦਿੱਤੀ ਹੈ।
ਪੈਰੋਲ ਦੌਰਾਨ ਸਖ਼ਤ ਹਦਾਇਤਾਂ ਅਤੇ ਸੁਰੱਖਿਆ: ਦੱਸ ਦਈਏ ਪੰਜਾਬ-ਹਰਿਆਣਾ ਹਾਈਕੋਰਟ ਨੇ ਜਿੱਥੇ 2 ਘੰਟੇ ਲਈ ਪੈਰੋਲ ਸਬੰਧੀ ਰਾਹਤ ਦਿੱਤੀ ਹੈ ਉੱਥੇ ਹੀ ਇਸ ਸਮੇਂ ਦੌਰਾਨ ਸਖ਼ਤ ਸੁਰੱਖਿਆ ਸਬੰਧੀ ਹਦਾਇਤਾਂ ਵੀ ਦਿੱਤੀਆਂ ਹਨ। ਹਦਾਇਤਾਂ ਮੁਤਾਬਿਕ ਪੰਜਾਬ ਪੁਲਿਸ ਦੀ ਨਿਗਰਾਨੀ (Supervision of Punjab Police) ਹੇਠ ਪੈਰੋਲ ਦੌਰਾਨ ਜਗਤਾਰ ਸਿੰਘ ਤਾਰਾ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਵੇਗਾ ਅਤੇ ਇਸ ਤੋਂ ਬਾਅਦ ਠੀਕ ਦੋ ਘੰਟਿਆਂ ਮਗਰੋਂ ਮੁੜ ਉਸ ਨੂੰ ਜੇਲ੍ਹ ਵਾਪਸੀ ਕਰਨੀ ਹੋਵੇਗੀ।
- Punjab Vidhan Sabha Session Update: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦਾ ਆਖਰੀ ਦਿਨ, ਬਾਜਵਾ ਨੇ ਮਾਈਨਿੰਗ ਤੇ ਸਕੂਲਾਂ ਦੇ ਐਮੀਨੈਂਸ ਦੀ ਜਾਂਚ ਲਈ ਕਮੇਟੀ ਬਣਾਉਣ ਦੀ ਕੀਤੀ ਮੰਗ
- Heroin seized: ਪੁਲਿਸ ਤੇ ਬੀਐਸਐਫ ਵਲੋਂ ਪਾਕਿ ਦੀ ਨਾਪਾਕਿ ਕੋਸ਼ਿਸ਼ ਨਾਕਾਮ, ਡਰੋਨ ਰਾਹੀ ਸੁੱਟੀ ਹੈਰੋਇਨ ਬਰਾਮਦ
- Robbery by Nihang Singhs in Ludhiana: ਨਿਹੰਗ ਸਿੰਘ ਦੇ ਬਾਣੇ 'ਚ ਆਏ 2 ਮੋਟਰਸਾਇਕਲ ਸਵਾਰਾਂ ਵੱਲੋਂ ਲੁੱਟ ਦੀ ਵਾਰਦਾਤ, ਮੋਬਾਇਲ ਅਤੇ ਨਕਦੀ ਲੈਕੇ ਹੋਏ ਫ਼ਰਾਰ
ਜਗਤਾਰ ਸਿੰਘ ਤਾਰਾ ਨੂੰ ਸਤੰਬਰ 1995 ਵਿੱਚ ਬੇਅਤ ਸਿੰਘ ਕਤਲ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦਿੱਲੀ ਵਿਖੇ ਗ੍ਰਿਫਤਾਰ ਕੀਤਾ ਗਿਆ ਸੀ। ਉਹ ਦੋ ਹੋਰ ਕਾਤਲਾਂ ਅਤੇ ਇੱਕ ਕਤਲ ਦੇ ਮੁਲਜ਼ਮ ਦੇਵੀ ਸਿੰਘ ਦੇ ਨਾਲ, ਜੋ ਉਨ੍ਹਾਂ ਲਈ ਖਾਣਾ ਪਕਾਉਂਦਾ ਸੀ ਅਤੇ ਇੱਕੋ ਬੈਰਕ ਵਿੱਚ ਸਾਂਝਾ ਕਰਦਾ ਸੀ, 2004 ਵਿੱਚ 104 ਫੁੱਟ ਲੰਬੀ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ। ਜਦੋਂ ਕਿ ਇਨ੍ਹਾਂ ਵਿੱਚੋਂ ਦੋ ਨੂੰ ਕੁਝ ਸਾਲਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਤਾਰਾ ਨੂੰ 2015 ਵਿੱਚ ਥਾਈਲੈਂਡ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਚੌਥਾ ਫਰਾਰ, ਦੇਵੀ ਸਿੰਘ, ਹੁਣ ਵੀ ਫਰਾਰ ਹੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਜਗਤਾਰ ਸਿੰਘ ਹਵਾਰਾ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ।