ਚੰਡੀਗੜ੍ਹ: ਸੂਬੇ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਪੰਦਰਾਂ ਲੱਖ ਤੋਂ ਵੱਧ ਹੈ ਅਤੇ ਆਮ ਨਾਗਰਿਕ ਵਾਸਤੇ ਉਹ ਜੀਅ ਦਾ ਜੰਜਾਲ ਬਣੇ ਹੋਏ ਹਨ। ਸੂਬੇ ਨੂੰ ਇਸ ਸਮੱਸਿਆ ਤੋਂ ਨਿਯਾਤ ਦਿਵਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਕੁਲਤਾਰ ਸੰਧਵਾਂ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਬੇਕਾਬੂ ਹੋ ਚੁੱਕੀ ਹੈ ਕਿਉਂਕਿ ਇਸ ਸਮੇਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੇ ਇਸ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਉਨ੍ਹਾਂ ਦੱਸਿਆ ਕਿ ਬਜਟ ਸੈਸ਼ਨ ਦੇ ਦੌਰਾਨ ਵੀਰਵਾਰ ਵਾਲੇ ਦਿਨ ਇਸ ਮੁੱਦੇ ਨੂੰ ਪੇਸ਼ ਕੀਤਾ ਜਾਣਾ ਚਾਹੀਦਾ। ਇਸ ਸਬੰਧੀ ਸਪੀਕਰ ਰਾਣਾ ਕੇ ਪੀ ਨੂੰ ਮਿਲ ਕੇ ਇਸ ਵਿਸ਼ੇ ਦੀ ਗੰਭੀਰਤਾ ਸਮਝਾਉਂਦੇ ਹੋਏ ਇਸ ਪ੍ਰਸਤਾਵ ਨੂੰ ਪੇਸ਼ ਕਰਨ ਦਾ ਸਮਾਂ ਮੰਗਿਆ ਹੈ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਗਊ ਸੈੱਸ ਦੇ ਨਾਂਅ ਤੇ ਰੁਪਏ ਵਸੂਲੇ ਜਾ ਰਹੇ ਨੇ ਪਰ ਉਨ੍ਹਾਂ ਨੂੰ ਪਸ਼ੂਆਂ ਦੀ ਸਮੱਸਿਆ ਤੋਂ ਨਿਯਾਤ ਨਹੀਂ ਦਿਵਾਇਆ ਗਿਆ ਹੈ ਉਨ੍ਹਾਂ ਕਿਹਾ ਇਹ ਸਮੱਸਿਆ ਦੀ ਨਿਯਾਤ ਦੇ ਲਈ ਦੇਸੀ ਗਾਂ ਨੂੰ ਛੱਡ ਕੇ ਗਿਣਤੀ ਸਿਰਫ਼ ਚਾਰ ਲੱਖ ਹੈ ਬਾਕੀ ਜੋ ਕਿ ਅਮਰੀਕਨ ਨਸਲ ਦੇ ਪਸ਼ੂ ਨੇ ਉਨ੍ਹਾਂ ਨੂੰ ਬੁੱਚੜਖਾਨੇ ਭੇਜ ਦੇਣਾ ਚਾਹੀਦਾ ਹੈ
ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਸੰਬੰਧੀ ਰਿਸਰਚ ਕੀਤੀ ਹੈ ਅਤੇ ਉਹ ਕਿਸੇ ਨਾਲ ਵੀ ਇਸ ਮੁੱਦੇ ਤੇ ਬਹਿਸ ਕਰਨ ਨੂੰ ਤਿਆਰ ਹਨ ਅਤੇ ਉਨ੍ਹਾਂ ਕੋਲ ਇਸ ਮੁੱਦੇ ਦਾ ਹੱਲ ਵੀ ਹੈ ਅਤੇ ਉਹ ਪੰਜ ਮਿੰਟ ਦੇ ਵਿੱਚ ਸੂਬੇ ਭਰ ਦੇ ਵਿੱਚ ਪਸ਼ੂਆਂ ਨਾਲ ਹੋ ਰਹੀ ਸਮੱਸਿਆ ਨੂੰ ਹੱਲ ਕਰ ਸਕਦੇ ਹਨ।