ਚੰਡੀਗੜ੍ਹ : ਪ੍ਰਮਾਣੂ ਊਰਜਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਬਠਿੰਡਾ ਅਤੇ ਰੋਪੜ ਵਿਖੇ ਪਾਵਰ ਪਲਾਂਟ ਲਾਉਣ ਸਬੰਧੀ ਕੇਂਦਰ ਸਰਕਾਰ ਤੋਂ ਫ਼ਿਲਹਾਲ ਕੋਈ ਵੀ ਪ੍ਰਸਤਾਵ ਨਹੀਂ ਮਿਲਿਆ ਹੈ।
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨਾਲ ਹੋਈ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਉਹ ਸਿਰਫ਼ ਇੱਕ ਆਮ ਗੱਲਬਾਤ ਸੀ। ਪ੍ਰਮਾਣੂ ਸ਼ਕਤੀ ਰਾਹੀਂ ਬਿਜਲੀ ਪੈਦਾ ਕਰਨ ਬਾਰੇ ਕਾਫ਼ੀ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਪਰ ਫ਼ਿਲਹਾਲ ਇਸ ਨੂੰ ਕੋਈ ਵੀ ਬੂਰ ਨਹੀਂ ਪਿਆ ਹੈ।
ਸੂਬੇ ਦੇ ਕੈਪਟਨ ਨੇ ਕਿਹਾ ਕਿ ਜੇ ਕੇਂਦਰੀ ਸਰਕਾਰ ਵੱਲੋਂ ਇਸ ਸਬੰਧੀ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਉਸ ਉੱਤੇ ਗ਼ੌਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਮਿਲੇ ਕੈਪਟਨ
ਮੁੱਖ ਮੰਤਰੀ ਨੇ ਨਵਜੋਤ ਸਿੱਧੂ ਦੇ ਬਿਜਲੀ ਮੰਤਰੀ ਵਜੋਂ ਦਿੱਤੇ ਅਸਤੀਫ਼ੇ ਉੱਤੇ ਤੰਜ ਕਸਦਿਆਂ ਕਿਹਾ ਕਿ ਪਰ ਫ਼ਿਲਹਾਲ ਤਾਂ ਇਸ ਵੇਲੇ ਮੇਰੇ ਕੋਲ ਤਾਂ ਬਿਜਲੀ ਮੰਤਰੀ ਹੀ ਨਹੀਂ ਹੈ। ਜਾਣਕਾਰੀ ਮੁਤਾਬਕ ਚੱਲ ਰਹੇ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਮੁੱਖ ਮੰਤਰੀ ਖ਼ੁਦ ਬਿਜਲੀ ਮੰਤਰੀ ਦਾ ਵਿਭਾਗ ਦੇਖ ਰਹੇ ਹਨ, ਕਿਉਂਕਿ ਇਸ ਦੌਰਾਨ ਲਗਾਤਾਰ ਬਿਜਲੀ ਦੀ ਸਪਲਾਈ ਜ਼ਰੂਰੀ ਹੈ।