ETV Bharat / state

1971 War Hero:ਵੀਰ ਚੱਕਰ ਕਰਨਲ ਪੰਜਾਬ ਸਿੰਘ ਨਹੀਂ ਰਹੇ

ਪੰਜਾਬ ਸਿੰਘ ਦੀ ਅਗਵਾਈ ਵਿੱਚ ਸਿੱਖ ਬਟਾਲੀਅਨ ਦੇ ਸੈਨਿਕਾਂ ਨੇ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ। ਦੁਸ਼ਮਣਾਂ ਨੇ ਦੋ ਰਾਤਾਂ ਵਿਚ ਨੌ ਵਾਰ ਹਮਲੇ ਕੀਤੇ ਜਿਸ ਨੂੰ ਬੜੀ ਬਹਾਦਰੀ ਨਾਲ ਉਨ੍ਹਾਂ ਨੂੰ ਨਾਕਾਮ ਕੀਤਾ।ਇਸ ਬਹਾਦਰੀ ਕਰ ਕੇ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।ਦੱਸ ਦੇਈਏ ਕਿ ਆਪ੍ਰੇਸ਼ਨ ਲਿਲੀ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਾਉਣ ਵਾਸਤੇ ਕੀਤਾ ਗਿਆ ਸੀ।ਜਿਸ ਦੇ ਤਹਿਤ ਭਾਰਤ ਦੀਆਂ ਫੌਜਾਂ ਨੇ ਬੰਗਲਾਦੇਸ਼ ਦੀ ਮਦਦ ਕੀਤੀ ਸੀ।

ਕਰਨਲ ਪੰਜਾਬ ਸਿੰਘ ਨੂੰ ਕਿਸ ਬਹਾਦਰੀ ਕਰਕੇ ਮਿਲਿਆ ਸੀ ਵੀਰ ਚੱਕਰ

author img

By

Published : May 26, 2021, 3:41 PM IST

ਚੰਡੀਗੜ੍ਹ: 1971 ਦੀ ਭਾਰਤ-ਪਾਕਿ ਜੰਗ 'ਚ ਆਪਣੀ ਬਹਾਦਰੀ ਦਾ ਲੋਹਾ ਮਨਵਾਉਣ ਵਾਲੇ ਵੀਰ ਚੱਕਰ ਜੇਤੂ ਰਿਟਾਇਰਡ ਕਰਨਲ ਪੰਜਾਬ ਸਿੰਘ ਦਾ ਦੇਹਾਂਤ ਹੋ ਗਿਆ।ਜਿਸ ਦਾ ਸੈਕਟਰ-25 ਦੇ ਸ਼ਮਸ਼ਾਨਘਾਟ 'ਚ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।ਇਸ ਦੌਰਾਨ ਲੈਫਟੀਨੈਂਟ ਜਨਰਲ ਡੀਪੀ ਪਾਂਡੇ, ਸਟੇਸ਼ਨ ਕਮਾਂਡਰ ਕਰਨਲ ਪੁਸ਼ਪਿੰਦਰ ਸਿੰਘ ਸਮੇਤ ਕਈ ਫ਼ੌਜੀ ਅਧਿਕਾਰੀਆਂ ਤੇ ਸਾਬਕਾ ਫ਼ੌਜੀ ਅਧਿਕਾਰੀ ਮੌਜੂਦ ਰਹੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਕੋਰੋਨਾ ਪੌਜ਼ੀਟਿਵ ਸੀ ਕਰਨਲ ਪੰਜਾਬ ਸਿੰਘ

ਪੰਜਾਬ ਸਿੰਘ ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੀਟਿਵ ਹੋਏ ਸਨ, ਜਿਸ ਤੋਂ ਬਾਅਦ ਚੰਡੀ ਮੰਦਰ ਸਿੰਘ ਕਮਾਂਡ ਹਸਪਤਾਲ 'ਚ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਘਰ ਵਾਪਸ ਪਰਤੇ ਸਨ ਪਰ ਕੋਰੋਨਾ ਹੋਣ ਤੋਂ ਬਾਅਦ ਪੇਸ਼ ਆਈਆਂ ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।ਇਥੇ ਇਹ ਦੱਸ ਦੇਈਏ ਕਿ 21 ਮਈ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਅਨਿਲ ਕੁਮਾਰ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਸੀ।

ਕਰਨਲ ਪੰਜਾਬ ਸਿੰਘ ਦਾ ਜੀਵਨ

ਪੰਜਾਬ ਸਿੰਘ ਦਾ ਜਨਮ 15 ਜਨਵਰੀ 1942 ਨੂੰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਚ ਹੋਇਆ ।ਉਨ੍ਹਾਂ ਕਮਿਸ਼ਨ ਪਾਸ ਕਰ ਕੇ 1967 ’ਚ 6-ਸਿੱਖ ਬਟਾਲੀਅਨ ਜੁਆਇਨ ਕੀਤੀ ਸੀ। ਉਨ੍ਹਾਂ ਇਸ ਬਟਾਲੀਅਨ ਨੂੰ 12 ਅਕਤੂਬਰ 1986 ਤੋਂ 29 ਜੁਲਾਈ 1990 ਤਕ ਕਮਾਂਡ ਕੀਤਾ। ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਕਰਨਲ ਪੰਜਾਬ ਸਿੰਘ ਫ਼ੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਸੂਬੇ ਦੇ ਸੈਨਿਕ ਵੈੱਲਫੇਅਰ ਬੋਰਡ ਦੇ ਡਾਇਰੈਕਟਰ ਰਹੇ। ਇਸ ਤੋਂ ਇਲਾਵਾ ਉਹ ਹਿਮਾਚਲ ਪ੍ਰਦੇਸ਼ ਦੱਖਣੀ ਏਰੀਆ ਦੇ ਇੰਡੀਅਨ ਸਰਵਿਸ ਲੀਗ ਦੇ ਵਾਈਸ ਪ੍ਰੈਜ਼ੀਡੈਂਟ ਵੀ ਸਨ।ਉਨਾ ਦੇ ਪਰਿਵਾਰ ਵਿੱਚੋ ਉਨ੍ਹਾਂ ਦੀ ਘਰਵਾਲੀ ਵਿੱਦਿਆ ਦੇਵੀ, ਬੇਟੀ ਊਸ਼ਾ, ਬੇਟਾ ਅਜੈ ਕੁਮਾਰ, ਦਾਮਾਦ ਲੈਫਟੀਨੈਂਟ ਜਨਰਲ ਡੀ ਪੀ ਪਾਂਡੇ , ਨੂੰਹ ਸਮਰਿਤੀ, ਸੁਮਨ ਅਤੇ ਪੋਤੇ ਪੋਤੀਆਂ ਹਨ।

ਆਪ੍ਰੇਸ਼ਨ ਕੈਕਟਸ ਲਿਲੀ ਕਰਕੇ ਮਿਲਿਆ ਸੀ ਵੀਰ ਚੱਕਰ

ਵੀਰ ਚੱਕਰ 1971 ਦੀ ਲੜਾਈ ਵਿਚ ਆਪ੍ਰੇਸ਼ਨ ਕੈਕਟਸ ਲਿਲੀ ਦੌਰਾਨ 6 ਸਿੱਖ ਬਟਾਲੀਅਨ ਨੇ ਪੁੰਛ ਤੇ ਉੱਪਰ ਤਕਰੀਬਨ ਤੇਰਾਂ ਕਿਲੋਮੀਟਰ ਤੇ ਕਬਜ਼ਾ ਕਰ ਦਿੱਤਾ। ਮੇਜਰ ਪੰਜਾਬ ਸਿੰਘ ਕੰਪਨੀ ਦੀ ਕਮਾਨ ਸੰਭਾਲ ਰਹੀ ਸੀ। ਦੁਸ਼ਮਣ ਨੇ ਤਿੰਨ ਦਸੰਬਰ 1971 ਨੂੰ ਹਮਲਾ ਕੀਤਾ। 72 ਘੰਟੇ ਪੰਜਾਬ ਸਿੰਘ ਦੀ ਅਗਵਾਈ ਵਿੱਚ ਸਿੱਖ ਬਟਾਲੀਅਨ ਦੇ ਸੈਨਿਕਾਂ ਨੇ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ। ਦੁਸ਼ਮਣਾਂ ਨੇ ਦੋ ਰਾਤਾਂ ਵਿਚ ਨੌ ਵਾਰ ਹਮਲੇ ਕੀਤੇ ਜਿਸ ਨੂੰ ਬੜੀ ਬਹਾਦਰੀ ਨਾਲ ਉਨ੍ਹਾਂ ਨੂੰ ਨਾਕਾਮ ਕੀਤਾ।ਇਸ ਬਹਾਦਰੀ ਕਰ ਕੇ ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ।ਇੱਥੇ ਦੱਸ ਦੇਈਏ ਕਿ ਆਪ੍ਰੇਸ਼ਨ ਲਿਲੀ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਾਉਣ ਵਾਸਤੇ ਕੀਤਾ ਗਿਆ ਸੀ।ਜਿਸ ਦੇ ਤਹਿਤ ਭਾਰਤ ਦੀਆਂ ਫੌਜਾਂ ਨੇ ਬੰਗਲਾਦੇਸ਼ ਦੀ ਮਦਦ ਕੀਤੀ ਸੀ।

ਇਹ ਵੀ ਪੜੋ:ਬਾਬਾ ਰਾਮਦੇਵ ਦਾ ਵਿਵਾਦਤ ਬਿਆਨ: ਕਿਸੇ 'ਚ ਦਮ ਨਹੀਂ ਹੈ ਜੋ ਮੈਨੂੰ ਗ੍ਰਿਫ਼ਤਾਰ ਕਰ ਸਕੇ

ETV Bharat Logo

Copyright © 2024 Ushodaya Enterprises Pvt. Ltd., All Rights Reserved.