ETV Bharat / state

CM Bhagwant Mann : CM ਭਗਵੰਤ ਮਾਨ ਵੱਲੋਂ ਖਿਡਾਰੀਆਂ ਦਾ ਸਨਮਾਨ, ਜੇਤੂਆਂ ਨੂੰ ਦਿੱਤੇ ਕਰੋੜਾਂ ਦੇ ਇਨਾਮ

author img

By

Published : Apr 21, 2023, 12:44 PM IST

Updated : Apr 21, 2023, 3:15 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੈਸ਼ਨਲ ਗੇਮਜ਼ 2022 ਦੇ ਖਿਡਾਰੀਆਂ ਦਾ ਸਨਮਾਨਿਤ ਕੀਤਾ। ਉਹ ਖਿਡਾਰੀਆਂ ਨੂੰ ਖਾਸ ਸੁਨੇਹਾ ਦੇ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸ ਰਹੇ ਹਨ।

CM Bhagwant Mann live
CM Bhagwant Mann live

ਚੰਡੀਗੜ੍ਹ: ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ। ਜਿਸ ਤਹਿਦ ਸ਼ੁੱਕਰਵਾਰ ਮੁੱਖ ਮੰਤਰੀ ਨੈਸ਼ਨਲ ਗੇਮਜ਼ 2022 ਦੇ ਵਿਜੇਤਾਵਾਂ ਨੂੰ ਸਨਮਾਨਿਤ ਸਮਾਰੋਹ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਗਮ ਵਿੱਚ ਬੋਲਦੇ ਹੋਏ ਕਿਹਾ ਕਿ ਸੂਬੇ ਵਿੱਚੋਂ ਖੇਡਾਂ ਦਾ ਕਲਚਰ ਖ਼ਤਮ ਹੋ ਰਿਹਾ ਹੈ ਖੇਡਾਂ ਨੂੰ ਇਕ ਮਾਹੌਲ ਦੇਣਾ ਪਵੇਗਾ। ਅੱਜ ਕੱਲ੍ਹ ਦੇ ਮਾਂ ਪਿਓ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਬੱਚਾ ਖਿਡਾਰੀ ਬਣੇ। ਉਨ੍ਹਾਂ ਦਾ ਕਹਿਣਾ ਹੈ ਕਿ ਖਿਡਾਰੀ ਸਾਡੇ ਦੇਸ਼ ਦਾ ਮਾਨ ਹਨ ਖਿਡਾਰੀਆਂ ਦਾ ਸਨਮਾਨ ਕਰਨਾ ਉਨ੍ਹਾਂ ਦੀ ਮੁੱੜ ਤਰਜੀਹ ਹੈ।

  • ਸਾਡੇ ਖਿਡਾਰੀ ਸਾਡੇ ਦੇਸ਼ ਦਾ ਮਾਣ... ਖਿਡਾਰੀਆਂ ਦਾ ਸਨਮਾਨ ਸਾਡੀ ਮੁੱਖ ਤਰਜੀਹ...

    ਨੈਸ਼ਨਲ ਗੇਮਜ਼-2022 ਦੇ ਜੇਤੂ ਖਿਡਾਰੀਆਂ ਨੂੰ ਸਨਮਾਨ ਰਾਸ਼ੀ ਵੰਡ ਸਮਾਗਮ ਦੌਰਾਨ ਚੰਡੀਗੜ੍ਹ ਤੋਂ Live... https://t.co/xt3NIqHJoz

    — Bhagwant Mann (@BhagwantMann) April 21, 2023 " class="align-text-top noRightClick twitterSection" data=" ">

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਸ਼ਨਲ ਗੇਮਜ਼ ਜੇਤੂ 2022 ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। 2022 ਦੌਰਾਨ ਰਾਸ਼ਟਰੀ ਖੇਡਾਂ ਵਿਚ ਨਾਮਨਾ ਖੱਟਣ ਵਾਲੇ ਪੰਜਾਬ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਕੇ ਮਾਣ ਦਿੱਤਾ ਗਿਆ ਹੈ। ਚੰਡੀਗੜ੍ਹ ਸੈਕਟਰ 35 ਦੇ ਮਿਊਂਸੀਪਲ ਭਵਨ ਵਿਚ ਖਿਡਾਰੀਆਂ ਨੂੰ ਇਨਾਮ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਇਨਾਮ ਵੰਡ ਸਮਾਰੋਹ ਵਿਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਸ਼ਿਰਕਤ ਕੀਤੀ ਅਤੁੇ ਵਿਿਦਆਰਥੀਆਂ ਨੂੰ ਰਾਸ਼ਟਰੀ ਪੱਧਰ 'ਤੇ ਚੰਗੇ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ।

ਖਿਡਾਰੀਆਂ ਦੀ ਮਿਹਨਤ ਨੂੰ ਸਲਾਮ ਕਰਨ ਵਾਲਾ ਸਮਾਰੋਹ : ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮਾਰੋਹ ਖਿਡਾਰੀਆਂ ਦੀ ਮਿਹਨਤ ਨੂੰ ਸਲਾਮ ਕਰਨ ਵਾਲਾ ਸਮਾਰੋਹ ਹੈ। ਇਸਤੋਂ ਪਹਿਲਾਂ ਕਦੇ ਵੀ ਅਜਿਹੇ ਸਮਾਰੋਹ ਕਰਕੇ ਬੱਚਿਆਂ ਦੇ ਹੌਂਸਲਾ ਨਹੀਂ ਵਧਾਇਆ ਗਿਆ। ਇਸਤੋਂ ਪਹਿਲਾਂ ਖਿਡਾਰੀਆਂ ਨੂੰ ਹਮੇਸ਼ਾ ਪੰਜਾਬ ਵਿਚ ਅਣਗੌਲਿਆਂ ਕੀਤਾ ਜਾਂਦਾ ਰਿਹਾ। ਉਹਨਾਂ ਆਖਿਆ ਕਿ ਸਰਕਾਰਾਂ ਅਕਸਰ ਖਿਡਾਰੀਆਂ ਭੁੱਲ ਜਾਂਦੀਆਂ ਸਨ ਪਰ ਸਾਡੀ ਨੀਤੀ ਇਹ ਹੈ ਕਿ ਖੇਡਾਂ ਖ਼ਤਮ ਹੋਣ ਦੇ ਕੁਝ ਦਿਨਾਂ ਵਿਚ ਹੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇ ਅਤੇ ਅੱਗੇ ਹੋਰ ਵੀ ਚੰਗੇ ਪ੍ਰਦਰਸ਼ਨ ਲਈ ਉਤਸ਼ਾਹਿਤ ਕੀਤਾ ਜਾਵੇ। ਕਾਮਨਵੈਥਲ ਖੇਡਾਂ ਦੇ ਖਿਡਾਰੀਆਂ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਾਪਸ ਆਉਂਦਿਆਂ ਹੀ ਸਨਮਾਨਿਤ ਕੀਤਾ।ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ। ਉਹ ਖੇਡਾਂ ਜਿਹੜੀਆਂ ਪੰਜਾਬ ਦੇ ਲੋਕ ਵਿਸਾਰ ਗਏ ਜਿਮਨਾਸਟਿਕ, ਗੋਲਾ ਸੁੱਟਣਾ, ਲੰਬੀ ਛਾਲ, ਉੱਚੀ ਛਾਲ, ਹੈਂਡਬਾਲ ਅਤੇ ਬਾਸਕਿਟ ਬਾਲ ਵਰਗੀਆਂ ਖੇਡਾਂ ਨੂੰ ਥਾਂ ਦਿੱਤੀ ਦਿੱਤੀ।

ਖੇਡਾਂ ਵਤਨ ਪੰਜਾਬ ਦੀਆਂ ਵਿਚ ਲੱਖਾਂ ਖਿਡਾਰੀਆਂ ਨੇ ਹਿੱਸਾ ਲਿਆ। ਕਿਉਂਕਿ ਪੰਜਾਬ ਦੇ ਸਕੂਲਾਂ ਵਿਚ ਡੀਪੀਆਈ ਅਤੇ ਪੀਟੀ ਟੀਚਰਾਂ ਦੀਆਂ ਅਸਾਮੀਆਂ ਹੀ ਖ਼ਤਮ ਹੋ ਗਈਆਂ। ਆਪ ਸਰਕਾਰ ਵਿਚ ਸਕੂਲਾਂ ਨੂੰ ਸਿੱਖਿਆ ਅਤੇ ਵੱਡੀਆਂ ਖੇਡ ਸੰਸਥਾਵਾਂ ਬਣਾਇਆ ਜਾਵੇਗਾ ਤਾਂ ਕਿ ਇਥੋਂ ਖਿਡਾਰੀ ਪੈਦਾ ਹੋ ਕੇ ਦੇਸ਼ ਦਾ ਨਾਂ ਚਮਕਾਉਣ।ਮੀਤ ਹੇਅਰ ਖੇਡਾਂ ਲਈ ਚੰਗੇ ਉਪਰਾਲੇ ਕਰ ਰਹੇ : ਮੁੱਖ ਮੰਤਰੀ ਨੇ ਆਖਿਆ ਕਿ ਖੇਡ ਮੰਤਰੀ ਮੀਤ ਹੇਅਰ ਬਤੌਰ ਖੇਡ ਮੰਤਰੀ ਬਹੁਤ ਚੰਗਾ ਕੰਮ ਕਰ ਰਹੇ ਹਨ। ਅੱਜ ਉਹਨਾਂ ਦਾ ਜਨਮ ਦਿਨ ਹੋਣ ਕਰਕੇ ਸੀਐਮ ਨੇ ਉਹਨਾਂ ਨੂੰ ਵਧਾਈ ਦਿੱਤੀ। ਸੀਐਮ ਨੇ ਆਖਿਆ ਕਿ ਖੁਦ ਖਿਡਾਰੀ ਹੋਣ ਕਰਕੇ ਮੀਤ ਹੇਅਰ ਖਿਡਾਰੀਆਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹਨ। ਇਸਦੇ ਨਾਲ ਹੀ ਪਟਿਆਲਾ ਤੋਂ ਵਿਸ਼ਵਜੀਤ ਸਿੰਘ ਨੂੰ 14 ਲੱਖ ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ। ਮੁਹਾਲੀ ਦੀ ਚਾਹਤ ਅਰੜਾ ਨੂੰ 13 ਲੱਖ ਦਾ ਚੈਕ ਦਿੱਤਾ ਗਿਆ। ਲੁਧਿਆਣਾ ਦੇ ਅਮਰਿੰਦਰ ਸਿੰਘ ਚੀਮਾ ਨੂੰ 10 ਲੱਖ ਦਾ ਚੈਕ ਦਿੱਤਾ ਗਿਆ ਅਤੇ ਮਾਨਸਾ ਦੇ ਵਿਜੇਵੀਰ ਸਿੰਘ ਨੂੰ 10 ਲੱਖ ਦਾ ਚੈਕ ਦਿੱਤਾ ਗਿਆ।

ਇਹ ਵੀ ਪੜ੍ਹੋ:- Channi Update :ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਸਾਬਕਾ ਸੀਐਮ ਚੰਨੀ, ਪੰਜਾਬ ਵਿਜੀਲੈਂਸ ਤੋਂ ਇਸ ਕਾਰਨ ਮੰਗਿਆ ਹੋਰ ਸਮਾਂ

Last Updated : Apr 21, 2023, 3:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.