ETV Bharat / state

ਹਾਈ ਕੋਰਟ ਨੇ 79 ਜੂਡੀਸ਼ੀਅਲ ਅਧਿਕਾਰੀਆਂ ਦੇ ਤਬਾਦਲੇ ਦਾ ਦਿੱਤਾ ਸੁਝਾਅ - ਮਾਨੇਸਰ ਲੈਂਡ ਸਕੈਮ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸੁਪੀਰੀਅਰ ਜੂਡੀਸ਼ੀਅਲ ਸਰਵਿਸਿਜ਼ ਦੇ 79 ਜੱਜਾਂ ਦੇ ਤਬਾਦਲੇ ਦਾ ਸੁਝਾਅ ਦਿੱਤਾ ਹੈ। ਜਿਸ ’ਚ 6 ਜਿਲ੍ਹਾ ਅਤੇ ਸ਼ੈਸ਼ਨ ਜੱਜ ਹਨ ਅਤੇ 73 ਹੋਰ ਜਿਲ੍ਹਾ ਅਤੇ ਸ਼ੈਸ਼ਨ ਜੱਜ ਦੇ ਰੈਂਕ ਦੇ ਨਿਆਇਕ ਅਧਿਕਾਰੀ ਸ਼ਾਮਲ ਹਨ।

ਤਸਵੀਰ
ਤਸਵੀਰ
author img

By

Published : Mar 26, 2021, 4:17 PM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸੁਪੀਰੀਅਰ ਜੂਡੀਸ਼ੀਅਲ ਸਰਵਿਸਿਜ਼ ਦੇ 79 ਜੱਜਾਂ ਦੇ ਤਬਾਦਲੇ ਦਾ ਸੁਝਾਅ ਦਿੱਤਾ ਹੈ। ਜਿਸ ’ਚ 6 ਜਿਲ੍ਹਾ ਅਤੇ ਸ਼ੈਸ਼ਨ ਜੱਜ ਹਨ ਅਤੇ 73 ਹੋਰ ਜਿਲ੍ਹਾ ਅਤੇ ਸ਼ੈਸ਼ਨ ਜੱਜ ਦੇ ਰੈਂਕ ਦੇ ਨਿਆਇਕ ਅਧਿਕਾਰੀ ਸ਼ਾਮਲ ਹਨ।

ਹੁਕਮਾਂ ਦੇ ਅਨੁਸਾਰ ਪੰਚਕੂਲਾ ਸੀਬੀਆਈ ਦੇ ਸਪੈਸ਼ਲ ਜੱਜ ਜਗਦੀਪ ਸਿੰਘ ਲੁਹਾਨ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਸੀ, ਉਨ੍ਹਾਂ ਨੂੰ ਯਮੁਨਾਨਗਰ ਦੇ ਐਡੀਸ਼ਨਲ ਸ਼ੈਸ਼ਨ ਜੱਜ ਦੇ ਤੌਰ ’ਤੇ ਟਰਾਂਸਫਰ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਸੁਸ਼ੀਲ ਗਰਗ ਜੋ ਕਿ ਚੰਡੀਗੜ੍ਹ ’ਚ ਸਪੈਸ਼ਲ ਸੀਬੀਆਈ ਜੱਜ ਹਨ, ਉਨ੍ਹਾਂ ਨੂੰ ਪੰਚਕੂਲਾ ਦੇ ਸਪੈਸ਼ਲ ਸੀਬੀਆਈ ਜੱਜ ਦੇ ਤੌਰ ’ਤੇ ਤੈਨਾਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ।

ਜਗਦੀਪ ਜੋ ਕਿ ਹਰਿਆਣਾ ਸੁਪੀਰੀਅਰ ਜੂਡੀਸ਼ੀਅਲ ਸਰਵਿਸੀਜ਼ ਦੇ ਸਾਲ 2012 ਬੈਚ ਦੇ ਹਨ ਅਤੇ ਪੰਚਕੂਲਾ ’ਚ ਬਤੌਰ ਸੈਪਸ਼ਲ ਸੀਬੀਆਈ ਜੱਜ ਦੇ ਤੌਰ ’ਤੇ 12 ਅਪ੍ਰੈਲ 2016 ਤੋਂ ਅਹੁਦੇ ਤੈਨਾਤ ਹਨ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਜਗਦੀਪ ਨੇ ਵਿਵਾਦਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਸੀ, ਹਾਲਾਂਕਿ ਇਸ ਮਾਮਲੇ ’ਚ ਸੁਣਵਾਈਆਂ ਹੁਣ ਖ਼ਤਮ ਹੋਣ ਵਾਲੀਆਂ ਹਨ, ਅਜਿਹੇ ’ਚ ਜੋ ਨਵਾਂ ਜੱਜ ਕਾਰਜਭਾਰ ਸੰਭਾਲੇਗਾ, ਉਹ ਹੀ ਅੰਤਿਮ ਫ਼ੈਸਲਾ ਦੇਵੇਗਾ। ਜਗਦੀਪ ਨੇ ਕਈ ਹਾਈ ਪ੍ਰੋਫਾਈਲ ਮਾਮਲਿਆਂ ਦੀ ਸੁਣਵਾਈ ਕੀਤੀ ਹੈ, ਜਿਨ੍ਹਾਂ ’ਚ ਮਾਨੇਸਰ ਲੈਂਡ ਸਕੈਮ ਅਤੇ ਪੰਚਕੂਲਾ ਇੰਡਸਟ੍ਰੀਅਲ ਪਲਾਟ ਅਲਾਟਮੈਂਟ ਘੁਟਾਲਾ ਜਿਨ੍ਹਾਂ ’ਚ ਸਾਬਕਾ ਮੁੱਖ ਮੰਤਰੀ ਹਰਿਆਣਾ ਭੁਪਿੰਦਰ ਸਿੰਘ ਹੁਡਾ ਅਤੇ ਹੋਰਨਾਂ ਅਧਿਕਾਰੀ ਨੂੰ ਦੋਸ਼ੀਆਂ ਦੇ ਤੌਰ ’ਤੇ ਪੇਸ਼ ਕੀਤਾ ਗਿਆ।

ਸਪੈਸ਼ਲ ਐਨਆਈਏ ਕੋਰਟ ਦੇ ਜੱਜ ਦੇ ਤੌਰ ’ਤੇ ਉਨ੍ਹਾਂ ਸਾਲ 2007 ’ਚ ਸਮਝੌਤਾ ਬਲਾਸਟ ਮਾਮਲੇ ’ਚ ਸਵਾਮੀ ਅਸੀਮਾਨੰਦ ਅਤੇ ਹੋਰਨਾਂ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ।

ਦੀਪਕ ਗੁਪਤਾ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਫਰੀਦਾਬਾਦ ਨੂੰ ਪੰਚਕੂਲਾ ਦੇ ਨਵੇਂ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਦੇ ਤੌਰ ’ਤੇ ਜਦਕਿ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸੁਭਾਸ਼ ਮੇਹਲਾ ਨੂੰ ਸੋਨੀਪਤ, ਸੂਰਜ ਪ੍ਰਤਾਪ ਸਿੰਘ ਜੋ ਕਿ ਮੌਜੂਦਾ ਹਾਈ ਕੋਰਟ ’ਚ ਜੂਡੀਸ਼ੀਅਲ ਰਜਿਸਟਰਾਰ ਦੇ ਤੌਰ ’ਤੇ ਤੈਨਾਤ ਸਨ ਉਨ੍ਹਾਂ ਨੂੰ ਜ਼ਿਲ੍ਹਾ ਅਤੇ ਸ਼ੈਸ਼ਨ ਗੁਰੂਗ੍ਰਾਮ ਤੈਨਾਤ ਕਰਨ ਦਾ ਸੁਝਾਅ ਦਿੱਤਾ ਹੈ।

ਪੁਨੀਸ਼ ਜਿੰਦਿਆ ਜੋਕਿ ਰੋਹਤਕ ਲੇਬਰ ਕੋਰਟ ’ਚ ਪ੍ਰਜ਼ਾਇਡਿੰਗ ਅਫ਼ਸਰ ਹਨ, ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਯੂਟੀ ਦੇ ਮੈਂਬਰ ਸੈਕਟਰੀ ਦੇ ਤੌਰ ’ਤੇ ਨਿਯੁਕਤ ਕਰਨ ਦਾ ਸੁਝਾਅ ਦਿੱਤਾ ਹੈ। ਅਰਾਧਨਾ ਸਾਹਨੀ ਨੂੰ ਜੀਂਦ ’ਚ ਜਿਲ੍ਹਾ ਅਤੇ ਸ਼ੈਸ਼ਨ ਜੱਜ ਦੇ ਰੂਪ ’ਚ ਅਤੇ ਯਸ਼ਵੀਰ ਸਿੰਘ ਰਾਠੌਰ ਨੂੰ ਫਰੀਦਾਬਾਦ ’ਚ ਜਿਲ੍ਹਾ ਅਤੇ ਸ਼ੈਸ਼ਨ ਜੱਜ ਦੇ ਰੂਪ ’ਚ ਤੈਨਾਤ ਕਰਨ ਦਾ ਸੁਝਾਅ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ 'ਚ ਭਰਤੀ ਜਲਦ

ETV Bharat Logo

Copyright © 2025 Ushodaya Enterprises Pvt. Ltd., All Rights Reserved.