ਚੰਡੀਗੜ੍ਹ ਡੈਸਕ : ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਦੀ ਸ਼ਮੂਲੀਅਤ ਨੂੰ ਲੈ ਕੇ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਵੀ ਮਾਮਲਾ ਸਿਰੇ ਨਹੀਂ ਚੜ੍ਹ ਸਕਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦਾ ਹਿੱਸਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਹੋਈ ਇੱਕ ਘੰਟਾ ਚੱਲੀ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣਾ ਪੱਖ ਪੇਸ਼ ਕੀਤਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਇਸ ਮੁੱਦੇ 'ਤੇ ਅਗਲੀ ਮੀਟਿੰਗ 3 ਜੁਲਾਈ ਨੂੰ ਸਵੇਰੇ 11 ਵਜੇ ਬੁਲਾਈ ਗਈ ਹੈ।
ਮੁੱਖ ਮੰਤਰੀ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਕਈ ਖੁਲਾਸੇ : ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਜਦੋਂ ਸਾਡੀ ਸਰਕਾਰ ਬਣੀ ਤਾਂ ਮੈਂ ਦੋ ਚਿੱਠੀਆਂ ਲਿਖੀਆਂ, ਇਕ ਅਮਿਤ ਸ਼ਾਹ ਨੂੰ ਤੇ ਇਕ ਧਰਮਿੰਦਰ ਪ੍ਰਧਾਨ ਨੂੰ ਲਿਖੀ ਸੀ। ਜਿਸ ਵਿੱਚ ਲਿਖਿਆ ਗਿਆ ਸੀ ਕਿ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਫਿਰ ਉਸ ਤੋਂ ਬਾਅਦ 30-6-22 ਨੂੰ ਵਿਧਾਨ ਸਭਾ ਵਿੱਚ ਅਸੀਂ ਕਿਹਾ ਸੀ ਕਿ ਪੰਜਾਬ ਯੂਨੀਵਰਸਿਟੀ ਵਿੱਚ ਘੁਸਪੈਠ ਕਰਨ ਦੀ ਕੇਂਦਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸ ਲਈ ਅਸੀਂ ਰੈਜ਼ੂਲੇਸ਼ਨ ਪਾਸ ਕੀਤਾ ਹੈ ਕਿ ਇਹ ਡਸੀਜ਼ਨ ਮੇਕਿੰਗ ਬਾਡੀ ਵਿੱਚ ਕੋਈ ਬਦਲਾਅ ਨਹੀਂ ਲਿਆਂਦਾ ਜਾ ਸਕਦਾ। ਇੰਟਰ ਸਟੇਟ ਬਾਡੀ ਉਸੇ ਤਰ੍ਹਾਂ ਕਾਇਮ ਰਹੇਗੀ। ਅਗਸਤ 2022 ਵਿੱਚ ਹਰਿਆਣਾ ਤੋਂ ਕਾਂਗਰਸ ਦੀ ਮਹਿਲਾ ਵਿਧਾਇਕ ਮਤਾ ਲੈ ਕੇ ਆਈ ਸਾ ਵਿਧਾਨ ਸਭਾ ਵਿੱਚ ਕਿ ਹਰਿਆਣਾ ਦੇ ਕਾਲਜਾਂ ਤੇ ਸੈਨੇਟਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਨਾਲ ਐਫੀਲੇਟਿਡ ਕੀਤਾ ਜਾਵੇ। ਜਿਸ ਨੂੰ ਸਰਬਸੰਮਤੀ ਨਾਲ ਪਾਸ ਵੀ ਕੀਤਾ ਗਿਆ ਸੀ। ਕਾਂਗਰਸ ਨੇ ਵੀ ਪੰਜਾਬ ਦੇ ਹੱਕਾਂ ਉਤੇ ਡਾਕਾ ਮਾਰਨ ਦੀ ਕੋਈ ਕਸਰ ਨਹੀਂ ਛੱਡੀ।
-
PU ਸਣੇ ਕਈਂ ਅਹਿਮ ਮਸਲਿਆਂ 'ਤੇ ਪੰਜਾਬ ਭਵਨ ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ Live... https://t.co/Hso2DJrwfk
— Bhagwant Mann (@BhagwantMann) June 5, 2023 " class="align-text-top noRightClick twitterSection" data="
">PU ਸਣੇ ਕਈਂ ਅਹਿਮ ਮਸਲਿਆਂ 'ਤੇ ਪੰਜਾਬ ਭਵਨ ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ Live... https://t.co/Hso2DJrwfk
— Bhagwant Mann (@BhagwantMann) June 5, 2023PU ਸਣੇ ਕਈਂ ਅਹਿਮ ਮਸਲਿਆਂ 'ਤੇ ਪੰਜਾਬ ਭਵਨ ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ Live... https://t.co/Hso2DJrwfk
— Bhagwant Mann (@BhagwantMann) June 5, 2023
ਪੰਜਾਬ ਸਰਕਾਰ ਕੋਲ 175 ਕਾਲਜ 30 ਯੂਨੀ ਅੰਡਰ : ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਬੋਹਰ-ਫਾਜ਼ਿਲਕਾ ਤਕ 175 ਕਾਲਜ ਨੇ 30 ਕਾਲਜ ਯੂਟੀ ਦੇ ਹਨ। ਸਾਡੇ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ। ਅਸਲ ਵਿੱਚ ਇਹ ਮੁੱਦਾ ਉਦੋਂ ਉਠਿਆ ਜਦੋਂ ਹਰਿਆਣਾ ਵੱਲੋਂ ਨਾਜਾਇਜ਼ ਤੌਰ ਉਤੇ ਪੰਜਾਬ ਯੂਨੀਵਰਸਿਟੀ ਵਿੱਚ ਦਾਖਲ ਹੋਣਾ ਚਾਹਿਆ ਸੀ, ਜਿਸ ਉਤੇ ਸਾਡੀ ਸਰਕਾਰ ਵੱਲੋਂ ਕੋਰੀ ਨਾਂਹ ਕੀਤੀ ਗਈ, ਕਿ ਹਰਿਆਣਾ ਦੇ ਕਿਸੇ ਵੀ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੇਟਿਡ ਨਹੀਂ ਕੀਤਾ ਜਾਵੇਗਾ। ਤੁਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਆਪਣੇ ਕਾਲਜ ਅਟੈਚ ਕਰ ਲਓ। ਤੁਹਾਡੇ ਬੱਚੇ ਸਾਡੇ ਪੰਜਾਬ ਦੀ ਯੂਨੀਵਰਸਿਟੀ ਵਿੱਚ ਕਿਉਂ ਆਉਣਾ ਚਾਹੁੰਦੇ ਹਨ। ਕੀ ਕੁਰੂਕਸ਼ੇਤਰ ਦੀ ਯੂਨੀਵਰਸਿਟੀ ਸਹੀ ਨਹੀਂ। ਸਾਨੂੰ ਇਸ ਗੱਲ ਦੇ ਪੈਸੇ ਲੈਣ ਦੀ ਵੀ ਗੱਲ ਕਹੀ ਗਈ। ਮਾਨ ਨੇ ਕਿਹਾ ਕਿ ਜੇਕਰ ਅੱਜ ਯੂਨਿਵਰਸਿਟੀ ਵਿੱਚ ਪੈਸੇ ਲੈ ਕੇ ਹਰਿਆਣਾ ਦੇ ਕਾਲਜ ਐਫੀਲੇਟਿਡ ਕੀਤੇ ਜਾਣ ਤਾਂ ਕੱਲ੍ਹ ਨੂੰ ਇਹ ਪੰਜਾਬ ਦਾ ਭਾਅ ਪੁੱਛਣਗੇ ਕਿ ਪੰਜਾਬ ਕਿਸ ਭਾਅ ਵੇਚਣਾ ਹੈ।
- ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
- BSF Action: ਬੀਐਸਐਫ ਨੇ ਪਾਕਿ ਦੇ ਨਾਪਾਕ ਮਨਸੂਬੇ ਇੱਕ ਵਾਰ ਫਿਰ ਕੀਤੇ ਅਸਫ਼ਲ, ਸੁੱਟਿਆ ਪਾਕਿਸਤਾਨੀ ਡਰੋਨ, ਹੈਰੋਇਨ ਦੀ ਖੇਪ ਵੀ ਬਰਾਮਦ
- ਪਾਕਿ ਜੇਲ੍ਹ ਚੋਂ ਰਿਹਾਅ ਹੋ ਕੇ ਆਏ ਨੌਜਵਾਨ ਦੇ ਕੰਬਦੇ ਬੋਲ਼ ਤੇ ਸਹਿਮਿਆ ਚਿਹਰਾ, ਬਿਆਨ ਕਰ ਰਿਹੈ ਹੱਡਬੀਤੀ
ਹਰਿਆਣਾ ਸਰਕਾਰ ਵੱਲੋਂ ਪੈਸਿਆਂ ਦੀ ਪੇਸ਼ਕਸ਼ : ਮਾਨ ਨੇ ਅੱਗੇ ਕਿਹਾ ਕਿ ਇਕ ਪਾਸੇ ਹਰਿਆਣਾ ਸਰਕਾਰ ਪੈਸੇ ਦੇ ਕੇ ਪੰਜਾਬ ਯੂਨੀਵਰਸਿਟੀ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੀ ਹੈ, ਜਦਕਿ ਦੂਜੇ ਪਾਸੇ ਹਰਿਆਣਾ ਸਰਕਾਰ ਆਪਣੇ ਸਿੱਖਿਆ ਵਿਭਾਗ ਨੂੰ ਚਿੱਠੀ ਲਿਖ ਕੇ ਚਿਤਾਵਨੀ ਦੇ ਰਹੀ ਹੈ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ, ਫੀਸਾਂ ਵਧਾਓ ਜਾਂ ਕੁਝ ਵੀ ਕਰੋ। ਆਪਣੀ ਯੂਨੀਵਰਸਿਟੀਆਂ ਨੂੰ ਪੈਰਾਂ ਸਿਰ ਖੜ੍ਹੇ ਕਰ ਲਓ। ਇਹ ਸਭ ਦੇਖ ਕੇ ਲੱਗ ਰਿਹਾ ਹੈ ਕਿ ਪੈਸੇ ਦੇਣ ਵਾਲਾ ਕੋਈ ਹੋਰ ਹੈ। ਹਰਿਆਣਾ ਸਰਕਾਰ ਨਹੀਂ।
ਰਾਜਪਾਲ ਬੀਐੱਲ ਪੁਰੋਹਿਤ ਨੇ ਪੇਸ਼ ਕੀਤਾ ਆਪਣਾ ਪੱਖ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੀਟਿੰਗ ਵਿੱਚ ਕਿਹਾ ਸੀ ਕਿ ਅੱਜ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਿਕਾਸ ਹੋ ਰਿਹਾ ਹੈ। ਸਾਰੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਨੂੰ ਪੇਂਡੂ ਖੇਤਰਾਂ ਤੱਕ ਵੀ ਪਹੁੰਚਯੋਗ ਬਣਾਉਣ ਲਈ ਕੰਮ ਕਰੇ। ਉਨ੍ਹਾਂ ਦੋਵਾਂ ਮੁੱਖ ਮੰਤਰੀਆਂ ਨੂੰ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿਸ਼ਿਆਂ ਨੂੰ ਆਪਸੀ ਸਹਿਮਤੀ ਨਾਲ ਅੱਗੇ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਨਾਲ ਹਰਿਆਣਾ ਦੇ ਕਾਲਜਾਂ ਦੀ ਮਾਨਤਾ ਦਾ ਮਾਮਲਾ ਕੋਈ ਵੱਡਾ ਮੁੱਦਾ ਨਹੀਂ ਹੈ, ਅਜਿਹਾ ਕਰਨਾ ਸੰਭਵ ਹੈ। ਹਰਿਆਣਾ, ਪੰਜਾਬ ਦਾ ਇਹ ਸਹਿਯੋਗ ਯਕੀਨੀ ਤੌਰ 'ਤੇ ਚੰਗੀ ਸ਼ੁਰੂਆਤ ਹੋਵੇਗੀ।
ਇਸ ਤੋਂ ਪਹਿਲਾਂ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਕੇਂਦਰੀ ਯੂਨੀਵਰਸਿਟੀ ਹੈ, ਜਿਸ ਵਿੱਚ ਹਰਿਆਣਾ ਦੇ ਕਾਲਜ ਦੀ ਵੀ ਮਾਨਤਾ ਹੋਣੀ ਚਾਹੀਦੀ ਹੈ। ਹਰਿਆਣਾ ਸਰਕਾਰ ਕੇਂਦਰ ਨਾਲ ਮਿਲ ਕੇ ਪੰਜਾਬ ਯੂਨੀਵਰਸਿਟੀ ਨੂੰ ਅੱਗੇ ਲੈ ਕੇ ਜਾਵੇਗੀ ਤਾਂ ਜੋ ਯੂਨੀਵਰਸਿਟੀ ਖੁਸ਼ਹਾਲ ਹੋ ਸਕੇ ਅਤੇ ਇਸ ਦੀਆਂ ਲੋੜਾਂ ਵੀ ਪੂਰੀਆਂ ਹੋ ਸਕਣ।