ਚੰਡੀਗੜ੍ਹ: 20 ਨਵੰਬਰ ਨੂੰ ਪਟਿਆਲਾ ਵਿਖੇ ਹੋਈ ਬੈਠਕ ਵਿੱਚ ਫੋਨ ਟੈਪਿੰਗ ਦੇ ਮੁੱਦੇ ਨੇ ਪੰਜਾਬ ਦੀ ਸਿਆਸਤ ਸਰਗਰਮ ਕਰ ਦਿੱਤੀ ਅਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ।
ਪਟਿਆਲਾ ਵਿਖੇ ਸਾਧੂ ਸਿੰਘ ਧਰਮਸੋਤ ਕੋਲ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਹੀ ਸ਼ਿਕਾਇਤ ਕੀਤੀ ਸੀ ਕਿ ਫੋਨ ਟੈਪ ਕੀਤੇ ਜਾ ਰਹੇ ਹਨ ਉੱਥੇ ਹੀ ਮਾਮਲੇ ਨੂੰ ਵੇਖਦੇ ਹੋਏ ਅੱਜ ਦੇ ਦਿਨ ਵਿਧਾਨ ਸਭਾ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗ ਪੱਤਰ ਲਿਖਿਆ ਹੈ ਜਿਸ ਵਿੱਚ ਸ਼ਿਕਾਇਤ ਦੇ ਨਾਲ-ਨਾਲ ਕਮੇਟੀ ਬਣਾਉਣ ਦੀ ਅਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਹਰਪਾਲ ਚੀਮਾ ਨੇ ਲਿਖਿਆ ਹੈ ਕਿ ਜੇ ਸਭ ਤੋਂ ਵੱਧ ਵਿਧਾਇਕਾਂ ਵਾਲੀ ਪਾਰਟੀ ਕਾਂਗਰਸ ਪਾਰਟੀ ਦਾ ਆਹ ਹਾਲ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ ਤਾਂ ਬਾਕੀ ਵਿਰੋਧੀ ਪਾਰਟੀਆਂ ਦਾ ਕੀ ਬਣੇਗਾ।
ਚੀਮਾ ਨੇ ਕਿਹਾ ਹੈ ਕਿ ਇਹ ਨਿੱਜੀ ਜ਼ਿੰਦਗੀ ਅਤੇ ਕਿਸੇ ਦੀ ਵਿਧਾਇਕ ਦੇ ਕੰਮਾਂਕਾਰਾਂ ਦੇ ਵਿਚਕਾਰ ਦਖ਼ਲ ਹੈ ਅਤੇ ਸਰਕਾਰ 'ਤੇ ਹੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਫੋਨ ਟੈਪ ਕਰਵਾਏ ਜਾ ਰਹੇ ਹਨ ਕਿਉਂਕਿ ਸਰਕਾਰ ਆਪਣੇ ਕੁਝ ਵਿਧਾਇਕਾਂ ਦੇ ਫੋਨ ਦਾ ਟੈਪ ਕਰਵਾ ਰਹੀ ਹੈ ਤਾਂ ਦੂਜੀਆਂ ਪਾਰਟੀ ਦਾ ਕੀ ਬਣੇਗਾ।
ਇਹ ਵੀ ਪੜੋ: ਮੰਗਲ ਗ੍ਰਹਿ 'ਤੇ ਮਿਲੀ ਲਾਸ਼, ਵਿਸ਼ਵਭਰ ਵਿੱਚ ਵਿਗਿਆਨਕਾਂ ਦੀ ਖੋਜ ਜਾਰੀ
ਹਰਪਾਲ ਚੀਮਾ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਦੇ ਬਾਬਤ ਇਕ ਕਮੇਟੀ ਬਣਾਈ ਜਾਵੇ ਜੋ ਇਸ ਦੀ ਜਾਂਚ ਕਰੇ ਅਤੇ ਕਮੇਟੀ ਦਾ ਸਿੱਟਾ ਕੀ ਨਿਕਲਦਾ ਹੈ ਇਸ ਦੇ ਬਾਰੇ ਵੀ ਸਪੀਕਰ ਰਾਣਾ ਕੇ ਪੀ ਸਿੰਘ ਵਿਧਾਨ ਸਭਾ ਦੇ ਵਿੱਚ ਸਭ ਨੂੰ ਜਾਣੂ ਕਰਵਾਉਣ।