ETV Bharat / state

15 ਭਾਸ਼ਾਵਾਂ 'ਚ ਛੱਪੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਦੀ ਕਿਤਾਬ

ਪਟਿਆਲਾ ਦੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਧਰਮਿੰਦਰ ਸਿੰਘ ਉੱਭਾ ਨੇ 'ਗੁਰੂ ਨਾਨਕ ਦੇਵ : ਜੀਵਨ, ਫ਼ਲਸਫਾ ਅਤੇ ਸਿੱਖਿਆਵਾਂ' ਨਾਮਕ ਕਿਤਾਬ ਲਿਖੀ ਜੋ ਕਿ ਹੁਣ ਤੱਕ 15 ਭਾਸ਼ਾਵਾਂ ਵਿੱਚ ਛੱਪ ਚੁੱਕੀ ਹੈ।

ਫ਼ੋਟੋ
author img

By

Published : Nov 11, 2019, 7:09 AM IST

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਧਿਆਨ 'ਚ ਰੱਖਦਿਆਂ ਦੁਨੀਆਂ ਭਰ ਦੀ ਸੰਗਤ ਇਸ ਦਿਹਾੜੇ ਨੂੰ ਮਨਾਉਣ ਲਈ ਵੱਖ-ਵੱਖ ਉਪਰਾਲੇ ਕਰ ਰਈ ਹੈ। ਵਿਸ਼ਵ ਭਰ 'ਚ ਵੱਸਦੀ ਸਿੱਖ ਸੰਗਤ ਦਾ ਮਕਸਦ ਹੈ ਕਿ ਇਸ ਪਾਵਨ ਦਿਹਾੜੇ ਨੂੰ ਯਾਦਗਾਰ ਬਣਾਇਆ ਜਾਵੇ ਅਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਬਾਕੀ ਲੋਕਾਂ ਤੱਕ ਵੀ ਪਹੁੰਚਾਇਆ ਜਾਵੇ।

ਇਸੇ ਦੇ ਚੱਲਦਿਆਂ ਪਟਿਆਲਾ ਦੇ ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਵਜੋਂ ਕੰਮ ਕਰ ਰਹੇ ਪ੍ਰੋਫੈਸਰ ਧਰਮਿੰਦਰ ਸਿੰਘ ਉੱਭਾ ਨੇ 'ਗੁਰੂ ਨਾਨਕ ਦੇਵ : ਜੀਵਨ, ਫਲਸਫਾ ਅਤੇ ਸਿਖਿਆਵਾਂ' ਨਾਮਕ ਕਿਤਾਬ ਲਿਖੀ ਜੋ ਕਿ ਹੁਣ ਤੱਕ ਪੰਦਰਾਂ ਭਾਸ਼ਾਵਾਂ - ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਸੰਸਕ੍ਰਿਤ, ਡੋਗਰੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ, ਫਰੈਂਚ, ਜਰਮਨ, ਸਪੈਨਿਸ਼, ਇੰਡੋਨੇਸ਼ੀਨ ਅਤੇ ਥਾਈ ਭਾਸ਼ਾ ਵਿੱਚ ਛੱਪ ਚੁੱਕੀ ਹੈ।

ਵੀਡੀਓ

ਇਸ ਪੁਸਤਕ ਦੀਆਂ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਲਗਭਗ ਇੱਕ ਲੱਖ ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ ਤੇ 5 ਲੱਖ ਦੇ ਕਰੀਬ ਸਾਫਟ ਕਾਪੀਆਂ ਈਮੇਲ ਅਤੇ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜੀਆਂ ਜਾ ਚੁੱਕੀਆਂ ਹਨ।

ਇਹ ਕਿਤਾਬ ਗੁਰੂ ਨਾਨਕ ਦੇਵ ਜੀ ਦੇ ਜੀਵਨ, ਫ਼ਲਸਫੇ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਉਂਦੀ ਹੈ। ਜੋ ਸਾਡੀ ਜ਼ਿੰਦਗੀ ਵਿੱਚ ਸਾਨੂੰ ਮੁਸ਼ਕਲ ਰਾਹਾਂ 'ਤੇ ਚੱਲਣ ਲਈ ਰਸਤਾ ਚੁਣਨ 'ਚ ਮਦਦ ਕਰੇਗੀ।

Intro:Body:

navneet

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.