ਚੰਡੀਗੜ੍ਹ: ਗੁਰੂ ਕਾ ਲੰਗਰ ਅੱਖਾਂ ਦੇ ਹਸਪਤਾਲ ਵਿਖੇ ਹੁਣ ਤੱਕ 200 ਤੋਂ ਵੱਧ ਕੌਰਨੀਆ ਟ੍ਰਾਂਸਪਲਾਂਟ ਕਰ ਚੁੱਕੇ ਹਨ। ਹੁਣ ਇਸ ਟਰੱਸਟ ਨੇ ਲੋਕਾਂ ਨੂੰ ਅੱਖਾਂ ਮੋਹਾਇਆ ਕਰਾਉਣ ਲਈ ਅੱਖਾਂ ਦਾ ਬੈਂਕ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਗੱਲ ਕਰਦੇ ਹੋਏ ਗੁਰੂ ਕਾ ਲੰਗਰ ਟਰੱਸਟ ਦੇ ਮੁੱਖ ਸਕੱਤਰ ਐਚਐਸ ਸਬਰਵਾਲ ਨੇ ਦੱਸਿਆ ਕਿ ਟੱਸਰਟ ਪਿਛਲੇ ਗਿਆਰਾ ਮਹੀਨਿਆਂ ਦੇ ਵਿੱਚ 200 ਤੋਂ ਵੱਧ ਕੌਰਨੀਆ ਟ੍ਰਾਂਸਪਲਾਂਟ ਕਰ ਚੁੱਕਿਆ ਹੈ ਅਤੇ ਬਹੁਤ ਜਲਦ ਹੀ ਚੰਡੀਗੜ੍ਹ ਦੇ ਵਿੱਚ ਗੁਰੂ ਕਾ ਲੰਗਰ ਹਸਪਤਾਲ ਦੇ ਵੱਲੋਂ ਅੱਖਾਂ ਦਾ ਬੈਂਕ ਖੋਲ੍ਹਣ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇਹ ਸਾਰਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਇਸ ਦਾ ਸਾਰਾ ਖਰਚਾ ਟੱਰਸਟ ਆਪਣੇ ਖਾਤੇ ਵਿੱਚੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਜ ਵਿੱਚ ਕਰੀਬ ਇੱਕ ਤੋਂ ਤਿੰਨ ਦਿਨ ਦਾ ਸਮਾਂ ਲਗਦਾ ਹੈ, ਜਿਸ ਦੌਰਾਨ ਹੋਣ ਵਾਲਾ ਸਾਰਾ ਖਰਚ ਟੱਰਸਟ ਚੁੱਕਦੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਦੋ ਲੱਖ ਤੋਂ ਵੱਧ ਮਰੀਜ਼ ਆਪਣੀਆਂ ਅੱਖਾਂ ਦਾ ਇਲਾਜ ਇਸ ਹਸਪਤਾਲ ਦੇ ਵਿੱਚੋਂ ਕਰਵਾਉੁਣ ਲਈ ਆ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਵਿੱਚ ਵਧੇਰੇ ਮਰੀਜ਼ ਦੂਰੋਂ ਆਉਂਦੇ ਹਨ, ਜਿਨ੍ਹਾਂ ਆਉਣ ਜਾਣ ਦਾ ਖਰਚ ਵੀ ਟੱਰਸਟ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਸਊਦੀ 'ਚ ਕੇਰਲ ਦੀ ਨਰਸ 'ਚ ਪਾਇਆ ਗਿਆ ਕੋਰੋਨਾ ਵਾਇਰਸ
ਟਰੱਸਟ ਵੱਲੋਂ ਮਰੀਜ਼ਾਂ ਦੇ ਨਾਲ ਨਾਲ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦਾ ਵੀ ਰਹਿਣ ਤੇ ਖਾਣ ਦਾ ਪੁਰਾ ਪ੍ਰਬੰਧ ਗੁਰੂ ਕਾ ਲੰਗਰ ਹਸਪਤਾਲ ਵੱਲੋਂ ਹੀ ਕੀਤਾ ਜਾਂਦਾ ਹੈ।