ETV Bharat / state

M.Tech 'ਚੋਂ ਨਹੀਂ ਮਿਲਿਆ ਰਸ, ਵੰਝਲੀ ਵਜਾ ਖੱਟਿਆ ਨਾਮਣਾ

ਚੰਡੀਗੜ੍ਹ ਦੇ ਰਹਿਣ ਵਾਲੇ ਨੌਜਵਾਨ ਵੰਝਲੀ ਵਾਦਕ ਗੁਰਪ੍ਰੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਆਪਣੀ ਜ਼ਿੰਦਗੀ ਦੇ ਖੱਟੇ ਮਿੱਠੇ ਪਲਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਇੱਕ ਇੰਜੀਨੀਅਰ ਤੋਂ ਲੈ ਕੇ ਵੰਝਲੀ ਵਾਦਕ ਬਣਨ ਦੇ ਸਫ਼ਰ ਨੂੰ ਬੜੇ ਹੀ ਦਿਲਚਸਪ ਤਰੀਕੇ ਨਾਲ ਦੱਸਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਵੰਝਲੀ ਵਜਾ ਕੇ ਆਪਣੇ ਹੁਨਰ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ।

Gurpreet Singh's journey from engineer to flute player
ਜਾਣੋ, ਬੰਸਰੀ ਵਾਦਕ ਗੁਰਪ੍ਰੀਤ ਸਿੰਘ ਦਾ ਸਫ਼ਰ
author img

By

Published : Jun 30, 2020, 9:22 PM IST

ਚੰਡੀਗੜ੍ਹ: ਕਹਿੰਦੇ ਨੇ ਜੇ ਕਿਸੇ ਚੀਜ਼ ਨੂੰ ਪਾਉਣ ਦੀ ਤਾਂਘ ਹੋਵੇ ਤਾਂ ਬੰਦਾ ਆਪਣਾ ਸੁਪਨਾ ਪੂਰਾ ਕਰ ਹੀ ਲੈਂਦਾ ਹੈ। ਇਸ ਦੀ ਜਿਊਂਦੀ ਜਾਗਦੀ ਉਦਾਹਰਨ ਚੰਡੀਗੜ੍ਹ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦਿੱਤੀ ਹੈ। ਇਸ ਨੌਜਵਾਨ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਆਪਣੀ ਪੜ੍ਹਾਈ ਤੱਕ ਨੂੰ ਪਿੱਛੇ ਛੱਡ ਦਿੱਤਾ।

ਵੀਡੀਓ

ਦਰਅਸਲ, ਗੁਰਪ੍ਰੀਤ ਦਾ ਸੁਪਨਾ ਸੰਗੀਤਕਾਰ ਬਣਨਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੰਝਲੀ ਵਜਾਉਣ ਦੀ ਚਟਕ ਅਜਿਹੀ ਲੱਗੀ ਕਿ ਹੁਣ ਉਹ ਚੰਡੀਗੜ੍ਹ ਦੇ ਪਹਿਲੇ ਵੰਝਲੀ ਵਾਦਕ ਵਜੋਂ ਜਾਣੇ ਜਾਂਦੇ ਹਨ।

ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਨੇ ਆਪਣੇ ਸਾਰੇ ਉਤਾਰ-ਚੜ੍ਹਾਅ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸੰਗੀਤ ਸ਼ੌਂਕ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਤੋਂ ਲੱਗਿਆ ਹੈ। ਕਿਉਂਕਿ ਉਨ੍ਹਾਂ ਦੇ ਪਿਤਾ ਸੰਗੀਤ ਪ੍ਰੇਮੀ ਰਹੇ ਹਨ। ਉਨ੍ਹਾਂ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਆਪਣੇ ਪਿਤਾ ਤੋਂ ਹੀ ਪ੍ਰਾਪਤ ਕੀਤੀ ਹੈ।

ਵੀਡੀਓ

ਉਨ੍ਹਾਂ ਕਿਹਾ, "ਇੱਕ ਦਿਨ ਮੈਂ ਆਪਣੇ ਕੋਚਿੰਗ ਸੈਂਟਰ ਤੋਂ ਘਰ ਪਰਤ ਰਿਹਾ ਸੀ ਤੇ ਰਸਤੇ 'ਚ ਮੈਂ ਇੱਕ ਬੋਰਡ ਉੱਤੇ ਵੰਝਲੀ ਦੀ ਤਸਵੀਰ ਦੇਖੀ, ਜਿਸ ਤੋਂ ਬਾਅਦ ਮੇਰੇ ਜ਼ਹਿਨ ਵਿੱਚ ਇਸ ਨੂੰ ਸਿੱਖਣ ਦੀ ਲਾਲਸਾ ਜਾਗੀ। ਪਰ ਸਭ ਤੋਂ ਵੱਡੀ ਸਮੱਸਿਆ ਉਦੋਂ ਆਈ ਜਦ ਚੰਡੀਗੜ੍ਹ ਵਿੱਚ ਕੋਈ ਵੀ ਵੰਝਲੀ ਸਿਖਾਉਣ ਵਾਲਾ ਨਾ ਮਿਲਿਆ। ਫਿਰ ਮੈਨੂੰ ਇੱਕ ਦਿਨ ਪਾਰਕਿੰਗ ਵਿੱਚ ਇੱਕ ਸੱਜਣ ਮਿਲਿਆ ਉਸ ਨੇ ਮੇਰੇ ਇਸ ਸ਼ੌਂਕ ਨੂੰ ਪੂਰਾ ਕਰਨ ਵਿੱਚ ਮੇਰੀ ਮਦਦ ਕੀਤੀ ਤੇ ਮੈਨੂੰ ਵੰਝਲੀ ਦੀ ਤਾਲੀਮ ਦਿੱਤੀ, ਜਿਸ ਤੋਂ ਬਾਅਦ ਮੈਂ ਹੌਲੀ ਹੌਲੀ ਵੰਝਲੀ ਵਜਾਉਣੀ ਸਿਖ ਗਿਆ।"

ਇਸ ਦੇ ਨਾਲ ਹੀ ਗੁਰਪ੍ਰੀਤ ਨੇ ਆਪਣੇ ਇਸ ਹੁਨਰ ਨੂੰ ਲੋਕਾਂ ਨਾਲ ਸਾਂਝਾ ਕਰਦੇ ਹੋਏ ਵੱਖ ਵੱਖ ਤਰ੍ਹਾਂ ਦੀਆਂ ਵੰਝਲੀਆਂ ਦਾ ਜਾਣਕਾਰੀ ਦਿੱਤੀ ਤੇ ਇਨ੍ਹਾਂ ਨੂੰ ਵਜਾ ਕੇ ਵੀ ਦਿਖਾਇਆ।

ਗੁਰਪ੍ਰੀਤ ਦੇ ਨਵੇਂ ਪ੍ਰੋਜੈਕਟ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੇ ਕਈ ਬਾਲੀਵੁੱਡ ਤੇ ਪੰਜਾਬੀ ਫ਼ਿਲਮਾਂ ਵਿੱਚ ਸੰਗੀਤ ਦਿੱਤਾ ਹੈ, ਜੋ ਲੋਕਾਂ ਵੱਲੋਂ ਮਕਬੂਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਜਲਦੀ ਹੀ ਵਿਦੇਸ਼ਾਂ ਵਿੱਚ ਕੰਮ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਯੂਟਿਊਬ ਚੈੱਨਲ ਸ਼ੁਰੂ ਕੀਤਾ ਹੈ, ਜਿਸ 'ਤੇ ਉਹ ਆਪਣੇ ਹੁਨਰ ਨੂੰ ਲੋਕਾਂ ਸਾਹਮਣੇ ਪੇਸ਼ ਕਰਨਗੇ। ਇਸ ਦੇ ਨਾਲ ਹੀ ਉਹ ਭਾਰਤ-ਚੀਨ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਸ਼ਹੀਦ ਹੋਏ ਜਵਾਨਾਂ ਲਈ ਗਾਣਾ ਲੈ ਕੇ ਆ ਰਹੇ ਹਨ।

ਨੈਪੋਟਿਜ਼ਮ ਬਾਰੇ ਗੁਰਪ੍ਰੀਤ ਦਾ ਖ਼ਿਆਲ

ਜਦ ਉਨ੍ਹਾਂ ਤੋਂ ਨੈਪੋਟਿਜ਼ਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੇ ਪੰਜਾਬ ਖੇਤਰ ਵਿੱਚ ਅਜਿਹਾ ਕੁਝ ਵੀ ਨਹੀਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਗੁਣ ਹੈ ਤਾਂ ਲੋਕ ਉਸ ਗੁਣ ਨੂੰ ਇੱਕ ਦਿਨ ਜ਼ਰੂਰ ਪਛਾਨਣਗੇ ਤੇ ਉਸ ਵਿਅਕਤੀ ਨੂੰ ਇੱਕ ਮੌਕਾ ਜ਼ਰੂਰ ਮਿਲੇਗਾ।

ਲੁਕਸ ਬਾਰੇ ਲੋਕਾਂ ਦੀ ਰਾਏ

ਗੁਰਪ੍ਰੀਤ ਨੇ ਦੱਸਿਆ ਕਿ ਉਹ ਸਿੱਖੀ ਸਰੂਪ ਰੱਖਦੇ ਹਨ ਤੇ ਗਾਤਰਾ ਪਾਉਂਦੇ ਹਨ, ਜਦ ਕਿ ਇੰਡਸਟਰੀ ਅਜਿਹੇ ਪਹਿਰਾਵੇ ਨੂੰ ਜਲਦੀ ਨਾਲ ਸਵਿਕਾਰ ਨਹੀਂ ਕਰਦੀ ਹੈ। ਉਨ੍ਹਾਂ ਨੇ ਆਪਣੇ ਲੁੱਕਸ ਨੂੰ ਲੈ ਕੇ ਆਪਣੀ ਹੱਡ ਬੀਤੀ ਸੁਣਾਈ, ਉਨ੍ਹਾਂ ਕਿਹਾ ਇੱਕ ਸ਼ੋਅ ਦੌਰਾਨ ਉਹ ਯੂਰਪ ਗਏ ਸਨ, ਜਿੱਥੇ ਲੋਕਾਂ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਹਿਰਾਵੇ ਬਾਰੇ ਪੁੱਛਿਆ ਜਦ ਗੁਰਪ੍ਰੀਤ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਤਾਂ ਹੁਣ ਉਹ ਲੋਕ ਸਿੱਖੀ ਰਹਿਤ ਮਰਿਆਦਾ ਨੂੰ ਚੰਗੇ ਤਰੀਕੇ ਨਾਲ ਜਾਣਦੇ ਹਨ।

ਅੱਜ ਕੱਲ੍ਹ ਦੇ ਗਾਣਿਆਂ ਬਾਰੇ ਵੰਝਲੀ ਵਾਦਕ ਦਾ ਵਿਚਾਰ

ਜਦ ਉਨ੍ਹਾਂ ਤੋਂ ਅੱਜ ਕੱਲ੍ਹ ਦੇ ਗਾਇਕਾਂ ਤੇ ਗਾਣਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਸੂਝਵਾਨ ਨੇ, ਸਾਰੇ ਭਲੀ ਭਾਂਤੀ ਜਾਣਦੇ ਹਨ ਕਿ ਕਿਹੜੀ ਚੀਜ਼ ਮਾੜੀ ਹੈ ਤੇ ਕਿਹੜੀ ਚੀਜ਼ ਚੰਗੀ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਰ ਚੀਜ਼ ਵਿੱਚੋਂ ਚੰਗੀਆਂ ਚੀਜ਼ਾਂ ਲੈਣੀਆ ਚਾਹੀਦੀਆਂ ਹਨ ਨਾ ਕਿ ਮਾੜੀਆਂ ਚੀਜ਼ਾਂ ਮਗਰੇ ਭੱਜ ਕੇ ਉਨ੍ਹਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਾਨੂੰ ਜੇਕਰ ਗਾਣਿਆਂ ਦੀ ਸ਼ਬਦਾਵਲੀ ਠੀਕ ਨਹੀਂ ਤਾਂ ਉਸ ਦੇ ਸੰਗੀਤ ਨੂੰ ਮਾਣੋ। ਅਜਿਹਾ ਕਰਨ ਨਾਲ ਹਰ ਇੱਕ ਗਾਣਾ ਵਧੀਆਂ ਲੱਗੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.