ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬੇ ਦੀਆਂ ਵਿਦਿਆਰਥਣਾਂ ਨੂੰ ਸਕੂਲ ਆਉਣ-ਜਾਣ ਲਈ ਮੁਫਤ ਵਿੱਚ ਬੱਸ ਸੇਵਾ ਮੁਹੱਈਆ ਕਰਵਾਈ ਜਾਵੇਗੀ। ਸੀਐੱਮ ਮਾਨ ਨੇ ਕਿਹਾ ਕਿ ਇਸ ਸਕੀਮ ਦਾ ਮਕਸਦ ਵਿਦਿਆਰਥਣਾਂ ਨੂੰ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਨਾ ਆਉਣ ਦੇਣਾ। ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਬੱਸ ਰਾਹੀਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਉਹ ਬੇਫਿਕਰ ਹੋਕੇ ਪੜ੍ਹਨ ਅਤੇ ਮਾਪਿਆ ਦੇ ਨਾਲ-ਨਾਲ ਪੰਜਾਬ ਦਾ ਵੀ ਨਾਂਅ ਰੋਸ਼ਨ ਕਰਨ।
-
ਮਜਬੂਰੀ ਵੱਸ ਕਿਸੇ ਦੀ ਪੜ੍ਹਾਈ ਅੱਧ ਵਿਚਾਲੇ ਨਹੀਂ ਰਹਿਣ ਦੇਵਾਂਗੇ…ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਆਉਣ ਜਾਣ ਲਈ ਬੱਸਾਂ ਮੁਫ਼ਤ ‘ਚ ਲਾਵਾਂਗੇ ਤਾਂ ਜੋ ਦੂਰੋਂ ਬੱਚੇ ਆਰਾਮ ਨਾਲ ਸਕੂਲ ਆ-ਜਾ ਸਕਣ…ਪੜ੍ਹਾਈ ਪੱਖੋਂ ਬੱਚਿਆਂ ਨੂੰ ਵਾਂਝਾ ਨਹੀਂ ਰਹਿਣ ਦੇਵਾਂਗੇ.. pic.twitter.com/RLHIYWGt52
— Bhagwant Mann (@BhagwantMann) July 16, 2023 " class="align-text-top noRightClick twitterSection" data="
">ਮਜਬੂਰੀ ਵੱਸ ਕਿਸੇ ਦੀ ਪੜ੍ਹਾਈ ਅੱਧ ਵਿਚਾਲੇ ਨਹੀਂ ਰਹਿਣ ਦੇਵਾਂਗੇ…ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਆਉਣ ਜਾਣ ਲਈ ਬੱਸਾਂ ਮੁਫ਼ਤ ‘ਚ ਲਾਵਾਂਗੇ ਤਾਂ ਜੋ ਦੂਰੋਂ ਬੱਚੇ ਆਰਾਮ ਨਾਲ ਸਕੂਲ ਆ-ਜਾ ਸਕਣ…ਪੜ੍ਹਾਈ ਪੱਖੋਂ ਬੱਚਿਆਂ ਨੂੰ ਵਾਂਝਾ ਨਹੀਂ ਰਹਿਣ ਦੇਵਾਂਗੇ.. pic.twitter.com/RLHIYWGt52
— Bhagwant Mann (@BhagwantMann) July 16, 2023ਮਜਬੂਰੀ ਵੱਸ ਕਿਸੇ ਦੀ ਪੜ੍ਹਾਈ ਅੱਧ ਵਿਚਾਲੇ ਨਹੀਂ ਰਹਿਣ ਦੇਵਾਂਗੇ…ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਆਉਣ ਜਾਣ ਲਈ ਬੱਸਾਂ ਮੁਫ਼ਤ ‘ਚ ਲਾਵਾਂਗੇ ਤਾਂ ਜੋ ਦੂਰੋਂ ਬੱਚੇ ਆਰਾਮ ਨਾਲ ਸਕੂਲ ਆ-ਜਾ ਸਕਣ…ਪੜ੍ਹਾਈ ਪੱਖੋਂ ਬੱਚਿਆਂ ਨੂੰ ਵਾਂਝਾ ਨਹੀਂ ਰਹਿਣ ਦੇਵਾਂਗੇ.. pic.twitter.com/RLHIYWGt52
— Bhagwant Mann (@BhagwantMann) July 16, 2023
ਸੀਐੱਮ ਮਾਨ ਟਵੀਟ ਰਾਹੀਂ ਕੀਤਾ ਬੱਸ ਸੇਵਾ ਦਾ ਦਾਅਵਾ: ਸੀਐੱਮ ਮਾਨ ਨੇ ਟਵੀਟ ਰਾਹੀਂ ਲਿਖਿਆ ਕਿ," ਮਜਬੂਰੀ ਵੱਸ ਕਿਸੇ ਦੀ ਪੜ੍ਹਾਈ ਅੱਧ ਵਿਚਾਲੇ ਨਹੀਂ ਰਹਿਣ ਦੇਵਾਂਗੇ…ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਆਉਣ ਜਾਣ ਲਈ ਬੱਸਾਂ ਮੁਫ਼ਤ ‘ਚ ਲਾਵਾਂਗੇ ਤਾਂ ਜੋ ਦੂਰੋਂ ਬੱਚੇ ਆਰਾਮ ਨਾਲ ਸਕੂਲ ਆ-ਜਾ ਸਕਣ…ਪੜ੍ਹਾਈ ਪੱਖੋਂ ਬੱਚਿਆਂ ਨੂੰ ਵਾਂਝਾ ਨਹੀਂ ਰਹਿਣ ਦੇਵਾਂਗੇ..,'।
- ਜਲੰਧਰ ਦੇ ਸਰਕਾਰੀ ਹਸਪਤਾਲ 'ਚ ਸ਼ਖ਼ਸ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ਲਿਖੇ ਜਾਣ ਦੀ ਗੱਲ ਵੀ ਆਈ ਸਾਹਮਣੇ
- ਹੜ੍ਹ ਕਾਰਣ ਹੋਏ ਘਰਾਂ ਦੇ ਨੁਕਸਾਨ ਦਾ ਵੀ ਲੋਕਾਂ ਨੂੰ ਮਿਲੇਗਾ ਮੁਆਵਜ਼ਾ, ਡੀਸੀ ਲੁਧਿਆਣਾ ਨੇ ਕੀਤਾ ਖੁਲਾਸਾ
- Help Flood Victime: ਗੁਰਪ੍ਰੀਤ ਘੁੱਗੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਲੋਕਾਂ ਨੂੰ ਇਕੱਠਿਆਂ ਹੋ ਕੇ ਚੱਲਣ ਦੀ ਕੀਤੀ ਅਪੀਲ
ਸਿੱਖਿਆ ਪ੍ਰਣਾਲੀ ਵਿੱਚ ਵੱਡੇ ਪੱਧਰ ਉੱਤੇ ਸੁਧਾਰ: ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰ ਲਿਆਉਣ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 23 ਜੁਲਾਈ ਨੂੰ ਸਕੂਲ ਪ੍ਰਿੰਸੀਪਲਾਂ ਦੇ ਦੋ ਗਰੁੱਪਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤਾਂ ਜੋ ਉਹ ਉੱਥੋਂ ਦੀ ਸਿੱਖਿਆ ਪ੍ਰਣਾਲੀ ਨੂੰ ਦੇਖ ਕੇ ਨਵਾਂ ਅਨੁਭਵ ਲੈ ਸਕਣ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੁਝ ਅਧਿਆਪਕਾਂ ਨੂੰ ਇਸੇ ਤਰ੍ਹਾਂ ਦੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ ਅਤੇ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਧਿਆਪਕ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਭਰ ਵਿੱਚ ਪ੍ਰਚਲਿਤ ਉੱਨਤ ਅਭਿਆਸ ਬਾਰੇ ਜਾਣ ਸਕਣ ਅਤੇ ਉਸ ਮੁਹਾਰਤ ਨੂੰ ਸੂਬੇ ਦੇ ਵਿਦਿਆਰਥੀਆਂ ਨਾਲ ਸਾਂਝਾ ਕਰ ਸਕਣ। ਸੀਐੱਮ ਮਾਨ ਨੇ ਕਿਹਾ ਕਿ ਸੂਬੇ ਦੀ 70 ਸਾਲ ਤੋਂ ਵੱਧ ਪੁਰਾਣੀ ਚੱਲੀ ਆ ਰਹੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਲਿਆਉਣ ਲਈ ਉਨ੍ਹਾਂ ਦੀ ਸਰਕਾਰ ਸਿੱਖਿਆ ਖੇਤਰ ਦੀ ਕਾਇਆ ਕਲਪ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਅਤੇ ਮਨੁੱਖੀ ਵਸੀਲਿਆਂ ਦੇ ਵਿਕਾਸ ਉੱਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।