ETV Bharat / state

Women's 1000 Rs Scheme: ਬਜਟ 'ਚ 1000 ਰੁ. ਮਹੀਨੇ ਦਾ ਜ਼ਿਕਰ ਨਾ ਹੋਣ 'ਤੇ ਵਿਰੋਧੀਆਂ ਨੇ ਘੇਰੀ ਸਰਕਾਰ, ਕਿਹਾ- "ਆਪ ਨੇ ਲੋਕਾਂ ਨੂੰ ਦਿੱਤਾ ਧੋਖਾ" - ਪੰਜਾਬ ਸਰਕਾਰ

ਬਜਟ ਵਿੱਚ ਹਜ਼ਾਰ ਰੁਪਏ ਮਹੀਨਾ ਮਿਲਣ ਦੀ ਆਪ ਵੱਲੋਂ ਗਾਰੰਟੀ ਦਾ ਐਲਾਨ ਨਾ ਹੋਣ ਉੱਤੇ, ਮਹਿਲਾਵਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਔਰਤਾਂ ਸਰਕਾਰ ਨੂੰ ਕੋਸਦੀਆਂ ਨਜ਼ਰ ਆਈਆਂ। ਦੂਜੇ ਪਾਸੇ, ਔਰਤਾਂ ਨੂੰ 1000 ਰੁਪਏ ਦੇਣ ਦਾ ਐਲਾਨ ਨਾ ਕਰਨ 'ਤੇ ਵਿਰੋਧੀ ਧਿਰਾਂ ਨੂੰ ਸਰਕਾਰ ਘੇਰਨ ਦਾ ਮੌਕਾ ਮਿਲ ਗਿਆ ਹੈ।

Government disowned the guarantee of giving 1000 rupees a month to womens
ਬਜਟ ਵਿਚ 1000 ਰੁਪਏ ਮਹੀਨੇ ਦਾ ਜ਼ਿਕਰ ਨਾ ਹੋਣ 'ਤੇ ਵਿਰੋਧੀਆਂ ਨੇ ਘੇਰੀ ਸਰਕਾਰ, ਕਿਹਾ- "ਆਪ ਨੇ ਲੋਕਾਂ ਨੂੰ ਦਿੱਤਾ ਧੋਖਾ"
author img

By

Published : Mar 12, 2023, 9:26 AM IST

ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੋਂ ਖਫ਼ਾ ਔਰਤਾਂ, ਕਿਹਾ- ਬਜਟ ਵਿਚ 1000 ਰੁਪਏ ਵਾਲੀ ਗਰੰਟੀ ਦਾ ਕੋਈ ਜ਼ਿਕਰ ਨਹੀਂ...

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਔਰਤਾਂ ਨੂੰ ਸਰਕਾਰ ਤੋਂ ਉਮੀਦ ਲਗਾ ਕੇ ਬੈਠੀਆਂ ਸਨ ਕਿ ਇਸ ਬਜਟ ਤੋਂ ਬਾਅਦ ਉਨ੍ਹਾਂ ਦੇ ਖਾਤਿਆਂ ਵਿਚ ਹਰ ਮਹੀਨੇ ਬਾਅਦ 1000 ਰੁਪਏ ਆਇਆ ਕਰਨਗੇ। ਸਾਰਾ ਬਜਟ ਐਲਾਨਿਆ ਗਿਆ ਪਰ ਮਹਿਲਾਵਾਂ ਲਈ ਵਿੱਤ ਮੰਤਰੀ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ। ਜਿਸਤੋਂ ਬਾਅਦ ਮਹਿਲਾਵਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।

ਔਰਤਾਂ ਨੂੰ 1000 ਰੁਪਏ ਦੇਣ ਦਾ ਐਲਾਨ ਨਾ ਕਰਨ 'ਤੇ ਵਿਰੋਧੀ ਧਿਰਾਂ ਨੂੰ ਸਰਕਾਰ ਘੇਰਨ ਦਾ ਮੌਕਾ ਮਿਲ ਗਿਆ ਹੈ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਆਪ ਸਰਕਾਰ ਨੂੰ ਇਕ ਤੋਂ ਇਕ ਸੁਣਾ ਰਹੀਆਂ ਹਨ। ਔਰਤਾਂ ਨੂੰ ਹਜ਼ਾਰ ਰੁਪਏ ਦਾ ਐਲਾਨ ਨਾ ਕਰਨ ਤੇ ਪੰਜਾਬ ਵਿਚ ਸਿਆਸੀ ਤੂਫ਼ਾਨ ਆਇਆ ਹੋਇਆ ਹੈ। ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਮਹਿਲਾਵਾਂ ਕੀ ਕਹਿੰਦੀਆ ਹਨ ?

ਇਹ ਵੀ ਪੜ੍ਹੋ : Punjab Budget: ਖ਼ਜ਼ਾਨਾ ਮੰਤਰੀ ਨੇ ਲੋਕਾਂ ਦੀ ਭਾਸ਼ਾ 'ਚ ਸ਼ਾਨਦਾਰ 'ਆਮ ਲੋਕਾਂ ਦਾ ਬਜਟ' ਕੀਤਾ ਪੇਸ਼: ਮੁੱਖ ਮੰਤਰੀ

ਸਰਕਾਰ ਤੋਂ ਖ਼ਫ਼ਾ ਔਰਤਾਂ : ਘਰੇਲੂ ਗ੍ਰਹਿਣੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਵਾਰ 1000 ਰੁਪਈਆ ਮਿਲਣ ਦੀ ਪੂਰੀ ਆਸ ਸੀ ਪਰ ਇਸ ਬਜਟ ਵਿਚ ਵੀ ਸਰਕਾਰ ਨੇ ਔਰਤਾਂ ਲਈ ਕੋਈ ਐਲਾਨ ਨਹੀਂ ਕੀਤਾ। ਜਿਸ ਲਈ ਉਹ ਨਿਰਾਸ਼ ਮਹਿਸੂਸ ਕਰ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵੱਧ ਚੜ੍ਹ ਕੇ ਆਪ ਪਾਰਟੀ ਨੂੰ ਵੋਟਾਂ ਪਾਈਆਂ ਇਸ ਆਸ 'ਤੇ ਕਿ ਉਹਨਾਂ ਨੂੰ ਹਰ ਮਹੀਨੇ 1000 ਰੁਪਈਆ ਦਿੱਤਾ ਜਾਵੇਗਾ ਪਰ ਸਰਕਾਰ ਨੇ ਉਹਨਾਂ ਦੀਆਂ ਵੋਟਾਂ ਦਾ ਮੁੱਲ ਨਹੀਂ ਮੋੜਿਆ। ਸਰਕਾਰ ਨੂੰ ਚਾਹੀਦਾ ਹੈ ਕਿ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ।

ਸਰਕਾਰ 'ਤੇ ਹਮਲਾਵਰ ਵਿਰੋਧੀ ਧਿਰਾਂ : ਜਿੱਥੇ, ਔਰਤਾਂ ਸਰਕਾਰ ਤੋਂ ਨਿਰਾਸ਼ ਹਨ ਉੱਥੇ ਹੀ, ਵਿਰੋਧੀ ਧਿਰਾਂ ਹਾਲ ਦੁਹਾਈ ਮਚਾ ਰਹੀਆਂ ਹਨ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਆਪ ਵਾਲਿਆਂ ਨੇ ਵਾਅਦਾ ਕੀਤਾ ਸੀ ਕਿ ਔਰਤਾਂ ਬੱਚੀਆਂ ਨੂੰ ਸਮਾਜਿਕ ਸੁਰੱਖਿਆ ਦੇ ਨਾਂ 'ਤੇ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ। 1000 ਰੁਪਏ ਦੇਣਾ ਤਾਂ ਕੀ ਸੀ ਬਜਟ 'ਚ ਉਨ੍ਹਾਂ ਦਾ ਜ਼ਿਕਰ ਨਹੀਂ ਕੀਤਾ।

ਇਹ ਵੀ ਪੜ੍ਹੋ : Punjab budget: ਵਿਧਾਨ ਸਭਾ ਮੈਂਬਰਾਂ ਨੇ ਬਜਟ ਦੀ ਕੀਤੀ ਸ਼ਲਾਘਾ, ਵਿਰੋਧੀਆਂ ਵੱਲੋਂ ਦਿੱਤੇ ਸੁਝਾਵਾਂ ਦਾ ਵਿੱਤ ਮੰਤਰੀ ਨੇ ਕੀਤਾ ਸਵਾਗਤ

ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਰਕਾਰ 'ਤੇ ਤਾਲ ਠੋਕਦਿਆਂ ਕਿਹਾ ਕਿ ਸਮਾਜਿਕ ਸੁਰੱਖਿਆ ਦੇ ਨਾਂ 'ਤੇ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਦਿੱਤੀ ਇਸੇ ਗਰੰਟੀ ਕਰਕੇ ਪੰਜਾਬ ਵਿਚ ਸਰਕਾਰ ਬਣੀ ਸੀ। ਪਿਛਲਾ ਸਾਲ ਚਲਾ ਗਿਆ ਔਰਤਾਂ ਦੇ 365 ਦਿਨ ਚਲੇ ਗਏ ਜੋ 1000 ਰੁਪਏ ਉਡੀਕ ਰਹੀਆਂ ਹਨ। ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਵਿਚ ਵੀ ਉਹ 1000 ਰੁਪਏ ਬਾਰੇ ਗੱਲ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਜਿਸ ਕਰਕੇ ਉਹਨਾਂ ਦੀ ਪਾਰਟੀ ਵੱਲੋਂ ਵਾਕਆਊਟ ਵੀ ਕੀਤਾ ਗਿਆ।

ਸੁਭਾਸ਼ ਸ਼ਰਮਾ ਦਾ ਬਿਆਨ : ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਬਜਟ ਨੂੰ ਲੋਕਾਂ ਨਾਲ ਠੱਗੀ ਦਾ ਦਸਤਾਵੇਜ਼ ਦੱਸਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਦੀਆਂ ਮਾਤਾਵਾਂ 1 ਸਾਲ ਤੋਂ 1000 ਰੁਪਈਆ ਮਿਲਣ ਦਾ ਇੰਤਜ਼ਾਰ ਕਰ ਰਹੀਆਂ ਹਨ। ਬਜਟ ਤੋਂ ਉਮੀਦਾਂ ਸਨ ਕਿ ਔਰਤਾਂ ਲਈ 1000 ਰੁਪਏ ਦਾ ਪ੍ਰਾਵਧਾਨ ਰੱਖਿਆ ਜਾਵੇਗਾ ਪਰ ਔਰਤਾਂ ਨਾਲ ਬਜਟ ਵਿਚ ਸਿਰਫ਼ ਠੱਗੀ ਅਤੇ ਧੋਖਾ ਹੋਇਆ ਹੈ।

ਇਹ ਵੀ ਪੜ੍ਹੋ : Punjab Budget: ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਮਾਨ ਨੇ ਦਿੱਤਾ ਕਰਾਰਾ ਜਵਾਬ, ਬਿਨ੍ਹਾਂ ਨਾਮ ਲਏ ਸਾਧੇ ਨਿਸ਼ਾਨੇ

ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸਵਾਲ : ਸਾਬਕਾ ਮੰਤਰੀ ਅਤੇ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸਵਾਲ ਕੀਤਾ ਕਿ ਜੋ ਬਜਟ ਵਿਚ ਔਰਤਾਂ ਦਾ ਇਕ ਹਜ਼ਾਰ ਰੁਪਈਆ ਸੀ ਉਹ ਕੀ ਅਗਲੇ ਸਾਲ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.