ਚੰਡੀਗੜ੍ਹ: ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸਾਰੀਆਂ ਵਿਰੋਧੀ ਪਾਰਟੀ ਨੂੰ ਖੂੰਜੇ ਲਾਏ ਸੀ। ਇਸ ਤੋਂ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਉੱਤੇ ਕਾਬਿਜ਼ ਹੁੰਦਿਆਂ ਹੀ ਕਈ ਕਾਂਗਰਸ ਦੇ ਸਾਬਕਾ ਮੰਤਰੀਆਂ (Former Congress Minister) ਉੱਤੇ ਵਿਜੀਲੈਂਸ ਰਾਹੀਂ ਐਕਸ਼ਨ ਕੀਤਾ। ਕਾਂਗਰਸ ਦਾ ਪੰਜਾਬ ਵਿੱਚ ਖਤਮ ਹੁੰਦਾ ਪ੍ਰਭਾਵ ਵੇਖ ਕੇ ਉਸ ਸਮੇਂ ਪਾਰਟੀ ਦੇ ਕਈ ਦਿੱਗਜ ਲੀਡਰਾਂ ਨੇ ਆਪਣਾ ਸਿਆਸੀ ਕਰੀਅਰ ਬਚਾਉਣ ਲਈ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਸੀ ਪਰ ਹੁਣ ਇਨ੍ਹਾਂ ਵਿੱਚੋਂ ਕਈ ਲੀਡਰਾਂ ਨੇ ਮੁੜ ਘਰ ਵਾਪਸ ਕੀਤੀ ਹੈ।
ਨਾਮੀ ਚਿਹਰਿਆਂ ਨੇ ਕੀਤੀ ਘਰ ਵਾਪਸੀ: ਬੀਤੇ ਦਿਨ ਜਿੱਥੇ ਪਹਿਲਾਂ ਸੀਨੀਅਰ ਲੀਡਰ ਰਾਜ ਕੁਮਾਰ ਵੇਰਕਾ ਨੇ ਭਾਜਪਾ ਨੂੰ ਛੱਡ ਮੁੜ ਕਾਂਗਰਸ ਦਾ ਪੱਲਾ ਫੜ੍ਹਿਆ ਉੱਥੇ ਹੀ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਘਰ ਵਾਪਸੀ ਕਰਨ ਵਾਲੇ ਦਿੱਗਜ ਆਗੂ (Balveer Singh Sidhu) ਬਲਬੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਡਾ. ਮਹਿੰਦਰ ਕੁਮਾਰ ਰਿਣਵਾਂ, ਹੰਸ ਰਾਜ ਜੋਸ਼ਨ, ਅਮਰਜੀਤ ਸਿੰਘ ਸਿੱਧੂ , ਕਮਲਜੀਤ ਸਿੰਘ ਢਿੱਲੋਂ ਅਤੇ ਕਰਨਵੀਰ ਸਿੰਘ ਢਿੱਲੋਂ ਪੰਜਾਬ ਕਾਂਗਰਸ ਵਿੱਚ ਮੁੜ ਤੋਂ ਸੁਆਗਤ ਵਿਰੋਧ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਕੀਤਾ।
-
ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਜਨਰਲ ਸਕੱਤਰ @kcvenugopalmp ਜੀ ਦੀ ਰਹਿਨੁਮਾਈ ਵਿੱਚ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਡਾ. ਮਹਿੰਦਰ ਕੁਮਾਰ ਰਿਣਵਾਂ, ਹੰਸ ਰਾਜ ਜੋਸ਼ਨ, ਅਮਰਜੀਤ ਸਿੰਘ ਸਿੱਧੂ (ਜੀਤੀ ਸਿੱਧੂ), ਕਮਲਜੀਤ ਸਿੰਘ… pic.twitter.com/KlEvgy8oua
— Partap Singh Bajwa (@Partap_Sbajwa) October 13, 2023 " class="align-text-top noRightClick twitterSection" data="
">ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਜਨਰਲ ਸਕੱਤਰ @kcvenugopalmp ਜੀ ਦੀ ਰਹਿਨੁਮਾਈ ਵਿੱਚ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਡਾ. ਮਹਿੰਦਰ ਕੁਮਾਰ ਰਿਣਵਾਂ, ਹੰਸ ਰਾਜ ਜੋਸ਼ਨ, ਅਮਰਜੀਤ ਸਿੰਘ ਸਿੱਧੂ (ਜੀਤੀ ਸਿੱਧੂ), ਕਮਲਜੀਤ ਸਿੰਘ… pic.twitter.com/KlEvgy8oua
— Partap Singh Bajwa (@Partap_Sbajwa) October 13, 2023ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਜਨਰਲ ਸਕੱਤਰ @kcvenugopalmp ਜੀ ਦੀ ਰਹਿਨੁਮਾਈ ਵਿੱਚ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਡਾ. ਮਹਿੰਦਰ ਕੁਮਾਰ ਰਿਣਵਾਂ, ਹੰਸ ਰਾਜ ਜੋਸ਼ਨ, ਅਮਰਜੀਤ ਸਿੰਘ ਸਿੱਧੂ (ਜੀਤੀ ਸਿੱਧੂ), ਕਮਲਜੀਤ ਸਿੰਘ… pic.twitter.com/KlEvgy8oua
— Partap Singh Bajwa (@Partap_Sbajwa) October 13, 2023
ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਜਨਰਲ ਸਕੱਤਰ @kcvenugopalmp ਜੀ ਦੀ ਰਹਿਨੁਮਾਈ ਵਿੱਚ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਡਾ. ਮਹਿੰਦਰ ਕੁਮਾਰ ਰਿਣਵਾਂ, ਹੰਸ ਰਾਜ ਜੋਸ਼ਨ, ਅਮਰਜੀਤ ਸਿੰਘ ਸਿੱਧੂ (ਜੀਤੀ ਸਿੱਧੂ), ਕਮਲਜੀਤ ਸਿੰਘ ਢਿੱਲੋਂ ਅਤੇ ਕਰਨਵੀਰ ਸਿੰਘ ਢਿੱਲੋਂ(ਸਮਰਾਲਾ) ਜੀ ਦੀ ਪੰਜਾਬ ਕਾਂਗਰਸ ਵਿੱਚ ਘਰ ਵਾਪਸੀ ਕਰਵਾਈ।...ਪ੍ਰਤਾਪ ਸਿੰਘ ਬਾਜਵਾ,ਆਗੂ,ਵਿਰੋਧੀ ਧਿਰ
- SGPC To Punjab Govt: ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਸ਼ੀ ਤੁਰੰਤ ਜਾਰੀ ਕਰੇ: ਐਡਵੋਕੇਟ ਧਾਮੀ
- Remand Of Gangster: ਖਤਰਨਾਕ ਗੈਂਗਸਟਰ ਅਮਿਤ ਭੂਰਾ ਖੰਨਾ ਪੁਲਿਸ ਦੀ ਹਿਰਾਸਤ 'ਚ, ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ, 4 ਦਿਨਾਂ ਦਾ ਰਿਮਾਂਡ ਹਾਸਲ
- Drug Money And Heroin Recovered : ਅੰਮ੍ਰਿਤਸਰ ਸੀਆਈਏ ਸਟਾਫ ਪੁਲਿਸ ਨੇ ਢਾਈ ਕਿਲੋ ਹੈਰੋਇਨ ਤੇ ਸਾਢੇ 13 ਲੱਖ ਡਰੱਗ ਮਨੀ ਸਮੇਤ ਤਿੰਨ ਨੌਜਵਾਨ ਕੀਤੇ ਕਾਬੂ
ਦੱਸ ਦਈਏ ਕਾਂਗਰਸ ਵਿੱਚ ਸ਼ਮੂਲੀਅਤ ਮਗਰੋਂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਾਰਾ ਦੇਸ਼ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਭਾਜਪਾ ਦੀਆਂ ਨੀਤੀਆਂ ਚੰਗੀਆਂ ਨਹੀਂ ਹਨ। ਵੇਰਕਾ ਨੇ ਕਿਹਾ ਕਿ ਭਾਜਪਾ ਪੰਜਾਬ ਲਈ ਚੰਗੀ ਨਹੀਂ ਹੈ। ਭਾਜਪਾ ਸਾਰਿਆਂ ਨੂੰ ਇਕੱਠਿਆਂ ਲੈ ਕੇ ਚੱਲਣ ਵਾਲੀ ਪਾਰਟੀ ਨਹੀਂ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸ ਛੱਡ ਕੇ ਮੈਨੂੰ ਬਹੁਤ ਪਛਤਾਵਾ ਹੋਇਆ ਸੀ ਅਤੇ ਮੈਂ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ।