ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਅੱਜ ਸਰਕਾਰ ਗੈਰ ਰਾਜਨੀਤਿਕ ਹੱਲਾ ਬੋਲਿਆ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨ ਅੱਜ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਚੱਕਾ ਜਾਮ (farmers unions chakka jam) ਕਰਨਗੇ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜੋ: ਵਿਰਸੇ ਨਾਲ ਜੁੜੇ ਸੰਗੀਤਕ ਸਾਜਾਂ 'ਤੇ ਹਾਵੀ ਹੋਏ ਇਲੈਕਟ੍ਰੋਨਿਕ ਸਾਜ
ਸਰਕਾਰ ਉੱਤੇ ਲਗਾਏ ਵਾਅਦਾ ਖਿਲਾਫ਼ੀ ਦੇ ਇਲਜ਼ਾਮ: ਕਿਸਾਨਾਂ ਵੱਲੋਂ ਸਰਕਾਰ ਉੱਤੇ ਵਾਅਦਾ ਖਿਲਾਫ਼ੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਸਕੇਐਮ ਗੈਰ ਰਾਜਨੀਤਿਕ ਦੀ ਪੰਜਾਬ ਸਰਕਾਰ ਨਾਲ 6 ਅਕਤੂਬਰ ਨੂੰ ਮੀਟਿੰਗ ਹੋਈ ਸੀ ਤੇ ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਸਬੰਧੀ ਅਜੇ ਤਕ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਇਸ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਕਿੱਥੇ-ਕਿੱਥੇ ਹੋਵੇਗਾ ਚੱਕਾ ਜਾਮ:
- ਰਾਜਪੁਰਾ-ਪਟਿਆਲਾ ਰੋਡ ਉੱਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਉੱਤੇ ਕਿਸਾਨ ਧਰਨਾ ਲਗਾਉਣਗੇ।
- ਅੰਮ੍ਰਿਤਸਰ ਦੇ ਭੰਡਾਰੀ ਪੁਲ ਉੱਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।
- ਫਰੀਦਕੋਟ ਦੇ ਟਹਿਣਾ ਟੀ-ਪੁਆਇੰਟ ਉੱਤੇ ਕਿਸਾਨ ਚੱਕਾ ਜਾਮ ਕਰਨਗੇ।
- ਤਿੰਨ ਕੋਨੀਆਂ ਪੁਲ ਮਾਨਸਾ, ਮੁਕੇਰੀਆਂ ਅਤੇ ਤਲਵੰਡੀ ਸਾਬੋ ਵਿਖੇ ਵੀ ਕਿਸਾਨ ਪ੍ਰਦਰਸ਼ਨ ਕਰਨਗੇ।
ਕਿਸਾਨਾਂ ਨੇ ਲੋਕਾਂ ਦਾ ਮੰਗਿਆ ਸਹਿਯੋਗ: ਉਥੇ ਹੀ ਕਿਸਾਨਾਂ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਲੋਕ ਇਹਨਾਂ ਰੋਡਾਂ ਉੱਪਰ ਸਫ਼ਰ ਨਾ ਕਰਨ। ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਤੁਹਾਡੇ ਹਾਂ ਤੇ ਤੁਹਾਡੇ ਹੱਕਾਂ ਲਈ ਹੀ ਲੜ ਰਹੇ ਹਨ ਕਿਰਪਾ ਕਰਕੇ ਸਾਡਾ ਸਹਿਯੋਗ ਦਿਓ।
ਇਹ ਵੀ ਪੜੋ: ਹਵਾਈ ਅੱਡੇ ਉੱਤੇ ਬੱਚੇ ਦਾ ਜਨਮ, ਅਧਿਕਾਰੀਆਂ ਨੇ ਸਭ ਤੋਂ ਘੱਟ ਉਮਰ ਦੇ ਯਾਤਰੀ ਦਾ ਕੀਤਾ ਸਵਾਗਤ