ETV Bharat / state

ਮੁਹਾਲੀ ਤੋਂ ਫਰਜ਼ੀ ਏਡੀਜੀਪੀ ਗ੍ਰਿਫ਼ਤਾਰ, ਕ੍ਰਿਕਟਰ ਰਿਸ਼ਭ ਪੰਤ ਨਾਲ ਕਰ ਚੁੱਕਾ ਹੈ ਕਰੋੜਾਂ ਰੁਪਏ ਦੀ ਠੱਗੀ - Fake ADGP arrested news

ਕ੍ਰਿਕਟਰ ਰਿਸ਼ਭ ਪੰਤ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੂੰ ਫਰਜ਼ੀ ਏਡੀਜਪੀ ਬਣ ਕੇ ਚੂਨਾ ਲਗਾ ਚੁੱਕੇ ਸ਼ਖ਼ਸ ਨੂੰ ਮੁਹਾਲੀ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਮ੍ਰਿਅੰਕ ਸਿੰਘ ਨੇ ਰਿਸ਼ਭ ਪੰਤ ਨਾਲ ਕੁੱਲ੍ਹ 1.63 ਕਰੋੜ ਰੁਪਏ ਦੀ ਠੱਗੀ ਮਾਰੀ ਸੀ।

Fake ADGP who robbed crores of rupees from cricketer Rishabh Pant arrested from Mohali
ਫਰਜ਼ੀ ਏਡੀਜੀਪੀ ਮੁਹਾਲੀ ਤੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕ੍ਰਿਕਟਰ ਰਿਸ਼ਭ ਪੰਤ ਨਾਲ ਕਰ ਚੁੱਕਾ ਹੈ ਕਰੋੜਾਂ ਰੁਪਏ ਦੀ ਠੱਗੀ
author img

By

Published : Aug 1, 2023, 12:14 PM IST

ਚੰਡੀਗੜ੍ਹ: ਮੁਲਜ਼ਮ ਮ੍ਰਿਅੰਕ ਸਿੰਘ ਫਰਜ਼ੀ ਏਡੀਜੀਪੀ ਬਣਿਆ ਹੋਇਆ ਸੀ ਅਤੇ ਫਰਜੀ ਏਡੀਜੀਪੀ ਬਣਨ ਲਈ ਉਹ ਚੰਡੀਗੜ੍ਹ ਦੇ ਆਲੋਕ ਕੁਮਾਰ ਦਾ ਨਾਂ ਵਰਤ ਰਿਹਾ ਸੀ। ਇਸ ਤਰ੍ਹਾਂ ਵੱਖ-ਵੱਖ ਥਾਵਾਂ ਉੱਤੇ ਉਸ ਨੇ ਏਡੀਜੀਪੀ ਦਾ ਨਾਮ ਵਰਤ ਕੇ ਵੱਖ-ਵੱਖ ਲੋਕਾਂ ਨਾਲ ਠੱਗੀ ਮਾਰੀ ਹੈ। ਮੁਲਜ਼ਮ ਉੱਤੇ ਜਲੰਧਰ ਦੇ ਟਰੈਵਲ ਏਜੰਟ ਤੋਂ 5.76 ਲੱਖ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ। ਮ੍ਰਿਅੰਕ ਦਾ ਸਾਥੀ ਰਾਘਵ ਗੋਇਲ, ਜੋ ਕਿ ਫਰੀਦਾਬਾਦ ਦੇ ਸੈਕਟਰ-17 ਦਾ ਰਹਿਣ ਵਾਲਾ ਹੈ, ਉਹ ਵੀ ਇਸ ਠੱਗੀ ਵਿੱਚ ਸ਼ਾਮਲ ਹੈ। ਦੋਵੇਂ ਇਸ ਸਮੇਂ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਹਨ।

ਕ੍ਰਿਕਟਰ ਨਾਲ ਕਿਵੇਂ ਮਾਰੀ ਠੱਗੀ: ਪੁਲਿਸ ਮੁਤਾਬਕ ਉਹ ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਨੂੰ ਕ੍ਰਿਕਟ ਰਾਹੀਂ ਹੀ ਜਾਣਦਾ ਸੀ। ਦੋਵੇਂ ਜ਼ੋਨਲ ਕ੍ਰਿਕਟ ਅਕੈਡਮੀ ਕੈਂਪ 'ਚ ਮਿਲੇ ਸਨ। ਸਾਲ 2021 'ਚ ਦੋਸ਼ੀ ਨੇ ਪੰਤ ਨੂੰ ਲਗਜ਼ਰੀ ਚੀਜ਼ਾਂ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਿਹਾ ਸੀ ਅਤੇ ਉਸ ਨੂੰ ਮਹਿੰਗੀਆਂ ਘੜੀਆਂ ਅਤੇ ਮੋਬਾਇਲ ਸਸਤੇ ਮੁੱਲ 'ਤੇ ਦੇਣ ਲਈ ਕਿਹਾ ਸੀ। ਇਸ ਸਭ ਦੇ ਬਦਲੇ ਉਸ ਨੇ ਪੰਤ ਤੋਂ ਮੋਟੀ ਰਕਮ ਲੈ ਕੇ ਠੱਗੀ ਮਾਰੀ ਸੀ। ਉਸ ਨੇ ਮੁੰਬਈ ਦੇ ਇਕ ਵਪਾਰੀ ਨੂੰ ਵੀ ਇਸੇ ਤਰ੍ਹਾਂ ਠੱਗਿਆ ਸੀ। ਇਹ ਕਾਰੋਬਾਰੀ ਸੋਸ਼ਲ ਮੀਡੀਆ 'ਤੇ ਸਰਗਰਮ ਹੈ, ਜਿੱਥੇ ਉਸ ਦੀ ਮੁਲਾਕਾਤ ਮੁਲਜ਼ਮ ਨਾਲ ਹੋਈ। ਕਰੀਬ 6 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਮੁਲਜ਼ਮ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਹਾਲਾਂਕਿ ਮੋਹਾਲੀ ਪੁਲਿਸ ਨੇ ਇਸ ਕਾਰੋਬਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਜਲੰਧਰ ਦੇ ਇੱਕ ਵਿਅਕਤੀ ਨਾਲ ਵੀ ਇਸੇ ਤਰ੍ਹਾਂ ਠੱਗੀ ਹੋਈ ਹੈ।

ਮੁੰਬਈ ਦੇ ਇੱਕ ਵਪਾਰੀ ਨਾਲ ਠੱਗੀ: ਦੱਸ ਦਈਏ ਇਸ ਸ਼ਖ਼ਸ ਨੇ ਕਾਰੋਬਾਰੀਆਂ, ਕ੍ਰਿਕਟਰਾਂ ਅਤੇ ਟਰੈਵਲ ਏਜੰਟਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ। ਉਸ ਨੇ ਮੁੰਬਈ ਦੇ ਇੱਕ ਵਪਾਰੀ ਨੂੰ ਵੀ ਕੁੱਝ ਇਸੇ ਤਰ੍ਹਾਂ ਠੱਗਿਆ ਸੀ। ਇਹ ਕਾਰੋਬਾਰੀ ਸੋਸ਼ਲ ਮੀਡੀਆ 'ਤੇ ਸਰਗਰਮ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਹੀ ਇਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦ ਰਿਹਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.