ETV Bharat / state

'ਚੀਨ ਵਿਰੁੱਧ ਬਣੇ ਮਾਹੌਲ ਕਰ ਕੇ ਭਾਰਤ 'ਚ ਲਿਆਂਦਾ ਜਾ ਸਕਦੈ ਨਿਵੇਸ਼' - ਚੀਨ ਚੋਂ ਨਿਵੇਸ਼ ਗਿਆ ਬਾਹਰ

ਕੋਰੋਨਾ ਵਾਇਰਸ ਦੌਰਾਨ ਦੇਸ਼ ਦੀ ਡੁੱਬਦੀ ਅਰਥ-ਵਿਵਸਥਾ ਬਾਰੇ ਕੁੱਝ ਖ਼ਾਸ ਪਹਿਲੂਆਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਦੇ ਚੇਅਰਪਰਸਨ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

'ਚੀਨ ਵਿਰੁੱਧ ਬਣੇ ਮਾਹੌਲ ਕਰ ਕੇ ਭਾਰਤ 'ਚ ਲਿਆਂਦਾ ਜਾ ਸਕਦੈ ਨਿਵੇਸ਼'

author img

By

Published : Apr 30, 2020, 12:04 AM IST

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦੀ ਆਰਥਿਕ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਆਰਥਿਕ ਵਾਧਾ 5.6 ਫ਼ੀਸਦੀ ਤੱਕ ਪੁਹੰਚਣ ਦੀ ਥਾਂ ਇਹ ਸਿਰਫ਼ 1.6 ਫ਼ੀਸਦੀ ਹੀ ਰਹਿ ਗਿਆ ਹੈ।

ਪੰਜਾਬ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਦੇ ਚੇਅਰਪਰਸਨ ਦੀਪਕ ਕਪੂਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਦੀਪਕ ਕੂਪਰ ਨੇ ਦੱਸਿਆ ਕਿ ਚੀਨ ਨਾਲ ਨਾਰਾਜ਼ਗੀ ਕਾਰਨ ਵੱਡੇ ਮੁਲਕਾਂ ਦੀਆਂ ਕੰਪਨੀਆਂ ਕਿਸੇ ਹੋਰ ਮੁਲਕ ਵਿੱਚ ਉਤਪਾਦਨ ਪਲਾਂਟ ਲਾਉਣ ਬਾਰੇ ਸੋਚ ਰਹੀਆਂ ਹਨ। ਕੰਪਨੀਆਂ ਦੇ ਇਸ ਫ਼ੈਸਲੇ ਨਾਲ ਭਾਰਤ ਦੀ ਅਰਥ-ਵਿਵਸਥਾ ਨੂੰ ਕਾਫ਼ੀ ਫ਼ਾਇਦਾ ਮਿਲ ਸਕਦਾ ਹੈ।

ਵੇਖੋ ਵੀਡੀਓ।

1978 ਵਿੱਚ ਭਾਰਤ ਅਤੇ ਚੀਨ ਦੀ ਜੀਡੀਪੀ ਦੇ ਹਿਸਾਬ ਨਾਲ ਅਰਥ-ਵਿਵਸਥਾ ਤਕਰੀਬਨ ਬਰਾਬਰ ਸੀ ਅਤੇ ਇੱਕ ਕਮਿਊਨਿਸਟ ਮੁਲਕ ਹੋਣ ਦੇ ਬਾਵਜੂਦ ਚੀਨ ਨੇ ਯੂਰਪ, ਯੂਐੱਸਏ, ਜਾਪਾਨ ਸਣੇ ਕਈ ਮੁਲਕਾਂ ਲਈ ਉਤਪਾਦਨ ਮਾਤਰਾ ਵਧਾਈ। ਉਨ੍ਹਾਂ ਕੰਪਨੀਆਂ ਵਿੱਚ ਹੀ ਚੀਨੀ ਲੋਕਾਂ ਨੇ ਕੰਮ ਸਿੱਖ ਕੇ ਆਪਣੀਆਂ ਕੰਪਨੀਆਂ ਖੋਲ੍ਹ ਲਈਆਂ ਜਿਸ ਦਾ ਸਿੱਟਾ ਇਹ ਨਿਕਲਿਆ ਅੱਜ ਚੀਨ ਵਿੱਚ ਮੋਬਾਈਲ, ਕਾਰ ਅਤੇ ਜਹਾਜ਼ ਦਾ ਉਤਪਾਦਨ ਖ਼ੁਦ ਕਰ ਰਿਹਾ ਹੈ।

ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਭਾਰਤ ਦੇ ਵੱਡੇ ਘਰਾਣਿਆਂ ਦੇ ਨਾਲ ਚੀਨ ਤੋਂ ਮੂੰਹ ਮੋੜਣ ਵਾਲੀ ਕੰਪਨੀਆਂ ਦੇ ਨਾਲ ਮਿਲ ਕੇ ਦੇਸ਼ ਵਿੱਚ ਉਤਪਾਦਨ ਪਲਾਂਟ ਲਾਏ ਜਾਣ ਤਾਂ ਜੋ ਭਾਰਤ ਦੀ ਅਰਥ-ਵਿਵਸਥਾ ਠੀਕ ਹੋ ਸਕੇ।

ਵੇਖੋ ਵੀਡੀਓ।

ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਖੇਤੀਬਾੜੀ ਇੰਡਸਟਰੀ ਨੂੰ ਮਜ਼ਬੂਤ ਕਰਨ ਦੇ ਲਈ ਸਿਰਫ਼ ਚੀਨ ਤੋਂ ਮੂੰਹ ਮੋੜਣ ਵਾਲੀਆਂ ਕੰਪਨੀਆਂ ਨੂੰ ਅਤੇ ਹੋਰ ਕੰਪਨੀਆਂ ਨੂੰ ਉਤਪਾਦਨ ਪਲਾਂਟ ਲਾਉਣ ਦੇ ਲਈ ਸੱਦਾ ਦੇਣਾ ਚਾਹੀਦਾ ਹੈ।

ਉਤਪਾਦਨ ਪਲਾਂਟ ਲਾਉਣ ਦੇ ਲਈ ਇੰਨ੍ਹਾਂ ਕੰਪਨੀਆਂ ਨੂੰ ਜ਼ਮੀਨਾਂ ਸਸਤੇ ਰੇਟਾਂ ਉੱਤੇ ਦੇਣੀਆਂ ਚਾਹੀਦੀਆਂ ਹਨ, ਪਰ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਬਹੁਤ ਜ਼ਿਆਦਾ ਹਨ।

ਵੇਖੋ ਵੀਡੀਓ।

ਜੇਕਰ ਜਾਪਾਨ, ਸਾਊਥ ਕੋਰੀਆ ਜਾਂ ਵੱਡੇ ਮੁਲਕਾਂ ਦੇ ਵੱਲ ਦੇਖ ਲਈਏ ਤਾਂ ਉਥੋਂ ਪਤਾ ਲੱਗਦਾ ਕਿ ਉਨ੍ਹਾਂ ਮੁਲਕਾਂ ਨੇ ਬਿਜ਼ਨਸ ਦੇ ਨਾਲ ਆਪਣੇ ਮੁਲਕਾਂ ਨੂੰ ਖੜ੍ਹਾ ਕੀਤਾ। ਫੇਸਬੁੱਕ ਦੇ ਸੰਚਾਲਕ ਮਾਰਕ ਜ਼ੁਕਰਬਰਗ ਦੀ ਤਰ੍ਹਾਂ ਇੰਡੀਅਨ ਨੌਜਵਾਨਾਂ ਨੂੰ ਸਰਕਾਰ ਆਪਣੀ ਕੰਪਨੀਆਂ ਖੋਲ੍ਹਣ ਲਈ ਪ੍ਰੇਰਿਤ ਕਰੇ ਤਾਂ ਜੋ ਮੁਲਕ ਤਰੱਕੀ ਦੀ ਰਾਹ ਵੱਲ ਨੂੰ ਜਾ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.