ਚੰਡੀਗੜ੍ਹ: ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਅਤੇ ਚੰਡੀਗੜ੍ਹ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।ਇਨ੍ਹਾਂ ਨਵੇਂ ਆਦੇਸ਼ਾਂ ਮੁਤਾਬਿਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਖਾਣ ਪੀਣ ਦੇ ਸਮਾਨ ਦੀ ਟੇਕਅਵੇ ਸਰਵਿਸ ਬੰਦ ਕਰ ਦਿੱਤੀ ਗਈ ਹੈ ਸਿਰਫ ਹੋਮ ਡਿਲਵਰੀ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ।ਇਸ ਦੌਰਾਨ ਡੇਅ ਨਾਈਟ ਕਰਫਿਊ ਜਾਰੀ ਰਹੇਗਾ।ਚੰਡੀਗੜ੍ਹ ਵਿੱਚ 4 ਮਈ ਤੋਂ 11 ਮਈ ਤੱਕ ਗੈਰ ਜ਼ਰੂਰੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਬੈਂਕ ਅਤੇ ਸਰਕਾਰੀ ਦਫ਼ਤਰ 50 ਫੀਸਦ ਸਟਾਫ ਨਾਲ ਕੰਮ ਕਰਨਗੇ।ਪ੍ਰਾਈਵੇਟ ਕੰਪਨੀਆਂ ਨੂੰ ਵਰਕ ਫਰੋਮ ਹੋਮ ਦੀ ਸਲਾਹ ਦਿੱਤੀ ਗਈ ਹੈ।ਹੁਣ ਪੰਜਾਬ ਵਾਂਗ ਚੰਡੀਗੜ੍ਹ ਆਉਣ ਵਾਲਿਆਂ ਨੂੰ ਵੀ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਵੈਕਸਿਨ ਸਰਟਿਫੀਕੇਟ ਹੋਣਾ ਲਾਜ਼ਮੀ ਹੈ।ਇਸ ਦੇ ਨਾਲ ਸੁਖਨਾ ਝੀਲ, ਰੌਕ ਗਾਰਡਨ, ਲਾਈਬ੍ਰੇਰੀ, ਸਕੂਲ ਕਾਲਜ, ਜਿਮ, ਸਪੋਰਟਸ ਕੰਪਲੈਕਸ 11 ਮਈ ਤੱਕ ਬੰਦ ਰਹਿਣਗੇ।ਚੰਡੀਗੜ੍ਹ ਪ੍ਰਸ਼ਾਸਨ ਨੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਕੋਵਿਡ ਫਰੰਟ ਲਾਈਨ ਵਰਕਰ ਐਲਾਨ ਦਿੱਤਾ ਹੈ।ਆਵਾਜਾਈ ਲਈ ਪਬਲਿਕ ਟਰਾਂਸਪੋਰਟ 50 ਫੀਸਦ ਕਪੈਸਿਟੀ ਨਾਲ ਚੱਲਣਗੇ।
ਬੀਤੇ ਕੱਲ੍ਹ ਪੰਜਾਬ ਲਈ ਵੀ ਨਵੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ।ਇਨ੍ਹਾਂ ਨਵੀਆਂ ਗਾਈਡਲਾਈਨਜ਼ ਮੁਤਾਬਿਕ ਪੰਜਾਬ ਵਿੱਚ ਲੌਕਡਾਊਨ ਤਾਂ ਨਹੀਂ ਪਰ ਲੌਕਡਾਊਨ ਵਰਗੇ ਹੀ ਸਖ਼ਤੀ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਦੇ ਹੁਕਮਾਂ ਮੁਤਾਬਿਕ ਅੱਜ ਤੋਂ 15 ਮਈ ਤਕ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰਹੀਆਂ।ਮੁਹਾਲੀ ਦੇ ਬਜ਼ਾਰਾਂ ਵਿਚ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹੀਆਂ ਅਤੇ ਬਾਜ਼ਾਰਾਂ ਵਿਚ ਸੰਨਾਟਾ ਪਸਰਾ ਰਿਹਾ ਅਤੇ ਬਹੁਤ ਘਟ ਲੋਕ ਬਜਾਰਾਂ ਦਿਖਾਈ ਦਿੱਤੇ।
ਇਸ ਦੌਰਾਨ ਆਮ ਲੋਕਾਂ ਨੇ ਬੇਸ਼ਕ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਪਰ ਦੁਕਾਨਦਾਰ ਇਸ ਫੈਸਲੇ ਤੋਂ ਔਖੇ ਨਜ਼ਰ ਆ ਰਹੇ ਹਨ।ਕੁਝ ਲੋਕਾਂ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਚੇਨ ਤੋੜਨ ਲਈ ਸਰਕਾਰ ਨੂੰ ਹੋਰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।ਭਾਵੇਂ ਇਸ ਲਈ ਮੁਕੰਮਲ ਲੌਕਡਾਊਨ ਹੀ ਕਿਉਂ ਨਾ ਲਾਉਣਾ ਪਵੇ।
ਪੰਜਾਬ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਫੋਰ ਵ੍ਹੀਲਰ ਗੱਡੀਆਂ ਦੇ ਵਿਚ ਸਿਰਫ ਦੋ ਹੀ ਲੋਕ ਸਫਰ ਕਰ ਸਕਦੇ ਹਨ। ਜਦਕਿ ਕਿ ਟੂ-ਵ੍ਹੀਲਰ ਤੇ ਪਰਿਵਾਰਕ ਮੈਂਬਰ ਤੋਂ ਇਲਾਵਾ ਸਿਰਫ ਇਕ ਹੀ ਵਿਅਕਤੀ ਸਫਰ ਕਰ ਸਕਦਾ।