ਚੰਡੀਗੜ੍ਹ ਡੈਸਕ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਨਾਂ ਉੱਤੇ ਕਾਫੀ ਕੁੱਝ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਸਰਕਾਰ ਦੀ ਸਿੱਧੀ ਲੜਾਈ ਕਾਂਗਰਸ ਨਾਲ ਸੀ। ਹੁਣ ਤਾਂ INDIA ਭਾਈਵਾਲੀ ਵੀ ਖੇਰੂੰ ਖੇਰੂ ਹੋ ਗਈ ਹੈ। ਦੂਜੇ ਪਾਸੇ ਪੰਜਾਬ ਦੀ ਕਾਂਗਰਸ ਨਾਲ ਵੀ ਮਾੜੀ ਹੋਣ ਦੇ ਆਸਾਰ ਹਨ।
ਹਾਈਕਮਾਂਡ ਤੈਅ ਕਰੇਗਾ ਭਾਈਵਾਲੀ : ਇਸ ਮੌਕੇ ਮੀਡੀਆ ਦੇ ਨਾਲ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ BJP ਅਤੇ ਅਕਾਲੀ ਦਲ ਦੇ ਗੱਠਜੋੜ ਦੇ ਸਵਾਲ ਉੱਤੇ ਕਿਹਾ ਕਿ ਹਾਈਕਮਾਂਡ ਦੇ ਫ਼ੈਸਲੇ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ 2024 ਦੀਆ ਚੋਣਾਂ ਬੀਜੇਪੀ ਕਿਸ ਤਰੀਕੇ ਨਾਲ ਲੜੇਗੀ। ਉਨ੍ਹਾਂ ਕਿਹਾ ਕਿ ਹਰੇਕ ਬੰਦਾ ਉਹਨਾਂ ਨੂੰ ਕੋਈ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਤੇ ਕੋਈ ਧਮਕਾਣ ਦੀ ਕੋਸ਼ਿਸ਼ ਕਰਦਾ ਹੈ ਪਰ ਭਾਰਤੀ ਵੋਟਰ ਬਹੁਤ ਹੀ ਜਾਗਰੂਕ ਹੈ। ਦੇਸ਼ ਵਿੱਚ ਅੱਜ ਜੋ ਨਤੀਜੇ ਆਏ ਹਨ ਉਹ ਲੋਕਾਂ ਨੇ ਮੁੱਖ ਮੁੱਦੇ ਸਾਹਮਣੇ ਰੱਖ ਕੇ ਵੋਟਾਂ ਪਾਈਆਂ ਹਨ ਅਤੇ ਅਜਿਹਾ ਬਿਲਕੁਲ ਨਹੀਂ ਹੈ ਕਿ ਕਿਸੇ ਨੇ ਇਨ੍ਹਾਂ ਨੂੰ ਭਰਮਾ ਲਿਆ ਹੈ।
- Himachal Police arrested three : ਹਿਮਾਚਲ ਪੁਲਿਸ ਨੇ ਜਲੰਧਰ 'ਚ ਨੱਪੀ ਪੈੜ, ਮਾਤਾ ਚਿੰਤਪੁਰਨੀ ਮੰਦਿਰ ਨੇੜੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਮੁਲਜ਼ਮ ਕੀਤੇ ਕਾਬੂ
- Jagtar Singh Tara : ਭਤੀਜੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਹਾਈਕੋਰਟ ਨੇ ਜਗਤਾਰ ਸਿੰਘ ਤਾਰਾ ਨੂੰ ਦਿੱਤੀ ਰਾਹਤ, ਦੋ ਘੰਟਿਆਂ ਦੀ ਮਿਲੀ ਪੈਰੋਲ
- ਆਜ਼ਾਦੀ ਦਿਹਾੜੇ 'ਤੇ ਜਿਸ ਆਮ ਆਦਮੀ ਕਲੀਨਿਕ ਦਾ ਮੁੱਖ ਮੰਤਰੀ ਨੇ ਕੀਤਾ ਸੀ ਉਦਘਾਟਨ, ਅੱਜ ਉਹ ਕਲੀਨਿਕ ਖੁਦ ਹੋਇਆ ਬਿਮਾਰ !
ਵਿਰੋਧੀਆਂ ਨੂੰ ਕੀਤੇ ਸਵਾਲ : ਜਾਖੜ ਨੇ ਕਿਹਾ ਕਿ ਵਿਰੋਧੀਆਂ ਨੇ ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਚੰਗਾ ਮਾੜਾ ਕਹਿ ਕੇ ਵੀ ਦੇਖ ਲਿਆ ਹੈ ਪਰ ਵੋਟਰ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੇਖੀਆਂ ਹਨ। ਇਹਨਾਂ ਗੱਲਾਂ ਨੂੰ ਪ੍ਰਮੁੱਖ ਰੱਖ ਕੇ ਹੀ ਵੋਟਾਂ ਪਾਈਆਂ ਹਨ। ਚਾਹੇ ਉਹ ਰਾਜਸਥਾਨ ਦੇ ਸੀ ਜਾਂ ਫਿਰ ਚੰਡੀਗੜ੍ਹ ਦੇ, ਵੋਟਰ ਕਿਸੇ ਵੀ ਥਾਂ ਦੇ ਹੋਣ ਨੀਤੀਆਂ ਦੇਖ ਕੇ ਹੀ ਵੋਟਾਂ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਹਿੰਦੁਸਤਾਨ ਦਾ ਦਿਲ ਦਿੱਲੀ ਹੈ। ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਾਦੂਗਰ ਕੌਣ ਹੈ। ਅਸਲ ਵਿੱਚ ਜੋ ਜਾਦੂ ਮੋਦੀ ਸਾਹਿਬ ਦਾ ਹੈ ਉਹ ਅੱਜ ਵੋਟਰਾਂ ਵਿੱਚ ਸਾਫ ਦਿਸ ਰਿਹਾ ਹੈ। ਇਸ ਮੌਕੇ ਸੁਨੀਲ ਜਾਖੜ ਨੇ ਪੰਜਾਬ ਦੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਵੀ ਟਿੱਪਣੀਆਂ ਕੀਤੀਆਂ ਹਨ।