ਚੰਡੀਗੜ੍ਹ: ਦੇਸ਼ ਭਰ 'ਚ ਅੱਜ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਨੂੰ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਿਸ ਦੇ ਚੱਲਦੇ ਦੇਸ਼ ਭਰ 'ਚ ਰਾਵਣ ਅਤੇ ਉਸ ਦੇ ਭਰਾਵਾਂ ਦੇ ਪੁਤਲੇ ਸਾੜੇ ਜਾਂਦੇ ਹਨ। ਇਸ ਦੇ ਚੱਲਦੇ ਪੰਜਾਬ 'ਚ ਜਿੱਥੇ ਅੰਮ੍ਰਿਤਸਰ, ਮਾਨਸਾ, ਸੁਲਤਾਨਪੁਰ ਲੋਧੀ, ਤਰਨ ਤਾਰਨ ਅਤੇ ਬਠਿੰਡਾ ਸਮੇਤ ਹੋਰ ਕਈ ਸ਼ਹਿਰਾਂ 'ਚ ਮਨਾਇਆ ਗਿਆ ਤਾਂ ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਪਾਵਨ ਤਿਉਹਾਰ ਦੀ ਵਧਾਈ ਦਿੱਤੀ ਗਈ ਅਤੇ ਦਿੱਲੀ ਦੇ ਦਵਾਰਕਾ ਰਾਮਲੀਲਾ ਮੈਦਾਨ 'ਚ ਇਸ ਰਾਵਣ ਦਹਿਣ ਦਾ ਹਿੱਸਾ ਬਣੇ। ਇਸ ਮੌਕੇ ਪ੍ਰਧਾਨ ਮੰਤਈ ਮੋਦੀ ਵਲੋਂ ਦੇਸ਼ ਵਾਸੀਆਂ ਨੂੰ ਸੰਬੋਧਨ ਵੀ ਕੀਤਾ ਗਿਆ। (Dussehra Festival)
-
Greetings on Vijaya Dashami! Speaking at a programme in Delhi. https://t.co/d7PSTPswL0
— Narendra Modi (@narendramodi) October 24, 2023 " class="align-text-top noRightClick twitterSection" data="
">Greetings on Vijaya Dashami! Speaking at a programme in Delhi. https://t.co/d7PSTPswL0
— Narendra Modi (@narendramodi) October 24, 2023Greetings on Vijaya Dashami! Speaking at a programme in Delhi. https://t.co/d7PSTPswL0
— Narendra Modi (@narendramodi) October 24, 2023
ਮਾਨਸਾ 'ਚ ਮਨਾਇਆ ਦੁਸਹਿਰੇ ਦਾ ਤਿਉਹਾਰ: ਮਾਨਸਾ ਵਿਖੇ ਨਹਿਰੂ ਮੈਮੋਰੀਅਲ ਕਾਲਜ ਦੇ ਖੇਡ ਸਟੇਡੀਅਮ ਵਿਖੇ ਦੁਸਹਿਰਾ ਕਮੇਟੀ ਵੱਲੋਂ ਇਹ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਥੇ ਵੱਡੀ ਗਿਣਤੀ 'ਚ ਲੋਕ ਇਸ ਰਾਵਣ ਦਹਿਣ ਨੂੰ ਦੇਖਣ ਲਈ ਪਹੁੰਚੇ। ਇਸ ਮੌਕੇ ਡਾਕਟਰ ਮਾਨਵ ਜਿੰਦਲ, ਡਾਕਟਰ ਗੀਤੀਕਾ ਅਤੇ ਪ੍ਰਵੀਨ ਗਰਗ ਟੋਨੀ ਨੇ ਵੀ ਦੇਸ਼ ਵਾਸੀਆਂ ਨੂੰ ਜਿੱਥੇ ਦੁਸ਼ਹਿਰੇ ਮੌਕੇ ਵਧਾਈ ਦਿੱਤੀ। ਉੱਥੇ ਹੀ ਉਹਨਾਂ ਬੁਰਾਈ ਦਾ ਰਸਤਾ ਛੱਡ ਕੇ ਚੰਗਿਆਈ ਦਾ ਰਾਹ ਅਪਣਾਉਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਨਸ਼ੇ ਦੇ ਕੋਹੜ ਰੂਪ ਨੂੰ ਵੀ ਖਤਮ ਕਰਨਾ ਸਮਾਜ ਦੇ ਲਈ ਵੱਡੀ ਗੱਲ ਹੈ।
ਸੁਲਤਾਨਪੁਰ ਲੋਧੀ ਵਿੱਚ 50 ਫੁੱਟ ਉੱਚੇ ਪੁਤਲੇ ਫੂਕੇ: ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਵੀ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਵੱਖ-ਵੱਖ ਥਾਵਾਂ ’ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਸਮੇਤ ਵੱਡੀ ਗਿਣਤੀ 'ਚ ਲੋਕ ਇਸ ਰਾਵਣ ਦਹਿਣ ਨੂੰ ਦੇਖਣ ਲਈ ਸ਼ਾਮਲ ਹੋਏ। ਇਸ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ 50 ਫੁੱਟ ਉੱਚੇ ਪੁਤਲੇ ਬਣਾਏ ਗਏ। ਇਸ ਮੌਕੇ ਪੁਲਿਸ ਵਲੋਂ ਵੀ ਪੁਖਤਾ ਪ੍ਰਬੰਧ ਦੇਖਣ ਨੂੰ ਮਿਲੇ।
ਤਰਨ ਤਾਰਨ 'ਚ ਵੀ ਸਾੜਿਆ ਰਾਵਣ ਦਾ ਪੁਤਲਾ: ਤਰਨ ਤਾਰਨ 'ਚ ਵੀ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਯਕੀਨੀ ਬਣਾਈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਵਿਚ ਰਾਵਣ ਦਾ ਪੁਤਲਾ ਇਸ ਲਈ ਸਾੜਿਆ ਜਾਂਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾ ਸਕੇ ਕਿ ਬੁਰਾਈ ਦਾ ਅੰਤ ਹਮੇਸ਼ਾ ਮਾੜਾ ਹੁੰਦਾ ਹੈ। ਇਸ ਲਈ ਚੰਗੇ ਰਸਤੇ ਅਖਤਿਆਰ ਕੀਤੇ ਜਾਣ ਅਤੇ ਹਮੇਸ਼ਾਂ ਸੱਚ ਦੇ ਰਸਤੇ 'ਤੇ ਚਲਿਆ ਜਾਵੇ। ਉਨ੍ਹਾਂ ਕਿਹਾ ਕਿ ਰਾਵਣ ਉਸ ਸਮੇਂ ਦਾ ਬਹੁਤ ਹੀ ਵਿਦਵਾਨ ਅਤੇ ਨੇਕ ਸ਼ਾਸਕ ਹੋਇਆ ਹੈ, ਪਰ ਉਸ ਦੀ ਇਕ ਬੱਜਰ ਗਲਤੀ ਦੇ ਕਾਰਨ ਹਮੇਸ਼ਾ ਉਸ ਦਾ ਵਿਰੋਧ ਹੁੰਦਾ ਰਿਹਾ।
- Diesel And Ticket Theft in Government Buses: ਟ੍ਰਾਂਸਪੋਰਟ ਮੰਤਰੀ ਭੁੱਲਰ ਦਾ ਦਾਅਵਾ, ਕਿਹਾ-ਮਨਿਸਟਰ ਫ਼ਲਾਇੰਗ ਸਕੁਐਡ ਨੇ ਪੰਜ ਮਹੀਨਿਆਂ 'ਚ ਟਿਕਟ ਤੇ ਡੀਜ਼ਲ ਚੋਰੀ ਦੇ ਕੀਤੇ ਸੈਂਕੜੇ ਮਾਮਲੇ ਦਰਜ
- Dussehra 2023: ਰਾਜਸਥਾਨ ਦੇ ਜੋਧਪੁਰ 'ਚ ਰਾਵਣ ਦੇ ਵੰਸ਼ਜ ਮਨਾਉਂਦੇ ਹਨ ਸੋਗ, ਨਹੀਂ ਦੇਖਦੇ 'ਦਹਿਨ'
- Dussehra 2023: ਚੰਡੀਗੜ੍ਹ 'ਚ ਰਾਵਣ ਦੀ ਰਾਖੀ ਕਰ ਰਹੇ 40 ਬਾਡੀਗਾਰਡ, ਦੇਖੋ ਕਿਵੇਂ ਪਾਇਆ ਰਾਵਣ ਨੂੰ ਘੇਰਾ
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ 'ਚ ਮਨਾਇਆ ਦੁਸਹਿਰਾ: ਬਠਿੰਡਾ 'ਚ ਵੀ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਵੱਡੀ ਗਿਣਤੀ 'ਚ ਜਿਥੇ ਲੋਕ ਰਾਵਣ ਦਹਿਣ ਦੇਖਣ ਪੁੱਜੇ ਤਾਂ ਉਥੇ ਹੀ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਬੰਧਕਾਂ ਦਾ ਕਹਿਣਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਤਿਉਹਾਰ ਨੂੰ ਮਨਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਉਪਰਾਲਾ ਹੈ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਸਕੇ।
ਅੰਮ੍ਰਿਤਸਰ 'ਚ ਵੀ ਮਨਾਇਆ ਦੁਸਹਿਰਾ: ਅੰਮ੍ਰਿਤਸਰ ਦੇ ਬਿਆਸ 'ਚ ਵੀ ਰੇਲਵੇ ਰਾਮ ਲੀਲਾ ਕਲੱਬ ਬਿਆਸ ਵਲੋਂ ਵੀ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਰਾਵਣ ਦਹਿਣ ਨੂੰ ਦੇਖਣ ਪਹੁੰਚੇ। ਜਿਸ ਦੇ ਚੱਲਦੇ ਪ੍ਰਸ਼ਾਸਨ ਵਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਐਂਬੂਲੈਂਸ ਅਤੇ ਹੋਰ ਸੁਰੱਖਿਆ ਨੂੰ ਲੈਕੇ ਚੌਕਸੀ ਵਰਤੀ।