ETV Bharat / state

ਪੁਲਿਸ ਨੇ ਖਰੜ ਸੜਕ 'ਤੇ ਦਿਨ ਦਿਹਾੜੇ ਹੋਏ ਕਤਲ ਦੀ ਗੁੱਥੀ ਸੁਲਝਾਈ

ਦੋ ਦਿਨ ਪਹਿਲਾਂ ਸਟੇਡੀਅਮ ਰੋਡ ਦਰਪਨ ਸਿਟੀ ਖਰੜ ਸੜਕ 'ਤੇ ਦਿਨ ਦਿਹਾੜੇ ਹੋਏ ਕਤਲ ਦੀ ਵਾਰਦਾਤ ਵਿੱਚ ਪੁਲਿਸ ਨੇ 24 ਘੰਟੇ ਦੇ ਅੰਦਰ-ਅੰਦਰ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਕਰਵਾ ਕੇ, ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਫ਼ੋਟੋ
author img

By

Published : Nov 10, 2019, 7:53 PM IST

ਮੋਹਾਲੀ : ਦੋ ਦਿਨ ਪਹਿਲਾਂ ਸਟੇਡੀਅਮ ਰੋਡ ਦਰਪਨ ਸਿਟੀ ਖਰੜ ਸੜਕ 'ਤੇ ਦਿਨ-ਦਿਹਾੜੇ ਹੋਏ ਕਤਲ ਦੀ ਵਾਰਦਾਤ ਵਿੱਚ ਪੁਲਿਸ ਨੇ 24 ਘੰਟੇ ਦੇ ਅੰਦਰ-ਅੰਦਰ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਕਰਵਾ ਕੇ, ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਦਿਨ-ਦਿਹਾੜੇ ਹੋਏ ਇਸ ਕਤਲ ਲਈ ਜ਼ਿੰਮੇਵਾਰ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿੰਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ। ਇਨ੍ਹਾਂ ਦੇ ਫ਼ਰਾਰ ਸਾਥੀ, ਜੋ ਹੋਰ ਕਈ ਕੇਸਾਂ ਵਿੱਚ ਪਹਿਲਾਂ ਹੀ ਭਗੌੜੇ ਹਨ, ਉਨਾਂ ਦੀ ਗ੍ਰਿਫ਼ਤਾਰੀਆਂ ਲਈ ਵੱਖ-ਵੱਖ ਪਾਰਟੀਆਂ ਭੇਜੀਆਂ ਗਈਆਂ ਹਨ।

ਐੱਸ.ਐੱਸ.ਪੀ. ਮੋਹਾਲੀ ਨੇ ਦੱਸਿਆ ਇਸ ਘਟਨਾਂ ਬਾਰੇ ਮ੍ਰਿਤਕ ਦੇ ਛੋਟੇ ਭਰਾ ਬਲਵੀਰ ਸਿੰਘ ਦੇ ਬਿਆਨ 'ਤੇ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 256 ਅਧੀਨ ਧਾਰਾ 302, 34, 120-ਬੀ ਆਈ.ਪੀ.ਸੀ ਅਤੇ 25 ਅਸਲਾ ਐਕਟ ਦਰਜ ਕੀਤਾ ਗਿਆ ਹੈ।

ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਸਾਥੀ ਰੋਹਿਤ ਸੇਠੀ ਅਜੇ ਕੁਮਾਰ ਉਰਫ ਕਾਪਾ ਨੇ ਅਸ਼ੀਸ ਚੌਪੜਾ, ਹੈਪੀ ਭੁੱਲਰ, ਹੈਪੀ ਮੱਲ੍ਹ, ਅਮਰਜੀਤ ਸਿੰਘ, ਮਨੀ ਅਤੇ ਆਪਣੇ ਹੋਰ ਸਾਥੀਆਂ ਨਾਲ ਰਲ੍ਹ ਕੇ ਸਾਜਿਸ਼ ਰੱਚ ਕੇ ਇੰਦਰਜੀਤ ਸਿੰਘ ਢਿੰਡਾ ਨੂੰ ਚੰਡੀਗੜ੍ਹ ਵਿਖੇ ਸ਼ਾਪਿੰਗ ਕਰਵਾਉਣ ਬਹਾਨੇ ਮਿਤੀ 5 ਨਵੰਬਰ ਨੂੰ ਫਿਰੋਜ਼ਪੁਰ ਤੋਂ ਚੰਡੀਗੜ੍ਹ ਬੁਲਵਾਇਆ ਸੀ।

ਰੋਹਿਤ ਸੇਠੀ ਤੇ ਅਜੇ ਕੁਮਾਰ ਨੇ ਆਪਣੇ ਸਾਥੀਆਂ ਨਾਲ ਰੱਲ ਕੇ ਬਣਾਈ ਸਾਜਿਸ਼ ਨੂੰ ਸਿਰੇ ਚੜਾਉਂਦਿਆਂ ਮਿਤੀ 7 ਨਵੰਬਰ ਨੂੰ ਖਰੜ ਵਿਖੇ ਇੰਦਰਜੀਤ ਸਿੰਘ ਢਿੰਡਾ ਦਾ ਕਤਲ ਕਰਵਾ ਦਿੱਤਾ। ਦੋਸ਼ੀਆਂ ਦੀ ਮ੍ਰਿਤਕ ਨਾਲ ਪੁਰਾਣੇ ਇਰਾਦਾ ਕਤਲ ਦੇ ਮਾਮਲੇ ਵਿੱਚ ਰੰਜਿਸ਼ ਚੱਲਦੀ ਸੀ ਤੇ ਉਹ ਕਈ ਵਾਰ ਪਹਿਲਾਂ ਵੀ ਉਸ ਦੇ ਕਤਲ ਦੀ ਕੋਸ਼ਿਸ਼ ਕਰ ਚੁੱਕੇ ਸਨ। ਇੰਨ੍ਹਾਂ ਕੋਸ਼ਿਸ਼ਾਂ ਦੇ ਸਿਰੇ ਨਾ ਚੜ੍ਹਣ 'ਤੇ ਢਿੰਡਾ ਦੇ ਸਾਥੀਆਂ ਨੂੰ ਸਾਜਿਸ਼ ਵਿੱਚ ਸ਼ਾਮਿਲ ਕਰ ਲਿਆ ਗਿਆ।

ਐੱਸ.ਐੱਸ.ਪੀ. ਚਹਿਲ ਨੇ ਘਟਨਾਂ ਦੀ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਨਵੰਬਰ ਨੂੰ ਕਰੀਬ 2 ਵਜੇ ਦੁਪਹਿਰ ਸਮੇਂ ਖਰੜ ਸ਼ਹਿਰ ਵਿੱਚ ਉਸ ਸਮੇਂ ਸੰਨਸਨੀ ਫ਼ੈਲ ਗਈ ਸੀ, ਜਦੋਂ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਹਥਿਆਰਬੰਦ ਵਿਅਕਤੀਆਂ ਨੇ ਸਟੇਡੀਅਮ ਰੋਡ ਦਰਪਨ ਸਿਟੀ ਟੀ-ਪੁਆਇੰਟ ਦੇ ਲਾਗੇ ਇੱਕ ਮੋਟਰਸਾਇਕਲ ਉੱਤੇ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ ਕੇ, ਵਿਚਾਲੇ ਬੈਠੇ 26-27 ਸਾਲਾ ਇੱਕ ਨੌਜਵਾਨ ਨੂੰ ਮੋਟਰਸਾਇਕਲ ਤੋਂ ਲਾਹ ਕੇ ਉਸ 'ਤੇ ਪਿਸਤੌਲਾਂ ਨਾਲ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਤੇ ਫ਼ਰਾਰ ਹੋ ਗਏ।

ਇਸ ਕਤਲ ਲਈ ਕਾਤਲਾਂ ਨੇ ਕਰੀਬ ਡੇਢ ਦਰਜਨ ਫ਼ਾਇਰ ਕੀਤੇ ਸਨ। ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਂਦਿਆਂ ਦਮ ਤੋੜ ਦਿੱਤਾ, ਜਿਸ ਦੀ ਸ਼ਨਾਖਤ ਇੰਦਰਜੀਤ ਸਿੰਘ ਉਰਫ਼ ਢਿੰਡਾ ਵਜੋਂ ਹੋਈ ਸੀ। ਘਟਨਾ ਦੀ ਸੂਚਨਾ ਮਿਲਣ ਉੱਤੇ ਪੁਲਿਸ ਤੁਰੰਤ ਮੌਕੇ ਉੱਤੇ ਪਹੁੰਚੀ ਅਤੇ ਮੌਕੇ ਦਾ ਬਰੀਕੀ ਨਾਲ ਅਧਿਐਨ ਕਰਕੇ ਜਾਂਚ ਸ਼ੁਰੂ ਕੀਤੀ।

ਜਾਂਚ ਮਗਰੋਂ ਮੁੱਢ ਤੋਂ ਹੀ ਸ਼ੱਕ ਦੀ ਸੂਈ ਮ੍ਰਿਤਕ ਦੇ ਮੋਟਰਸਾਇਕਲ ਸਵਾਰ ਸਾਥੀਆਂ ਵੱਲ ਗਈ ਤੇ ਪੁਲਿਸ ਨੇ ਤਫਤੀਸ਼ ਨੂੰ ਅੱਗੇ ਵਧਾਇਆ ਅਤੇ ਬਰੀਕੀ ਨਾਲ ਰੋਹਿਤ ਸੇਠੀ ਅਤੇ ਅਜੇ ਕੁਮਾਰ ਕੋਲੋਂ ਪੁੱਛ-ਗਿੱਛ ਕੀਤੀ। ਜਿਸ ਤੇ ਦੋਨਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਅਤੇ ਕਤਲ ਵਿੱਚ ਸ਼ਾਮਿਲ ਆਪਣੇ ਸਾਥੀਆਂ ਬਾਰੇ ਦੱਸਿਆ। ਇਨ੍ਹਾਂ ਦੋਵਾਂ ਨੂੰ ਮੁਕੱਦਮਾ ਨੰਬਰ 256/19 ਥਾਣਾ ਸਿਟੀ ਖਰੜ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਬਾਕੀ ਦੋਸ਼ੀਆਂ ਦੀ ਭਾਲ ਵਿੱਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਥਾਂਵਾ 'ਤੇ ਰਵਾਨਾ ਕੀਤੀਆਂ ਗਈਆਂ ਹਨ।

Intro:ਸ੍ਰੀ ਕੁਲਦੀਪ ਸਿੰਘ ਚਹਿਲ ਆਈ.ਪੀ.ਐਸ, ਐਸ.ਐਸ.ਪੀ, ਐਸ.ਏ.ਐਸ ਨਗਰ ਨੇ ਪ੍ਰੈੱਸ ਨੋਟ ਰਾਹੀਂ
ਦੱਸਿਆ ਕਿ ਦੋ ਦਿਨ ਪਹਿਲਾਂ ਸਟੇਡੀਅਮ ਰੋਡ ਦਰਪਨ ਸਿਟੀ ਖਰੜ ਸੜਕ ਤੇ ਦਿਨ ਦਿਹਾੜੇ ਹੋਏ ਕਤਲ
ਦੀ ਵਾਰਦਾਤ ਵਿੱਚ ਸ੍ਰੀ ਸਿਮਰਨਜੀਤ ਸਿੰਘ ਲੰਗ ਡੀ.ਐੱਸ.ਪੀ ਖਰੜ, ਸ਼੍ਰੀ ਦਮਨਬੀਰ ਸਿੰਘ
(ਪ੍ਰੋਬੇਸ਼ਨਰ ਡੀ.ਐੱਸ.ਪੀ) ਅਤੇ ਸ੍ਰੀ ਬਿਕਰਮਜੀਤ ਸਿੰਘ ਬਰਾੜ ਡੀ.ਐੱਸ.ਪੀ (ਡੀ) ਦੀ ਅਗਵਾਈ
ਵਿੱਚ ਇੰਚਾਰਜ ਸੀ.ਆਈ.ਏ ਸਟਾਫ ਖਰੜ ਅਤੇ ਐੱਸ.ਐੱਚ.ਓ ਸਿਟੀ ਖਰੜ ਦੀਆਂ ਪੁਲਿਸ ਪਾਰਟੀਆਂ ਵਲੋਂ
24 ਘੰਟੇ ਦੇ ਅੰਦਰ-ਅੰਦਰ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਕਰਵਾ ਕੇ, ਕਤਲ ਦੀ ਗੁੱਥੀ ਨੂੰ
ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਦਿਨ ਦਿਹਾੜੇ ਹੋਏ ਇਸ ਕਤਲ ਲਈ ਜ਼ਿਮੇਵਾਰ ਦੋ
ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਹਨਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ। ਇਹਨਾਂ ਦੇ
ਫਰਾਰ ਸਾਥੀਆਂ ਜਿਹੜੇ ਹੋਰ ਕਈ ਕੇਸਾਂ ਵਿੱਚ ਪਹਿਲਾਂ ਹੀ ਭਗੌੜੇ ਹਨ ਦੀ ਗ੍ਰਿਫਤਾਰੀਆਂ ਲਈ
ਵੱਖ-ਵੱਖ ਪਾਰਟੀਆਂ ਭੇਜੀਆਂ ਗਈਆਂ ਹਨ।

Body: ਐੱਸ.ਐੱਸ.ਪੀ ਮੋਹਾਲੀ ਨੇ ਦੱਸਿਆ ਇਸ ਘਟਨਾਂ ਬਾਰੇ ਮ੍ਰਿਤਕ ਦੇ ਛੋਟੇ ਭਰਾ
ਬਲਵੀਰ ਸਿੰਘ ਦੇ ਬਿਆਨ ਪਰ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 256 ਅਧੀਨ ਧਾਰਾ 302,
34, 120-ਬੀ ਆਈ.ਪੀ.ਸੀ ਅਤੇ 25 ਅਸਲਾ ਐਕਟ ਦਰਜ ਕੀਤਾ ਗਿਆ ਹੈ। ਦੌਰਾਨੇ ਤਫਤੀਸ ਇਹ ਗੱਲ
ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਸਾਥੀਆਂ ਰੋਹਿਤ ਸੇਠੀ ਪੁੱਤਰ ਰਮਨ ਕੁਮਾਰ ਵਾਸੀ ਫਿਰੋਜ਼ਪੁਰ
ਅਤੇ ਅਜੇ ਕੁਮਾਰ ਉਰਫ ਕਾਪਾ ਪੁੱਤਰ ਨਰਿੰਦਰ ਕੁਮਾਰ ਵਾਸੀ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ
ਨੇ ਅਸ਼ੀਸ ਚੌਪੜਾ, ਹੈਪੀ ਭੁੱਲਰ, ਹੈਪੀ ਮੱਲ੍ਹ, ਅਮਰਜੀਤ ਸਿੰਘ, ਮਨੀ ਅਤੇ ਆਪਣੇ ਹੋਰ ਸਾਥੀਆਂ
ਨਾਲ ਰਲ੍ਹ ਕੇ ਸਾਜਿਸ਼ ਰਚਕੇ ਇੰਦਰਜੀਤ ਸਿੰਘ ਢਿੰਡਾ ਨੂੰ ਚੰਡੀਗੜ੍ਹ ਤੋਂ ਸ਼ਾਪਿੰਗ ਕਰਵਾਉਣ
ਬਹਾਨੇ ਮਿਤੀ 05-11-2019 ਨੂੰ ਫਿਰੋਜ਼ਪੁਰ ਤੋਂ ਚੰਡੀਗੜ੍ਹ ਬੁਲਵਾਇਆ ਸੀ। ਰੋਹਿਤ ਸੇਠੀ ਤੇ
ਅਜੇ ਕੁਮਾਰ ਨੇ ਆਪਣੇ ਸਾਥੀਆਂ ਨਾਲ ਰਲ੍ਹ ਕੇ ਬਣਾਈ ਸਾਜਿਸ਼ ਨੂੰ ਸਿਰੇ ਚੜਾਉਦਿਆਂ ਮਿਤੀ
07-11-2019 ਨੂੰ ਉਹਨਾਂ ਹੱਥੋਂ ਖਰੜ ਵਿਖੇ ਇੰਦਰਜੀਤ ਸਿੰਘ ਢਿੰਡਾ ਦਾ ਕਤਲ ਕਰਵਾ ਦਿੱਤਾ।
ਦੋਸ਼ੀਆਂ ਦੀ ਮ੍ਰਿਤਕ ਨਾਲ ਪੁਰਾਣੇ ਇਰਾਦਾ ਕਤਲ ਦੇ ਮਾਮਲੇ ਵਿੱਚ ਰੰਜਿਸ਼ ਚੱਲਦੀ ਸੀ ਤੇ ਉਹ ਕਈ
ਵਾਰ ਪਹਿਲਾਂ ਵੀ ਉਸ ਦੇ ਕਤਲ ਦੀ ਕੋਸ਼ਿਸ ਕਰ ਚੁੱਕੇ ਸਨ। ਜਿਨਾਂ ਦੇ ਸਿਰੇ ਨਾ ਚੜ੍ਹਨ ਤੇ
ਢਿੰਡਾ ਦੇ ਸਾਥੀਆਂ ਨੂੰ ਸਾਜਿਸ਼ ਵਿੱਚ ਸ਼ਾਮਿਲ ਕਰ ਲਿਆ ਗਿਆ।
ਸ਼੍ਰੀ ਚਹਿਲ ਨੇ ਘਟਨਾਂ ਦੀ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ
07-11-2019 ਨੂੰ ਕਰੀਬ 2:00 ਵਜੇ ਦੁਪਹਿਰ ਸਮੇਂ ਖਰੜ ਸ਼ਹਿਰ ਵਿੱਚ ਉਸ ਸਮੇਂ ਸੰਨਸਨੀ ਫੈਲ
ਗਈ ਸੀ, ਜਦੋਂ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਆਏ ਹਥਿਆਰਬੰਦ ਵਿਅਕਤੀਆਂ ਨੇ ਸਟੇਡੀਅਮ ਰੋਡ
ਦਰਪਨ ਸਿਟੀ ਟੀ-ਪੁਆਇੰਟ ਦੇ ਲਾਗੇ ਇੱਕ ਮੋਟਰਸਾਇਕਲ ਤੇ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ
ਕੇ, ਵਿਚਾਲੇ ਬੈਠੇ 26-27 ਸਾਲਾ ਇੱਕ ਨੌਜਵਾਨ ਨੂੰ ਮੋਟਰਸਾਇਕਲ ਤੋਂ ਲਾਹ ਕੇ ਉਸ ਉਪਰ
ਪਿਸਤੌਲਾਂ ਨਾਲ ਅੰਨ੍ਹੇਵਾਹ ਫਾਈਰਿੰਗ ਕਰਕੇ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਇਸ ਕਤਲ ਲਈ
ਕਾਤਲਾਂ ਨੇ ਕਰੀਬ ਡੇਢ ਦਰਜਨ ਫਾਇਰ ਕੀਤੇ ਸਨ। ਜ਼ਖਮੀ ਨੌਜਵਾਨ ਨੇ ਹਸਪਤਾਲ ਲਿਜਾਂਦਿਆਂ ਦਮ
ਤੋੜ ਦਿੱਤਾ, ਜਿਸ ਦੀ ਸ਼ਨਾਖਤ ਇੰਦਰਜੀਤ ਸਿੰਘ ਉਰਫ ਢਿੰਡਾ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ
ਨੰਬਰ 8 ਕੰਬੋਜ ਨਗਰ ਮੁਹੱਲਾ ਗੁਰੂ ਨਾਨਕ ਪੁਰਾ ਫਿਰੋਜਪੁਰ ਸਿਟੀ ਵਜੋਂ ਹੋਈ ਸੀ। ਘਟਨਾਂ ਦੀ
ਸੂਚਨਾਂ ਮਿਲਣ ਤੇ ਐੱਸ.ਐੱਚ.ਓ ਸਿਟੀ ਖਰੜ, ਡੀ.ਐੱਸ.ਪੀ ਖਰੜ ਤੇ ਡੀ.ਐੱਸ.ਪੀ (ਡੀ) ਐਸ.ਏ.ਐਸ
ਨਗਰ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਦੀਆਂ ਟੀਮਾਂ ਨੇ ਮੌਕੇ ਦਾ ਬਰੀਕੀ ਨਾਲ ਅਧਿਐਨ
ਕਰਕੇ ਜਾਂਚ ਸ਼ੁਰੂ ਕੀਤੀ ਤਾਂ ਮੁੱਢ ਤੋਂ ਹੀ ਸ਼ੱਕ ਦੀ ਸੂਈ ਮ੍ਰਿਤਕ ਦੇ ਮੋਟਰਸਾਇਕਲ ਸਵਾਰ
ਸਾਥੀਆਂ ਵਲ ਗਈ ਤੇ ਪੁਲਿਸ ਨੇ ਤਫਤੀਸ ਨੂੰ ਟੈਕਨੀਕਲੀ ਤਰੀਕੇ ਨਾਲ ਅੱਗੇ ਵਧਾਇਆ ਅਤੇ ਬਰੀਕੀ
ਨਾਲ ਰੋਹਿਤ ਸੇਠੀ ਅਤੇ ਅਜੇ ਕੁਮਾਰ ਪਾਸੋਂ ਪੁੱਛ-ਗਿੱਛ ਕੀਤੀ। ਜਿਸ ਤੇ ਦੋਨਾਂ ਨੇ ਆਪਣਾ
ਜ਼ੁਰਮ ਕਬੂਲ ਕੀਤਾ ਅਤੇ ਕਤਲ ਵਿੱਚ ਸ਼ਾਮਿਲ ਆਪਣੇ ਸਾਥੀਆਂ ਬਾਰੇ ਦੱਸਿਆ । Conclusion: ਇਹਨਾਂ ਦੋਨਾਂ ਨੂੰ ਮੁਕੱਦਮਾ ਨੰਬਰ 256/19 ਥਾਣਾ ਸਿਟੀ ਖਰੜ ਵਿੱਚ ਗ੍ਰਿਫਤਾਰ ਕਰ ਲਿਆ ਹੈ। ਬਾਕੀ ਦੋਸ਼ੀਆਂ ਦੀ
ਭਾਲ ਵਿੱਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਥਾਂਵਾ ਤੇ ਰਵਾਨਾ ਕੀਤੀਆਂ ਗਈਆਂ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.