ETV Bharat / state

ਹਸਪਤਾਲਾ 'ਚ ਵੈਂਟੀਲੇਟਰ ਬੈੱਡ ਹਮੇਸ਼ਾ ਭਰੇ ਰਹਿੰਦੇ ਹਨ- ਡਾ. ਦਵਿੰਦਰ ਕੁਮਾਰ - the hospital

ਸਾਨੂੰ ਹਸਪਤਾਲ ਆਉਣ ਦਾ ਪਤਾ ਹੁੰਦਾ ਹੈ। ਪਰ ਘਰ ਜਾਣ ਦਾ ਕੁੱਝ ਪਤਾ ਨਹੀਂ ਹੁੰਦਾ। ਇਹ ਕਹਿਣਾ ਹੈ, ਡਾ ਦਵਿੰਦਰ ਕੁਮਾਰ ਦਾ ਜਿਹੜੇ ਸੈਕਟਰ 16 ਜੀ.ਐੱਮ.ਐੱਸ.ਐੱਚ ਵਿੱਚ ਕੋਵਿਡ ਬੋਰਡ ਦੀ ਮੈਨੇਜਮੈਂਟ ਵੇਖ ਰਹੇ ਹਨ ।

ਹਸਪਤਾਲਾ 'ਚ ਡਾਕਟਰ ਨਿਭਾ ਰਹੇ ਤਨਦੇਹੀ ਨਾਲ ਆਪਣੀ ਡਿਊਟੀ, ਡਾ ਦਵਿੰਦਰ ਕੁਮਾਰ

author img

By

Published : May 15, 2021, 9:04 PM IST

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 16 ਵਿੱਚ ਸਥਿੱਤ ਸਰਕਾਰੀ ਹਸਪਤਾਲ ਦੇ ਵਿੱਚ ਕੋਵਿਡ ਮੈਂਨੇਜਮੈਂਟ ਵੇਖ ਰਹੇ, ਡਾ ਦੇਵਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਵੀ ਕੋਵਿਡ ਦਾ ਮਰੀਜ਼ ਆਉਂਦਾ ਹੈ ਤਾਂ ਉਹ ਘਬਰਾ ਜਾਂਦਾ ਹੈ, ਇੱਕ ਤਾਂ ਪਹਿਲਾਂ ਹੀ ਲੋਕਾਂ ਨੂੰ ਆਕਸੀਜਨ ਦੀ ਪਰੇਸ਼ਾਨੀ ਹੁੰਦੀ ਹੈ। ਜਿਹੜੇ ਘਬਰਾ ਜਾਂਦੇ ਹਨ। ਉਨ੍ਹਾਂ ਨੂੰ ਇਹ ਲੱਗਦਾ ਹੈ, ਕਿ ਉਨ੍ਹਾਂ ਨੂੰ ਆਕਸੀਜਨ ਦੀ ਕਮੀ ਹੋ ਗਈ ਹੈ।ਅਸੀਂ ਕਿਸੇ ਮਰੀਜ਼ ਨੂੰ ਮਨ੍ਹਾ ਨਹੀਂ ਕਰਦੇ। ਜਿੱਥੇ ਵੀ ਬੈੱਡ ਆਕਸੀਜਨ ਹੁੰਦੇ ਹਨ। ਉੱਥੇ ਹੀ ਮਰੀਜ਼ ਨੂੰ ਐਡਮਿਟ ਕਰ ਦਿੰਦੇ ਹਾਂ । ਹਸਪਤਾਲ ਦੇ ਵਿੱਚ ਚੰਡੀਗੜ੍ਹ ਦੇ ਮਰੀਜ਼ ਤਾਂ ਘੱਟ ਹਨ। ਪਰ ਜ਼ਿਆਦਾ ਪੰਜਾਬ, ਹਰਿਆਣਾ ,ਹਿਮਾਚਲ ਤੇ ਹੋਰ ਸੂਬਿਆਂ ਤੋਂ ਆ ਰਹੇ ਹਨ। ਅਜਿਹਾ ਇਸ ਕਰਕੇ ਹੈ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ, ਕਿ ਸੈਕਟਰ 16 ਜੀ ਐੱਮ.ਐੱਸ.ਐੱਚ ਦੇ ਵਿੱਚ ਉਨ੍ਹਾਂ ਨੂੰ ਵਧਿਆ ਇਲਾਜ਼ ਮਿਲੇਗਾ। ਕਿਉਂਕਿ ਸੈਕਟਰ 32 ਦੇ ਹਸਪਤਾਲ ਅਤੇ ਪੀ.ਜੀ.ਆਈ ਦੇ ਵਿੱਚ ਇਸ ਸਮੇਂ ਐਡਮਿਟ ਹੋਣਾ ਬਹੁਤ ਔਖਾ ਹੈ।

ਹਸਪਤਾਲਾ 'ਚ ਡਾਕਟਰ ਨਿਭਾ ਰਹੇ ਤਨਦੇਹੀ ਨਾਲ ਆਪਣੀ ਡਿਊਟੀ, ਡਾ ਦਵਿੰਦਰ ਕੁਮਾਰ
ਵੈਂਟੀਲੇਟਰ ਬੈੱਡ ਹਮੇਸ਼ਾ ਭਰੇ ਰਹਿੰਦੇ ਹਨ ਡਾ ਦਵਿੰਦਰ ਦਾ ਕਹਿਣਾ ਹੈ ਕਿ ਇਸ ਸਮੇਂ ਡਾਕਟਰ ਵੀ ਕਾਫ਼ੀ ਟੈਨਸ਼ਨ ਵਿੱਚ ਰਹਿੰਦੇ ਹਨ, ਮਰੀਜ਼ ਠੀਕ ਹੁੰਦੇ ਹੁੰਦੇ ਸ਼ਾਮ ਨੂੰ ਤੱਕ ਪਤਾ ਚੱਲਦਾ ਹੈ, ਕਿ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਹੋਰ ਸਟ੍ਰੈੱਸ ਵੱਧ ਜਾਂਦਾ ਹੈ । ਕੋਸ਼ਿਸ਼ ਇਹੀ ਰਹਿੰਦੀ ਹੈ, ਕਿ ਮਰੀਜ਼ ਨੂੰ ਸ਼ਿਫਟ ਕੀਤਾ ਜਾਵੇ ਚਾਹੇ ਉਹ ਪੀ.ਜੀ.ਆਈ ਹੋਵੇ ਜਾਂ ਹੋਰ ਕੋਈ ਹਸਪਤਾਲ, ਪਰ ਉੱਥੇ ਵੀ ਬੈੱਡ ਨਹੀਂ ਮਿਲ ਪਾਉਂਦਾ ਤੇ ਮਰੀਜ਼ ਨੂੰ ਕਿਹਾ ਜਾਂਦਾ ਹੈ, ਕਿ ਉਹ ਪ੍ਰਾਈਵੇਟ ਚਲਾ ਜਾਵੇਂ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਾਡੇ ਹਸਪਤਾਲ ਕੋਲ 6 ਵੈਂਟੀਲੇਟਰ ਬੈਂਡ ਹਨ, ਜੋ ਹਮੇਸ਼ਾ ਭਰੇ ਰਹਿੰਦੇ ਹਨ। ਪਰ ਫਿਰ ਵੀ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ।

30 ਤੋਂ 40 ਐਡਮਿਸ਼ਨ ਰੋਜ਼ ਹੁੰਦੀਆਂ ਹਨ

ਉਨ੍ਹਾਂ ਨੇ ਦੱਸਿਆ ਕਿ ਜੀ.ਐਮ.ਐਸ.ਐਚ 16 ਵਿੱਚ ਤੀਹ ਤੋਂ ਚਾਲੀ ਮਰਿਜ਼ ਐਡਮਿਟ ਰੋਜ਼ ਹੁੰਦੇ ਹਨ। ਉਨ੍ਹੇ ਹੀ ਮਰੀਜਾਂ ਨੂੰ ਡਿਸਚਾਰਜ ਵੀ ਕੀਤਾ ਜਾਂਦਾ ਹੈ। ਜਦੋਂ ਮਰੀਜ਼ ਠੀਕ ਹੋ ਜਾਂਦਾ ਹੈ ਤੇ ਚੰਡੀਗਡ੍ਹ ਦੇ ਜਿੰਨੇ ਵੀ ਕੋਵਿਡ ਕੇਅਰ ਸੈਂਟਰ ਬਣੇ ਹੋਏ ਹਨ। ਉੱਥੇ ਮਰੀਜ਼ਾਂ ਨੂੰ ਸ਼ਿਫਟ ਕੀਤਾ ਜਾਂਦਾ ਹੈ, ਚਾਹੇ ਪੰਜਾਬ ਯੂਨੀਵਰਸਿਟੀ ਦਾ ਇੰਟਰਨੈਸ਼ਨਲ ਹੋਸਟਲ ਹੋਵੇ, ਜਾਂ ਫਿਰ ਨਿੱਜੀ ਸੰਸਥਾਵਾਂ ਵੱਲੋਂ ਬਣਾਏ ਗਏ ਕੋਵਿਡ ਕੇਅਰ ਸੈਂਟਰ ਉੱਥੇ ਆਕਸੀਜਨ ਬੈੱਡ ਲੱਗੇ ਹੋਏ ਹਨ ਤੇ ਮਰੀਜ਼ਾਂ ਨੂੰ ਉੱਥੇ ਭੇਜਿਆ ਜਾਂਦਾ ਹੈ।

ਡਾ ਈਮਾਨਦਾਰੀ ਦੇ ਨਾਲ ਆਪਣਾ ਫਰਜ਼ ਨਿਭਾਉਂਦੇ ਹਨ

ਡਾ ਕਿਸੇ ਮਰੀਜ਼ ਦੇ ਨਾਲ ਭੇਦਭਾਵ ਨਹੀਂ ਕਰਦੇ, ਅੱਜ ਦੇ ਹਾਲਾਤਾਂ ਦੇ ਵਿੱਚ ਇੱਕ ਕਮਰੇ ਵਿੱਚ 45 ਮਰੀਜ਼ ਜਾਂ ਉਸ ਤੋਂ ਵੱਧ ਐਡਮਿਟ ਹੁੰਦੇ ਹਨ। ਹਰ ਮਰੀਜ਼ ਦਾ ਪਰਿਵਾਰ ਇਹੀ ਚਾਹੁੰਦਾ ਹੈ, ਕਿ ਉਨ੍ਹਾਂ ਦਾ ਮਰੀਜ਼ ਜਲਦ ਤੋਂ ਜਲਦ ਠੀਕ ਹੋ ਜਾਏ। ਪਰ ਅਜਿਹਾ ਕਈ ਵਾਰ ਨਹੀਂ ਹੋ ਪਾਉਂਦਾ। ਇਕ ਮਰੀਜ਼ ਨੂੰ ਡਾਕਟਰ ਪੂਰਾ ਦਿਨ ਨਹੀਂ ਦੇਖ ਸਕਦਾ। ਜਿਸ ਕਰਕੇ ਹਸਪਤਾਲ ਵਿੱਚ ਕਈ ਵਾਰੀ ਹੰਗਾਮੇ ਦੀ ਸਥਿਤੀ ਬਣ ਜਾਂਦੀ ਹੈ। ਪਰ ਡਾਕਟਰ ਹਮੇਸ਼ਾ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਂਦਾ ਹੈ, ਹਰ ਮਰੀਜ਼ ਨੂੰ ਵੇਖਦਾ ਹੈ ।

ਨੌਜਵਾਨ ਗਵਾ ਰਹੇ ਨੇ ਆਪਣੀ ਜਾਨ

ਜਿੰਨੇ ਵੀ ਮਰੀਜ਼ ਕਰੋਨਾ ਦੇ ਨਾਲ ਮਰ ਰਹੇ ਹਨ। ਉਨ੍ਹਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਕਿ ਮੌਤਾਂ ਫੇਫੜਿਆਂ ਵਿੱਚ ਇਨਫੈਕਸ਼ਨ ਫੈਲਣ ਦੇ ਕਾਰਨ ਹੋ ਰਹੀਆਂ ਹਨ, ਕਾਫ਼ੀ ਨੌਜਵਾਨ ਇਸ ਦੌਰਾਨ ਆਪਣੀ ਜਾਨ੍ਹ ਵੀ ਗਵਾ ਰਹੇ ਹਨ।

ਹਰ ਮਰੀਜ਼ ਦਾ ਆਪਣੇ ਰਿਸ਼ਤੇਦਾਰ ਵਾਂਗ ਇਲਾਜ ਕੀਤਾ ਜਾਂਦਾ ਹੈ

ਅਸੀਂ ਘਰ ਤੋਂ ਨਿਕਲਦੇ ਹੀ ਗੁਰਦੁਆਰੇ ਜਾਂ ਮੰਦਰ ਜਾਂ ਕੇ ਮੱਥਾ ਟੇਕ ਦੇ ਹਾਂ, ਅਤੇ ਉਮੀਦ ਕਰਦੇ ਹਾਂ, ਕਿ ਅੱਜ ਕੋਈ ਵੀ ਮਰੀਜ਼ ਸਾਡੇ ਸਾਹਮਣੇ ਨਾ ਮਰੇ, ਉਹ ਠੀਕ ਹੋ ਜਾਵੇ। ਹਸਪਤਾਲ ਵਿੱਚ ਡਾਨ ਇੱਕ ਦੂਜੇ ਨਾਲ ਮਿਲਜੁਲ ਕੇ ਕੰਮ ਕਰ ਰਹੇ ਹਨ ,ਇੱਕ ਦੂਜੇ ਦੀ ਡਿਊਟੀਆਂ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਫੋਨ ਤੇ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਜਿੰਨ੍ਹੇ ਵੀ ਵਾਰਡ ਹਨ। ਸਾਰੇ ਵਿੱਚ ਡਾਕਟਰਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਹਨ। ਹਰ ਕੋਈ ਆਪਣੀ ਡਿਊਟੀ ਨਿਭਾਅ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.