ਚੰਡੀਗੜ੍ਹ: ਕੇਂਦਰੀ ਕੈਬਿਨੇਟ ਦੀ ਨਿਯੁਕਤੀ ਕਮੇਟੀ ਨੇ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਡਾਇਰੈਕਟਰ ਜਨਰਲ, ਡੀ.ਜੀ.ਆਈ ਦੇ ਅਹੁਦੇ ਲਈ ਨਿਯੁਕਤ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਅਨੁਸਾਰ, ਗੁਪਤਾ ਆਈ.ਪੀ.ਐਸ ਦੇ 1987 ਬੈਚ ਦੇ 11 ਅਧਿਕਾਰੀਆਂ ਵਿਚੋਂ ਇੱਕ ਹਨ, ਜਿਸ ਵਿੱਚ ਦੇਸ਼ ਭਰ ਤੋਂ 100 ਤੋਂ ਵੱਧ ਆਈਪੀਐਸ ਅਧਿਕਾਰੀ ਸਨ।
ਭਾਰਤ ਸਰਕਾਰ ਦੁਆਰਾ ਡੀਜੀਪੀ ਪੱਧਰ ਦੇ ਨਾਲ-ਨਾਲ ਡੀਜੀਪੀ (ਕੇਂਦਰ) ਦੇ ਬਰਾਬਰ ਦੀਆਂ ਅਸਾਮੀਆਂ ਲਈ ਵੀ ਅਧਿਕਾਰ ਦਿੱਤੇ ਜਾਣਗੇ ਅਤੇ ਗੁਪਤਾ ਉੱਤਰ ਭਾਰਤ (ਪੰਜਾਬ, ਹਰਿਆਣਾ, ਐਚ.ਪੀ, ਜੰਮੂ ਕਸ਼ਮੀਰ, ਯੂ.ਪੀ, ਉਤਰਾਖੰਡ, ਰਾਜਸਥਾਨ) ਦੇ ਇਕਲੌਤੇ ਆਈ.ਪੀ.ਐਸ ਅਧਿਕਾਰੀ ਹਨ ਜਿਸ ਨੂੰ ਇੰਨੇ ਅਧਿਕਾਰ ਦਿੱਤੇ ਗਏ ਹਨ।
ਪੰਜਾਬ ਕੇਡਰ ਦੇ ਸੇਵਾ ਨਿਭਾ ਰਹੇ ਇਕ ਹੋਰ ਆਈਪੀਐਸ ਅਧਿਕਾਰੀ ਜਿਸ ਨੂੰ ਡੀਜੀਪੀ ਦੇ ਤੌਰ ਤੇ ਕੇਂਦਰ ਦੇ ਡੀ.ਜੀ.ਪੀ ਦੇ ਅਹੁਦਿਆਂ `ਤੇ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ ਉਹ ਹਨ ਆਰ.ਏ.ਡਬਲਿਊ ਦੇ ਮੁਖੀ ਸਾਮੰਤ ਗੋਇਲ। ਦਿਨਕਰ ਗੁਪਤਾ, ਅਪ੍ਰੈਲ 2018 ਵਿੱਚ ਭਾਰਤ ਸਰਕਾਰ ਦੁਆਰਾ ਏਡੀਜੀਪੀ ਵਜੋਂ ਸੂਚੀਬੱਧ ਕੀਤੇ ਜਾਣ ਵਾਲੇ ਆਈਪੀਐਸ ਦੇ 1987 ਬੈਚ ਦੇ 20 ਅਧਿਕਾਰੀਆਂ ਵਿੱਚੋਂ ਇੱਕ ਸਨ ਅਤੇ ਉਹ ਪੰਜਾਬ ਦੇ ਇਕਲੌਤੇ ਅਧਿਕਾਰੀ ਸਨ।
ਗੁਪਤਾ ਨੂੰ ਆਲ ਇੰਡੀਆ ਸਰਵੇ ਦੇ ਅਧਾਰ ਤੇ ਫੇਮ ਇੰਡੀਆ ਮੈਗਜ਼ੀਨ ਨੇ ਦੇਸ਼ ਦੇ ਚੋਟੀ ਦੇ 25 ਆਈਪੀਐਸ ਅਫਸਰਾਂ ਵਿੱਚੋਂ ਵੀ ਚੁਣਿਆ ਸੀ। ਸੂਚੀ ਵਿੱਚ ਇੰਟੈਲੀਜੈਂਸ ਬਿਊਰੋ, ਆਰ ਐਂਡ ਏਡਬਲਯੂ, ਡੀਜੀ ਐਨਐਸਜੀ ਆਦਿ ਦੇ ਚੀਫ਼ ਵੀ ਸ਼ਾਮਲ ਸਨ। ਖਾਸ ਤੌਰ `ਤੇ, ਦਿਨਕਰ ਗੁਪਤਾ ਇਸ ਸਮੇਂ 7 ਫਰਵਰੀ , 2019 ਤੋਂ ਪੁਲਿਸ ਦੇ ਡਾਇਰੈਕਟਰ ਜਨਰਲ, ਪੰਜਾਬ ਦੇ ਅਹੁਦੇ 'ਤੇ ਤਾਇਨਾਤ ਹਨ। ਲਗਭਗ 80000 ਤੋਂ ਵੱਧ ਪੁਲਿਸ ਫੋਰਸ ਪੰਜਾਬ ਦੇ ਮੁਖੀ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ, ਗੁਪਤਾ, ਪੁਲਿਸ ਇੰਟੈਲੀਜੈਂਸ, ਪੰਜਾਬ ਦੇ ਡਾਇਰੈਕਟਰ ਜਨਰਲ ਦੇ ਤੌਰ ਉੱਤੇ ਵੀ ਤਾਇਨਾਤ ਸਨ। ਇਸ ਵਿੱਚ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰੋਰਿਸਟ ਸਕੁਐਡ (ਏਟੀਐਸ) ਅਤੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੀ ਸਿੱਧੀ ਨਿਗਰਾਨੀ ਸ਼ਾਮਲ ਹੈ।
ਇੱਕ ਤਜ਼ੁਰਬੇਕਾਰ ਅਤੇ ਨਾਮਵਰ ਅਧਿਕਾਰੀ, ਗੁਪਤਾ ਨੇ ਜੂਨ 2004 ਤੋਂ ਜੁਲਾਈ 2012 ਤੱਕ, ਐਮਐਚਏ ਦੇ ਨਾਲ ਕੇਂਦਰੀ ਡੈਪੂਟੇਸ਼ਨ `ਤੇ ਅੱਠ ਸਾਲ ਸੇਵਾ ਨਿਭਾਈ, ਜਿੱਥੇ ਉਨ੍ਹਾਂ ਐਮਐਚਏ ਦੇ ਡਿਗਨੇਟਰੀ ਪ੍ਰੋਟੈਕਸ਼ਨ ਡਵੀਜ਼ਨ ਦੇ ਮੁਖੀ ਸਮੇਤ ਕਈ ਸੰਵੇਦਨਸ਼ੀਲ ਤੇ ਅਹਿਮ ਕਾਰਜ ਨਿਭਾਏ।