ETV Bharat / state

ਦਿੱਲੀ ਦਾ ਸਿਹਤ ਮਾਡਲ ਸਿਰਫ ਹਵਾਈ ਕਿਲ੍ਹੇ : ਬਲਵੀਰ ਸਿੱਧੂ - ਆਪ ਪਾਰਟੀ

ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੋਰੋਨਾ ਫਤਿਹ ਕਿੱਟਾਂ 'ਤੇ ਸੌੜੀ ਸਿਆਸਤ ਖੇਡਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਕਿਉਂਕਿ ਆਪ ਦੀ ਦਿੱਲੀ ਸਰਕਾਰ ਵੱਲੋਂ 5 ਮਈ 2020 ਨੂੰ ਬਹੁਤ ਉੱਚ ਦਰਾਂ `ਤੇ ਪਲਸ ਆਕਸੀਮੀਟਰ ਦੀ ਖਰੀਦ ਕੀਤੀ ਗਈ।

ਦਿੱਲੀ ਦਾ ਸਿਹਤ ਮਾਡਲ ਸਿਰਫ ਹਵਾਈ ਕਿਲ੍ਹੇ ਬਲਵੀਰ ਸਿੱਧੂ

author img

By

Published : Jun 11, 2021, 8:56 PM IST

ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੋਰੋਨਾ ਫਤਿਹ ਕਿੱਟਾਂ 'ਤੇ ਸੌੜੀ ਸਿਆਸਤ ਖੇਡਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਕਿਉਂਕਿ ਆਪ ਦੀ ਦਿੱਲੀ ਸਰਕਾਰ ਵੱਲੋਂ 5 ਮਈ 2020 ਨੂੰ ਬਹੁਤ ਉੱਚ ਦਰਾਂ `ਤੇ ਪਲਸ ਆਕਸੀਮੀਟਰ ਦੀ ਖਰੀਦ ਕੀਤੀ ਗਈ। ਆਪ ਦੇ ਨੇਤਾਵਾਂ 'ਤੇ ਵਰ੍ਹਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਸਵਾਲ ਉਠਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੌਮੀ ਰਾਜਧਾਨੀ ਵਿੱਚ ਕੀ ਕੀਤਾ ਜਿਥੇ ਹਜ਼ਾਰਾਂ ਲੋਕਾਂ ਦੀ ਇਲਾਜ ਤੋਂ ਬਿਨਾਂ ਸੜਕਾਂ 'ਤੇ ਜਾਨ ਚਲੀ ਗਈ। ਲੋਕ ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈੱਡਾਂ ਦੀ ਉਪਲੱਬਧਤਾ ਲਈ ਚੀਕ-ਚਿਹਾੜਾ ਪਾ ਰਹੇ ਸਨ।

ਦਿੱਲੀ ਦਾ ਸਿਹਤ ਮਾਡਲ ਸਿਰਫ ਹਵਾਈ ਕਿਲ੍ਹੇ : ਬਲਵੀਰ ਸਿੱਧੂ

ਆਪ ਪਾਰਟੀ ਵੱਲੋਂ ਖਰੀਦੇ ਗਏ ਪਲਸ ਆਕਸੀਮੀਟਰਜ਼ ਦੇ ਰੇਟਾਂ ਦਾ ਪਰਦਾਫਾਸ਼ ਕਰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ 5 ਮਈ 2021 ਨੂੰ ਮੈਸਰਜ਼ ਵੀ ਐਂਡ ਐਮ ਗਲੈਕਸੀ ਨੂੰ 1300 ਰੁਪਏ ਪ੍ਰਤੀ ਆਕਸੀਮੀਟਰ ਦੇ ਹਿਸਾਬ ਨਾਲ 20,000 ਆਕਸੀਮੀਟਰਾਂ ਦੀ ਸਪਲਾਈ, ਮੈਸਰਜ਼ ਦਿਵੇਸ਼ ਚੌਧਰੀ ਨੂੰ 1290 ਰੁਪਏ ਦੇ ਹਿਸਾਬ ਨਾਲ 2000 ਆਕਸੀਮੀਟਰ, ਮੈਸਰਜ਼ ਐਡੀਫ ਮੈਡੀਕਲ ਸਿਸਟਮਜ਼ ਨੂੰ 1250 ਰੁਪਏ ਦੇ ਹਿਸਾਬ ਨਾਲ 5000 ਆਕਸੀਮੀਟਰ, ਮੈਸਰਜ਼ ਅਭਿਲਾਸ਼ਾ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਨੂੰ 1300 ਰੁਪਏ ਦੇ ਹਿਸਾਬ ਨਾਲ 13000 ਆਕਸੀਮਟਰ ਸਪਲਾਈ ਕਰਨ ਲਈ ਆਰਡਰ ਭੇਜਿਆ।

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਖ-ਵੱਖ ਫਰਮਾਂ ਤੋਂ ਇੱਕੋ ਜਿਹੇ ਆਕਸੀਮੀਟਰ ਵੱਖ ਵੱਖ ਉੱਚ ਦਰਾਂ 'ਤੇ ਕਿਵੇਂ ਖਰੀਦ ਸਕਦੀ ਹੈ ਜਦੋਂਕਿ ਪੰਜਾਬ ਸਰਕਾਰ ਮਰੀਜ਼ਾਂ ਨੂੰ ਮੌਜੂਦਾ ਸਮੇਂ 883 ਰੁਪਏ ਦੀ ਬਹੁਤ ਘੱਟ ਕੀਮਤ 'ਤੇ ਕੋਰੋਨਾ ਫਤਿਹ ਕਿੱਟਾਂ ਮੁਹੱਈਆ ਕਰਵਾ ਰਹੀ ਹੈ ਜਿਸ ਵਿੱਚ 19 ਵਸਤਾਂ ਜਿਵੇਂ ਡਿਜੀਟਲ ਥਰਮਾਮੀਟਰ, ਸਟੀਮਰ, ਪਲਸ ਆਕਸੀਮੀਟਰ, ਹੈਂਡ ਸੈਨੇਟਾਈਜ਼ਰ (500 ਐਮ ਐਲ ), ਤੀਹਰੀ ਪਰਤ ਵਾਲੇ ਫੇਸਮਾਸਕ ਅਤੇ ਸਾਰੀਆਂ ਜ਼ਰੂਰੀ ਦਵਾਈਆਂ ਸ਼ਾਮਲ ਸਨ।

ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕਥਿਤ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਢਾਂਚੇ ਦੇ ਮਾਡਲ ਨੂੰ ਹਵਾਈ ਕਿਲ੍ਹੇ ਦੱਸਦਿਆਂ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਦਿੱਲੀ ਦਾ ਸਿਹਤ ਮਾਡਲ ਅਪਣਾਉਣ ਦੀ ਸਲਾਹ ਨਾ ਦਿਓ ਜਿਸ ਦਾ ਆਧਾਰ ਸਿਰਫ਼ ਸੋਸ਼ਲ ਮੀਡੀਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣ ਬੁੱਝ ਕੇ ਕੌਮੀ ਰਾਜਧਾਨੀ ਵਿੱਚ ਲਾਕਡਾਊਨ ਲਗਾ ਦਿੱਤਾ ਸੀ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਮਜ਼ਦੂਰ ਅਤੇ ਕਿਰਤੀ ਵਰਗ ਨੂੰ ਸਿਹਤ ਸਹੂਲਤਾਂ ਅਤੇ ਭੋਜਨ ਮੁਹੱਈਆ ਕਰਾਉਣ ਦੀ ਸਮਰੱਥਾ ਵਿੱਚ ਨਹੀਂ ਸਨ।

ਦੂਜੀ ਲਹਿਰ ਦੌਰਾਨ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਉਸ ਵੇਲੇ 1195 ਰੁਪਏ ਦੀ ਵੱਧ ਤੋਂ ਵੱਧ ਕੀਮਤ `ਤੇ ਕੋਰੋਨਾ ਫਤਿਹ ਕਿੱਟਾਂ ਖਰੀਦੀਆਂ ਜਦੋਂ ਵਿਸ਼ਵ ਪੱਧਰ 'ਤੇ ਇਸਦੀ ਘਾਟ ਆ ਰਹੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਵੱਧ ਰਹੀ ਮੰਗ ਦੀ ਪੂਰਤੀ ਲਈ ਸਾਰੀ ਖਰੀਦਦਾਰੀ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਵਿੱਚ ਇੱਕਲੌਤਾ ਸੂਬਾ ਹੈ ਜਿਥੇ ਇਹ ਇਲਾਜ ਕਿੱਟਾਂ ਕੋਵਿਡ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਵਸਤੂ ਦੀ ਵੱਡੀ ਖਰੀਦ ਹਮੇਸ਼ਾਂ ਥੋਕ ਕੀਮਤਾਂ 'ਤੇ ਅਧਾਰਤ ਹੁੰਦੀ ਹੈ ਪਰ ਦਿੱਲੀ ਸਰਕਾਰ ਨੇ ਵੱਡੇ ਸਪਲਾਇਰਾਂ ਦੀ ਮਿਲੀਭੁਗਤ ਨਾਲ ਇਨ੍ਹਾਂ ਫ਼ਰਮਾਂ ਨੂੰ ਅਣਉਚਿਤ ਮੁਨਾਫ਼ਾ ਦੇਣ ਲਈ ਗਲਤ ਰਸਤਾ ਅਪਣਾਉਂਦਿਆਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ।

ਇਹ ਵੀ ਪੜ੍ਹੋ:Punjab Congress Conflict: ਇੱਕਜੁੱਟਤਾ ਲਈ ਕੁਰਸੀ ਛੱਡਣ ਲਈ ਤਿਆਰ: ਸੁਨੀਲ ਜਾਖੜ

ETV Bharat Logo

Copyright © 2025 Ushodaya Enterprises Pvt. Ltd., All Rights Reserved.