ਚੰਡੀਗੜ੍ਹ : ਪੰਜਾਬ ਵਿੱਚ ਖੇਤੀ ਦੇ ਮਿਆਰ ਨੂੰ ਉੱਚਾ ਰੱਖਣ ਲਈ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਗ਼ੈਰ-ਮਿਆਰੀ ਬੀਜ, ਕੀਟਨਾਸ਼ਕਾਂ ਅਤੇ ਖ਼ਾਦਾਂ ਦੀ ਵਿਕਰੀ ਨੂੰ ਨੱਥ ਪਾਉਣ ਲਈ ਹੈਲਪ ਲਾਈਨ ਨੰਬਰ 84373-12288 ਜਾਰੀ ਕੀਤਾ ਹੈ।
-
Punjab Government has set up a mobile helpline number 8437312288 and e-mail id qccpunjab2019@gmail.com with an aim to crackdown on the sale of spurious pesticides and agricultural inputs in the state. pic.twitter.com/yhe2D7JULA
— Government of Punjab (@PunjabGovtIndia) July 16, 2019 " class="align-text-top noRightClick twitterSection" data="
">Punjab Government has set up a mobile helpline number 8437312288 and e-mail id qccpunjab2019@gmail.com with an aim to crackdown on the sale of spurious pesticides and agricultural inputs in the state. pic.twitter.com/yhe2D7JULA
— Government of Punjab (@PunjabGovtIndia) July 16, 2019Punjab Government has set up a mobile helpline number 8437312288 and e-mail id qccpunjab2019@gmail.com with an aim to crackdown on the sale of spurious pesticides and agricultural inputs in the state. pic.twitter.com/yhe2D7JULA
— Government of Punjab (@PunjabGovtIndia) July 16, 2019
ਹੁਣ ਕਿਸਾਨ ਨਕਲੀ ਖ਼ਾਦਾਂ, ਬੀਜ ਅਤੇ ਕੀਟਨਾਸ਼ਕਾਂ ਨੂੰ ਵੇਚਣ ਵਾਲੇ ਡੀਲਰਾਂ ਦੀ ਜਾਣਕਾਰੀ ਇਸ ਨੰਬਰ ਉੱਤੇ ਦੇ ਸਕਦੇ ਹਨ। ਸੂਬਾ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਕਿਸੇ ਵੀ ਥਾਂ 'ਤੇ ਗ਼ੈਰ-ਮਿਆਰੀ ਖੇਤੀ ਸਮੱਗਰੀ ਦੀ ਹੁੰਦੀ ਵਿਕਰੀ ਬਾਰੇ ਇਸ ਸਹਾਇਤਾ ਨੰਬਰ 'ਤੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਇਨ੍ਹਾਂ ਮਾੜੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਕੈਬਿਨੇਟ ਦੀ ਮੀਟਿੰਗ 18 ਨੂੰ, ਸਿੱਧੂ ਦੇ ਅਸਤੀਫ਼ੇ 'ਤੇ ਚਰਚਾ ਸੰਭਵ
ਵਿਭਾਗ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸੇ ਸਬੰਧ ਵਿੱਚ ਵਿਭਾਗ ਨੇ ਈਮੇਲ qccpunjab2019@gmail.com ਵੀ ਸਥਾਪਤ ਕੀਤੀ ਹੈ ਜਿੱਥੇ ਸ਼ਿਕਾਇਤਾਂ ਭੇਜੀਆਂ ਜਾ ਸਕਦੀਆਂ ਹਨ ਤਾਂ ਕਿ ਉਨ੍ਹਾਂ ਦਾ ਫੌਰੀ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸੂਚਨਾ ਦੇਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇਗੀ।