ਹੈਦਰਾਬਾਦ ਡੈਸਕ: ਘੱਟ ਗਿਣਤੀ ਆਯੋਗ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਬਿਆਨ ਦਿੱਤਾ ਸੀ ਕਿ (Master Tara Singh Controversy) ਮਾਸਟਰ ਤਾਰਾ ਸਿੰਘ ਨੇ ਜੇਲ੍ਹ ਦੌਰਾਨ ਮਹਾਤਮਾ ਗਾਂਧੀ ਕਤਲ ਕਾਂਡ (Mahatma Gandhi assassination case) ਸੰਬੰਧੀ ਵੀਰ ਸਾਵਰਕਰ ਦੀ ਮਦਦ ਕੀਤੀ ਸੀ। ਜਿਸ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ’ਤੇ ਵਿਵਾਦ ਛਿੜ ਗਿਆ ਹੈ। ਹੁਣ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਕੌਰ ਨੇ ਇਸ ਬਿਆਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਬਿਆਨ ਯਕੀਨ ਦੇ ਕਾਬਲ ਨਹੀਂ ਹੈ। ਦੱਸ ਦੇਈਏ ਕਿ ਤਰਲੋਚਨ ਸਿੰਘ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ‘ ਮੋਦੀ ਅਤੇ ਸਿੱਖ’ ਨਾਂਅ ਦੀ ਕਿਤਾਬ ਦਾ ਵਿਮੋਚਨ ਕਰ ਰਹੇ ਸਨ। ਇਸ ਬਿਆਨ ਬਾਰੇ ਮੌਕੇ ’ਤੇ ਤਾਂ ਕੋਈ ਵਿਵਾਦ ਨਹੀਂ ਹੋਇਆ, ਪਰ ਹੁਣ ਪੰਜਾਬ ਵਿੱਚ ਇਸ ਸੰਬੰਧੀ ਬਹਿਸ ਛਿੜ ਗਈ ਹੈ।
ਮਾਸਟਰ ਤਾਰਾ ਸਿੰਘ ਦੀ ਦੋਹਤੀ ਨੇ ਕੀਤਾ ਵਿਰੋਧ: ਮਾਸਟਰ ਤਾਰਾ ਸਿੰਘ ਦੀ ਦੋਹਤੀ ਅਤੇ ਐਸਜੀਪੀਸੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ (SGPC member Bibi Kiranjot Kaur) ਨੇ ਤਰਲੋਚਨ ਸਿੰਘ ਦੇ ਇਸ ਬਿਆਨ ਦਾ ਡੱਟ ਕੇ ਵਿਰੋਧ ਕੀਤਾ ਹੈ। ਤਰਲੋਚਨ ਸੰਘ ਨੇ ਕਿਹਾ ਸੀ ਕਿ 30 ਜਨਵਰੀ 1948 ਨੂੰ ਗਾਂਧੀ ਜੀ ਦੀ ਹੱਤਿਆ ਹੋ ਗਈ। ਉਸ ਸਮੇਂ ਜਿਹੜੇ ਨੇਤਾ ਗ੍ਰਿਫ਼ਤਾਰ ਕੀਤੇ ਗਏ, ਉਨ੍ਹਾਂ ਵਿੱਚ ਵੀਰ ਸਾਵਰਕਰ ਵੀ ਸ਼ਾਮਲ ਸਨ। ਇਹ ਮੁਕੱਦਮਾ ਦਿੱਲੀ ਦੇ ਲਾਲ ਕਿਲੇ ਵਿੱਚ ਚਲਾਇਆ ਗਿਆ ਸੀ। ਗੋਡਸੇ ਵੀ ਆਰੋਪੀਆਂ ਵਿੱਚ ਸ਼ਾਮਲ ਸੀ। ਆਰਐਸਐਸ ’ਤੇ ਵੀ ਪਾਬੰਦੀ ਲਾਉਣ ਦੇ ਹੁਕਮ ਸਨ। ਸਰਕਾਰ ਦੀ ਨੀਤੀ ਕਾਰਣ ਉਸ ਸਮੇਂ ਹੋਰ ਨੇਤਾ ਤਾਂ ਛੁਪ ਗਏ, ਪਰ ਮਾਸਟਰ ਤਾਰਾ ਸਿੰਘ ਨੇ ਵੀਰ ਸਾਵਰਕਰ ਦੀ ਮਦਦ ਦਾ ਐਲਾਨ ਕਰ ਦਿੱਤਾ।
ਕਾਂਗਰਸ ਵੀ ਸੀ ਨਜਾਜ਼!: ਤਰਲੋਚਨ ਸਿੰਘ ਨੇ ਕਿਹਾ ਸੀ ਕਿ ਮਾਸਟਰ ਜੀ ਨੇ ਉਦੋਂ ਬਿਆਨ ਦਿੱਤਾ ਸੀ ਕਿ ਸਾਵਰਕਰ ਨਿਰਦੋਸ਼ ਹਨ। ਉਹ ਮਹਾਤਮਾ ਗਾਂਧੀ ਦੇ ਵਿਰੋਧ ਵਿੱਚ ਜ਼ਰੂਰ ਹਨ, ਪਰ ਉਨ੍ਹਾਂ ਦੀ ਹੱਤਿਆ ਵਿੱਚ ਸ਼ਾਮਲ ਨਹੀਂ ਹੋ ਸਕਦੇ। ਮਾਸਟਰ ਜੀ ਖ਼ੁਦ ਦਿੱਲੀ ਪਹੁੰਚੇ ਅਤੇ ਵਕੀਲ ਖੜੇ ਕੀਤੇ। ਸਾਰਾ ਖਰਚਾ ਵੀ ਆਪਣੇ ਕੋਲੋਂ ਕੀਤਾ। ਉਦੋਂ ਕਾਂਗਰਸ ਸਰਕਾਰ ਨੇ ਵੀ ਇਸ ਗੱਲ ’ਤੇ ਇਤਰਾਜ਼ ਜਤਾਇਆ ਸੀ। ਜਦੋਂ ਤੱਕ ਸਾਵਰਕਰ ਬਰੀ ਨਹੀਂ ਹੋ ਗਏ, ਮਾਸਟਰ ਜੀ ਉਨ੍ਹਾਂ ਦੀ ਮਦਦ ਕਰਦੇ ਰਹੇ।
‘ਇਸੇ ਕਰਕੇ ਹੋਈ ਜੇਲ੍ਹ’: ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਇਸੇ ਕਰਕੇ ਉਨ੍ਹਾਂ ਨੂੰ ਜੇਲ੍ਹ ਹੋਈ। ਇਹ ਗੱਲ ਸੱਚੀ ਹੈ। ਜੇ ਯਕੀਨ ਨਹੀਂ ਤਾਂ ਓਦੋਂ ਦੀਆਂ ਉਰਦੂ ਦੀਆਂ ਅਖ਼ਬਾਰਾਂ ਵੇਖੀਆਂ ਜਾ ਸਕਦੀਆਂ ਹਨ। ਹਕੀਕਤ ਸਾਹਮਣੇ ਆ ਜਾਵੇਗੀ।
‘ਅਜ਼ਾਦ ਭਾਰਤ ਵਿੱਚ ਪਹਿਲੀ ਗ੍ਰਿਫ਼ਤਾਰੀ ਮਾਸਟਰ ਜੀ ਦੀ’: ਜਦਕਿ ਬੀਬੀ ਕਿਰਨਜੋਤ ਕੌਰ ਨੇ ਇਕ ਨਿੱਜੀ ਚੈਨਲ ਨਾਲ ਫੋਨ ’ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਵੀਰ ਸਾਵਰਕਰ ਕਰਕੇ ਮਾਸਟਰ ਜੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਸਿਰਫ ਸਿੱਖਾਂ ਲਈ ਹੋਈ ਸੀ। ਸਾਡੇ ਪਰਿਵਾਰ ਵਿੱਚ ਅਜਿਹੀ ਕੋਈ ਗੱਲ ਕਦੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮਾਸਟਰ ਜੀ ਦੀ ਹਿੰਦੂ ਮਹਾਂਸਭਾ (Hindu Mahasabha) ਨਾਲ ਨੇੜਤਾ ਜ਼ਰੂਰ ਸੀ। ਉਹ ਸੰਘਰਸ਼ ਦਾ ਸਮਾਂ ਸੀ। ਉਦੋਂ ਕਈ ਲੋਕਾਂ ਨਾਲ ਸੰਪਰਕ ਹੋ ਸਕਦਾ ਹੈ। ਉਹ ਵੀਰ ਸਾਵਰਕਰ ਨੂੰ ਮਿਲੇ ਵੀ ਹੋ ਸਕਦੇ ਹਨ। ਪਰ ਮਦਦ ਕੀਤੀ ਹੈ। ਅਜਿਹੀ ਕੋਈ ਗੱਲ ਨਹੀਂ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਵਿੱਚ ਪਹਿਲੀ ਗ੍ਰਿਫ਼ਤਾਰੀ ਮਾਸਟਰ ਤਾਰਾ ਸਿੰਘ ਹੁਰਾਂ ਦੀ ਹੀ ਹੋਈ ਸੀ। ਪਰ ਇਹ ਵੀਰ ਸਾਵਰਕਰ ਕਰਕੇ ਨਹੀਂ ਸਗੋਂ ਸਿੱਖ ਮਸਲਿਆਂ ਕਾਰਣ ਹੋਈ ਸੀ।
- MLA Sukhpal Khaira: ਵਿਧਾਇਕ ਸੁਖਪਾਲ ਖਹਿਰਾ ਦਾ ਟਵੀਟ, ਕਿਹਾ- ਸਰੇਆਮ ਵਿਕ ਰਿਹਾ ਚਿੱਟਾ, ਕੀ ਇਹੀ ਹੈ ਰੰਗਲਾ ਪੰਜਾਬ?
- Kapurthala News: ਵਾਹਿਗੁਰੂ ਦੇ ਜਾਪੁ ਨੇ ਸੰਗਤਾਂ 'ਚ ਭਰਿਆ ਜੋਸ਼, ਬਿਆਸ ਦਰਿਆ ਨੇੜੇ ਆਰਜ਼ੀ ਬੰਨ੍ਹ ਪੂਰਨ 'ਚ ਦਿਨ ਰਾਤ ਕੀਤਾ ਇੱਕ
- Ban on jeans and t-shirts in Faridkot offices: ਫਰੀਦਕੋਟ ਦੇ ਦਫਤਰਾਂ ’ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਲੱਗੀ ਪਾਬੰਦੀ, DC ਵੱਲੋਂ ਹੁਕਮ ਜਾਰੀ
ਕੌਣ ਸਨ ਮਾਸਟਰ ਤਾਰਾ ਸਿੰਘ: ਮਾਸਟਰ ਤਾਰਾ ਸਿੰਘ ਪੰਜਾਬ ਦੇ ਵੱਡੇ ਸਿੱਖ ਆਗੂਆਂ ਦੇ ਤੌਰ ’ਤੇ ਜਾਣੇ ਜਾਂਦੇ ਹਨ। ਕਈ ਸਾਲ ਉਹ ਸਿਆਸਤ (Master Tara Singh, the great Sikh leader of Punjab) ਵਿੱਚ ਵੀ ਸਰਗਰਮ ਰਹੇ। ਸੱਤ ਵਾਰ ਉਹ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਮਾਸਟਰ ਤਾਰਾ ਸਿੰਘ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ। ਪੰਜਾਬੀ ਸੂਬਿਆਂ ਦੀ ਮੰਗ ਕਰਨ ਵਾਲਿਆਂ ਵਿੱਚੋਂ ਵੀ ਮਾਸਟਰ ਦੀ ਮੋਹਰੀ ਸਨ। ਮਾਸਟਰ ਦੀ ਦਾ ਜਨਮ ਸੰਨ 1885 ਨੂੰ ਸਾਂਝੇ ਪੰਜਾਬ ਦੇ ਰਾਵਲਪਿੰਡੀ ਵਿੱਚ ਇਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਂਅ ਨਾਨਕ ਚੰਦ ਸੀ। ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲਿਆਂ ਤੋਂ ਉਹ ਏਨੇ ਪ੍ਰਭਾਵਿਤ ਹੋਏ ਕਿ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ।