ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣ ਦੌਰਾਨ ਆਪਣੇ ਕਾਂਗਰਸ ਵਿਚਾਲੇ ਆਪਸੀ ਕਾਟੋ ਕਲੇਸ਼ ਚੱਲਦਾ ਰਿਹਾ ਹੈ। ਪਟਿਆਲਾ ਤੋਂ ਕਾਂਗਰਸੀ ਸਾਂਸਦ ਪ੍ਰਨੀਤ ਕੌਰ ਦਾ ਚੋਣ ਵਾਲੇ ਦਿਨ ਵੀ ਬਾਗੀ ਰਵੱਈਆ ਵੇਖਣ ਨੂੰ ਮਿਲਿਆ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ ਸ਼ਹਿਰੀ ਸੀਟ ਤੋਂ ਜਿੱਤ ਦਾ ਭਰੋਸਾ ਜਤਾਇਆ ਹੈ।
ਇਕ ਨਿਜੀ ਨਿਊਜ਼ ਏਜੰਸੀ ਦੇ ਪੱਤਰਕਾਰ ਵਲੋਂ ਸਵਾਲ ਕਰਨ ਉੱਤੇ ਕਿ ਲੋਕ ਬਦਲਾਅ ਚਾਹੁੰਦੇ ਹਨ, ਤਾਂ ਪ੍ਰਨੀਤ ਕੌਰ ਨੇ ਕਿਹਾ ਕਿ, "ਲੋਕਾਂ ਨੂੰ ਇਹ ਸੋਚ ਕੇ ਸਰਕਾਰ ਚੁਣਨੀ ਚਾਹੀਦੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਕੌਣ ਪੂਰਾ ਸਕਦਾ ਹੈ ਅਤੇ ਕੌਣ ਬੱਚਿਆਂ ਅਤੇ ਨੌਜਵਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਆਰਥਿਕ ਪੱਖੋ ਅਤੇ ਸ਼ਾਂਤਮਈ ਢੰਗ ਨਾਲ ਸਮਰਥ ਹੈ।"
ਇਹ ਵੀ ਪੜ੍ਹੋ: ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਦੀ ਕੇਜਰੀਵਾਲ ਨੂੰ ਸਲਾਹ, ਵੇਖੋ Exclusive ਇੰਟਰਵਿਊ
ਇਸ ਤੋਂ ਬਾਅਦ ਸਵਾਲ ਆਇਆ ਕਿ ਕੀ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੈਪਟਨ ਹੀ ਪਟਿਆਲਾ ਸ਼ਹਿਰੀ ਸੀਟ ਤੋਂ ਜਿੱਤਣਗੇ, ਤਾਂ ਕਾਂਗਰਸੀ ਸਾਂਸਦ ਪ੍ਰਨੀਤ ਕੌਰ ਦਾਅਵਾ ਕਰਦਿਆ ਕਿਹਾ ਕਿ, "ਬਿਲਕੁਲ ਉਹ ਜਿੱਤਣਗੇ।"
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਟਿਕਟ ਉੱਤੇ ਚੋਣ ਮੈਦਾਨ ਵਿੱਚ ਹਨ। ਕੈਪਟਨ ਵਲੋਂ ਕਾਂਗਰਸ ਛੱਡਣ ਉੱਤੇ ਕਾਫ਼ੀ ਸਮਾਂ ਪ੍ਰਨੀਤ ਕੌਰ ਨੇ ਚੁਪੀ ਧਾਰ ਲਈ ਸੀ, ਪਰ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਪ੍ਰਨੀਤ ਕੌਰ ਵਲੋਂ ਕਾਂਗਰਸ ਪ੍ਰਤੀ ਬਾਗ਼ੀ ਸੁਰ ਮਿਲਾਏ ਜਾ ਰਹੇ ਹਨ ਅਤੇ ਆਪਣੇ ਬਿਆਨਾਂ ਨਾਲ ਇਹ ਵੀ ਸਾਬਿਤ ਕਰ ਜਾਂਦੇ ਹਨ ਕਿ ਉਹ ਕਾਂਗਰਸ ਨਾਲ ਨਹੀਂ, ਸਗੋਂ ਆਪਣੇ ਪਰਿਵਾਰ ਨਾਲ ਹਨ।