ਚੰਡੀਗੜ੍ਹ : ਪੰਜਾਬੀ ਗਾਇਕ ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖਿਲਾਫ ਪੰਡਤ ਰਾਓ ਨੇ ਡੀਜੀਪੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਹਾਲ ਹੀ ਵਿਚ ਗਿੱਪੀ ਗਰੇਵਾਲ ਦੀ ਇਕ ਐਲਬਮ ਰਿਲੀਜ਼ ਹੋਈ ਹੈ ਜਿਸ ਵਿਚ, "ਜਹਿਰ ਵੇ" ਗਾਣਾ ਹੈ, ਨੂੰ ਲੈ ਕੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਰਾਓ ਦਾ ਦਾਅਵਾ ਹੈ ਕਿ ਗਿੱਪੀ ਗਰੇਵਾਲ ਵੱਲੋਂ ਨਸ਼ੇ ਨੂੰ ਪਰਮੋਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਇਕ ਐਲੀ ਮਾਂਗਟ ਖਿਲਾਫ ਵੀ ਇਕ ਐਲਬਮ ਆਈ ਹੈ ਸਨਿਫ ਇਸ ਵਿਚ ਵੀ ਨਸ਼ਿਆਂ ਨੂੰ ਪ੍ਰਮੋਟ ਕਰਨ ਸਬੰਧੀ ਸ਼ਿਕਾਇਤ ਰਾਓ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Private Hospital Scam: IVY ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਬੰਦਾ PGI ਜਾ ਕੇ ਹੋਇਆ ਜ਼ਿੰਦਾ!
ਦੱਸ ਦੇਈਏ ਕਿ ਫਿਲਮ ਦਾ ਗੀਤ 'ਜਹਿਰੀ ਵੇ' ਰਿਲੀਜ਼ ਹੋ ਚੁੱਕਿਆ ਹੈ। ਇਸਦਾ ਪੋਸਟਰ ਜੈਸਮੀਨ ਅਤੇ ਗਿੱਪੀ ਵੱਲੋਂ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ ਇਸ ਗੀਤ ਦਾ ਵੀਡੀਓ ਹਾਲੇ ਰਿਲੀਜ਼ ਨਹੀਂ ਹੋਇਆ। ਦਰਅਸਲ, ਗੀਤ ਦੇ ਪੋਸਟਰ ਨਾਲ ਇਸ ਦੀ ਆਡੀਓ ਰਿਲੀਜ਼ ਕੀਤਾ ਗਿਆ ਹੈ। ਵੀਡੀਓ ਦੀ ਗੱਲ ਕਰਿਏ ਤਾਂ ਉਹ ਅੱਜ ਸ਼ਾਮ 5 ਵਜੇਂ ਆਊਟ ਹੋਵੇਗਾ। ਪੰਡਿਤ ਧਰੇਨਵਰ ਰਾਓ ਨੇ ਪੰਜਾਬੀ ਗਾਇਕਾਂ ਗਿੱਪੀ ਗਰੇਵਾਲ ਅਤੇ ਐਲੀ ਮਾਂਗਟ ਦੇ ਨਵੇਂ ਗੀਤਾਂ ਨੂੰ ਲੈ ਕੇ ਡੀਜੀਪੀ ਪੰਜਾਬ ਨੂੰ ਸਿਕਾਇਤ ਕੀਤੀ ਹੈ।