ਚੰਡੀਗੜ੍ਹ: ਪੰਜਾਬ ਦਾ ਵਿਧਾਨ ਸਭਾ ਦੇ ਬਜਟ ਸ਼ੈਸਨ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਤਿੱਖੀ ਬਹਿਸ ਹੋਈ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਜੀਲੈਂਸ ਦੀ ਕਾਰਵਾਈ ਦਾ ਵਿਰੋਧ ਕੀਤਾ ਉਨ੍ਹਾਂ ਕਿਹਾ ਕਿ ਤੁਸੀ ਵਿਜੀਲੈਂਸ ਦੇ ਦਫਤਰ ਉਤੇ ਆਪ ਦੇ ਝੰਡੇ ਨਾ ਲਗਾ ਦਿਓ। ਜਿਸ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਉਨ੍ਹਾਂ ਪ੍ਰਤਾਪ ਬਾਜਾਵਾ ਨੂੰ ਸਖ਼ਤ ਲਹਿਜੇ ਵਿੱਚ ਕਿਹਾ ਕਿ ਉਨ੍ਹਾਂ ਭ੍ਰਿਸ਼ਟਾਚਾਰ ਵਿਰੁੱਧ ਕੋਈ ਲਿਹਾਜ਼ ਨਾ ਕਰਨ ਦੀ ਨੀਤੀ ਅਪਣਾਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰ ਕਰੇਗਾ ਉਹ ਬਖਸਿਆ ਨਹੀ ਜਾਵੇਗਾ ਉਨ੍ਹਾਂ ਪ੍ਰਤਾਪ ਬਾਜਵਾ ਨੂੰ ਥੋੜਾ ਸਬਰ ਰੱਖਣ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇੱਕ ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ।
ਮੁੱਖ ਮੰਤਰੀ ਦਾ ਸਖ਼ਤ ਲਹਿਜਾ: ਪ੍ਰਤਾਪ ਬਾਜਵਾ ਨੇ ਮਨੀਸ਼ ਸਿਸੋਦੀਆ ਦਾ ਹਵਾਲਾ ਦਿੰਦੇ ਕਿਹਾ ਕਿ ਮਨੀਸ਼ ਸਿਸੋਦੀਆ ਤੋਂ ਬਾਅਦ ਪੰਜਾਬ ਦੇ ਆਗੂਆਂ ਦੀ ਬਾਰੀ ਹੈ। ਜਿਸ ਉਤੇ ਮੁੱਖ ਮੰਤਰੀ ਨੇ ਕਿਹਾ ਕੇ ਜੋ ਵੀ ਭ੍ਰਿਸ਼ਟਾਚਾਰ ਕਰੇਗਾ ਚਾਹੇ ਉਹ ਆਪ ਦਾ ਹੋਵੇ ਜਾ ਕਿਸੇ ਹੋਰ ਪਾਰਟੀ ਦਾ ਸਭ ਅੰਦਰ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਵਾਲਿਆ ਨੂੰ ਬਚਾਉਣ ਦੀ ਕੋਸ਼ਿਸ ਨਾ ਕਰੋ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਨੇ ਪੰਜਾਬ ਦਾ ਇਕ ਵੀ ਪੈਸਾ ਖਾਧਾ ਹੈ ਜੇਕਰ ਉਹ ਕਹਿੰਦਾ ਹੈ ਕਿ ਸਾਡੇ ਤੋਂ ਹਿਸਾਬ ਨਾ ਲਿਆ ਜਾਵੇ ਤਾ ਉਹ ਗੱਲ ਮੈਨੂੰ ਸਮਝ ਨਹੀਂ ਆਉਦੀ। ਪ੍ਰਤਾਪ ਸਿੰਘ ਬਾਜਵਾ ਨੇ ਫੌਜਾ ਸਿੰਘ ਸਰਾਰੀ ਉਤੇ ਕਾਰਵਾਈ ਨਾ ਕਾਰਨ ਬਾਰੇ ਮੁੱਖ ਮੰਤਰੀ ਨੂੰ ਸਵਾਲ ਖੜੇ ਕੀਤੇ। ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਮਾਨ ਨੇ ਬਾਜਵਾ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਸੁਨੀਲ ਜਾਖੜ, ਗੁਰਦੀਪ ਕਾਗੜ, ਬਲਬੀਰ ਸਿੱਧੂ ਆਦਿ ਦਾ ਨਾਮ ਲੈਗੇ ਹੋਏ ਕਿਹਾ ਕਿ ਇਹ ਸਭ ਕਿੱਥੇ ਹਨ ਉਹ ਕਿਤੇ ਵੀ ਚਲੇ ਜਾਣ ਉਨ੍ਹਾਂ ਉਤੇ ਵੀ ਕਾਰਵਾਈ ਹੋਵੇਗੀ ਜੇ ਪੰਜਾਬ ਦਾ ਪੈਸਾ ਖਾਧਾ ਹੈ ਤਾਂ ਅੰਦਰ ਤਾਂ ਹੋਵੋਗੇ ਹੀ।
ਰੇਤ ਮਾਫੀਆ ਉਤੇ ਬਹਿਸ: ਮੁੱਖ ਮੰਤਰੀ ਨੇ ਕਿਹਾ ਕਿ ਜੋ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਜਦੋਂ ਬਜਟ ਉਤੇ ਬੋਲਣਗੇ ਤਾਂ ਦੱਸਣਗੇ ਸਾਰਾ ਹਿਸਾਬ ਅਤੇ ਜੋ ਵੀ ਮਾਫੀਆਂ ਫੜੇ ਹਨ ਉਨ੍ਹਾਂ ਬਾਰੇ ਵੀ ਦੱਸਣਗੇ ਉਹ ਮਾਫੀ ਕੌਣ ਹਨ ਇਸ ਬਾਰੇ ਵੀ ਜਾਣਕਾਰੀ ਦੇਣਗੇ ਉਨ੍ਹਾ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਜੋ ਚਰਨਜੀਤ ਸਿੰਘ ਚੰਨੀ ਦੇ ਚਹੇਤੇ ਹਨ ਉਹ ਵੀ ਸਾਮਲ ਹਨ ਅਤੇ ਇੱਥੇ ਬੈਠੇ ਹਨ। ਇਸ ਤੋ ਪਹਿਲਾ ਉਨ੍ਹਾ ਕਿਹਾ ਕਿ ਇਕ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ 40 ਭ੍ਰਿਸ਼ਟ ਮੰਤਰੀਆਂ ਦੀ ਸੂਚੀ ਕਾਂਗਰਸ ਹਾਈਕਮਾਨ ਨੂੰ ਦਿੱਤੀ ਸੀ ਪਰ ਉਸ ਉਤੇ ਦੱਬਾ ਦਿੱਤਾ ਗਿਆ ਤਾਂ ਜੋ ਕਾਂਗਰਸ ਦੀ ਬਦਨਾਮੀ ਨਾ ਹੋਵੇ। ਉਨ੍ਹਾਂ ਕਿਹਾ ਕਿ ਤੁਸੀ ਕਾਂਗਰਸ ਦੀ ਬਦਨਾਮੀ ਝੱਲ ਨਹੀਂ ਸਕਦੇ ਪਰ ਪੰਜਾਬ ਦੀ ਬਦਨਾਮੀ ਝੱਲ ਲਵੋਗੇ।
ਇਹ ਵੀ ਪੜ੍ਹੋ:- Punjab Budget Session Live Updates: ਸੀਐਮ ਮਾਨ ਤੇ ਵਿਰੋਧੀ ਧਿਰ ਵਿਚਾਲੇ ਬਹਿਸ