ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੇ ਇੱਕ ਨੌਜਵਾਨ ਨੂੰ ਦੇਸ਼ ਦੇ ਉੱਤਰ ਪੂਰਬੀ ਹਿੱਸੇ ਵਿੱਚ ਹਿੰਸਾ ਦੀ ਲਪੇਟ ਵਿੱਚ ਆਏ ਸੂਬੇ ਮਨੀਪੁਰ ਤੋਂ ਸੁਰੱਖਿਅਤ ਕੱਢਿਆ ਗਿਆ।
ਹੈਲਪਲਾਈਨ ਨੰਬਰ ਜਾਰੀ: ਇਸ ਬਾਰੇ ਮੁੱਖ ਮੰਤਰੀ ਨੇ ਉੱਤਰ ਪੂਰਬੀ ਸੂਬੇ ਵਿੱਚ ਫਸੇ ਪੰਜਾਬੀਆਂ ਨੂੰ ਬਾਹਰ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਪੂਰੀ ਵਾਹ ਲਾ ਰਹੀ ਹੈ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸੂਬੇ ਦੇ ਨੌਜਵਾਨ ਰਾਹੁਲ ਕੁਮਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਉਹ ਛੇਤੀ ਹੀ ਘਰ ਵਾਪਸ ਪਹੁੰਚ ਜਾਵੇਗਾ।
-
ਮਣੀਪੁਰ 'ਚ ਫੈਲੀ ਹਿੰਸਾ ਕਰਕੇ ਬਹੁਤ ਸਾਰੇ ਪੰਜਾਬੀ ਵੀ ਉੱਥੇ ਫਸੇ ਹੋਏ ਨੇ ਜਿਹਨਾਂ ‘ਚੋਂ ਇੱਕ ਰਾਹੁਲ ਕੁਮਾਰ ਪੰਜਾਬ ਸਰਕਾਰ ਦੇ ਉੱਦਮ ਸਦਕਾ ਅੱਜ ਵਾਪਿਸ ਆ ਰਿਹਾ ਹੈ...
— Bhagwant Mann (@BhagwantMann) May 9, 2023 " class="align-text-top noRightClick twitterSection" data="
ਜੋ ਵੀ ਪੰਜਾਬੀ ਵਿਦਿਆਰਥੀ ਉੱਥੇ ਫਸੇ ਨੇ ਉਹ ਇਸ ਨੰਬਰ 9417936222 ਤੇ ਇਸ ਮੇਲ ਆਈ-ਡੀ sahotramanjeet@gmail.com 'ਤੇ ਰਾਬਤਾ ਕਰ ਸਕਦੇ ਨੇ...ਸਰਕਾਰ ਤੁਹਾਡੇ ਨਾਲ ਹੈ...
">ਮਣੀਪੁਰ 'ਚ ਫੈਲੀ ਹਿੰਸਾ ਕਰਕੇ ਬਹੁਤ ਸਾਰੇ ਪੰਜਾਬੀ ਵੀ ਉੱਥੇ ਫਸੇ ਹੋਏ ਨੇ ਜਿਹਨਾਂ ‘ਚੋਂ ਇੱਕ ਰਾਹੁਲ ਕੁਮਾਰ ਪੰਜਾਬ ਸਰਕਾਰ ਦੇ ਉੱਦਮ ਸਦਕਾ ਅੱਜ ਵਾਪਿਸ ਆ ਰਿਹਾ ਹੈ...
— Bhagwant Mann (@BhagwantMann) May 9, 2023
ਜੋ ਵੀ ਪੰਜਾਬੀ ਵਿਦਿਆਰਥੀ ਉੱਥੇ ਫਸੇ ਨੇ ਉਹ ਇਸ ਨੰਬਰ 9417936222 ਤੇ ਇਸ ਮੇਲ ਆਈ-ਡੀ sahotramanjeet@gmail.com 'ਤੇ ਰਾਬਤਾ ਕਰ ਸਕਦੇ ਨੇ...ਸਰਕਾਰ ਤੁਹਾਡੇ ਨਾਲ ਹੈ...ਮਣੀਪੁਰ 'ਚ ਫੈਲੀ ਹਿੰਸਾ ਕਰਕੇ ਬਹੁਤ ਸਾਰੇ ਪੰਜਾਬੀ ਵੀ ਉੱਥੇ ਫਸੇ ਹੋਏ ਨੇ ਜਿਹਨਾਂ ‘ਚੋਂ ਇੱਕ ਰਾਹੁਲ ਕੁਮਾਰ ਪੰਜਾਬ ਸਰਕਾਰ ਦੇ ਉੱਦਮ ਸਦਕਾ ਅੱਜ ਵਾਪਿਸ ਆ ਰਿਹਾ ਹੈ...
— Bhagwant Mann (@BhagwantMann) May 9, 2023
ਜੋ ਵੀ ਪੰਜਾਬੀ ਵਿਦਿਆਰਥੀ ਉੱਥੇ ਫਸੇ ਨੇ ਉਹ ਇਸ ਨੰਬਰ 9417936222 ਤੇ ਇਸ ਮੇਲ ਆਈ-ਡੀ sahotramanjeet@gmail.com 'ਤੇ ਰਾਬਤਾ ਕਰ ਸਕਦੇ ਨੇ...ਸਰਕਾਰ ਤੁਹਾਡੇ ਨਾਲ ਹੈ...
ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਜਾਂ ਹੋਰ ਵਿਅਕਤੀ ਜੋ ਮਨੀਪੁਰ ਵਿੱਚ ਫਸਿਆ ਹੋਇਆ ਹੈ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 9417936222 ਜਾਂ ਈਮੇਲ ਆਈਡੀ sahotramanjeet@gmail.com 'ਤੇ ਸੰਪਰਕ ਕਰ ਸਕਦੇ ਹਨ। ਮਨੀਪੁਰ ਵਿੱਚ ਫਸੇ ਨੌਜਵਾਨਾਂ/ਵਿਦਿਆਰਥੀਆਂ ਦੇ ਚਿੰਤਤ ਪਰਿਵਾਰਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ।
- By-Election 2023: ਜਲੰਧਰ ਜਿਮਨੀ ਚੋਣ ਦੀ ਤਿਆਰੀ, ਜਾਣੋ ਜਲੰਧਰ ਦੇ ਉਮੀਦਵਾਰਾਂ ਦੀ ਪ੍ਰੋਫਾਈਲ
- Karnataka Assembly Election 2023: ਕਰਨਾਟਕ ਚੋਣਾਂ 'ਤੇ ਇਕ ਨਜ਼ਰ, ਇਕ ਕਲਿੱਕ 'ਤੇ ਪੂਰੀ ਜਾਣਕਾਰੀ
- DAILY HOROSCOPE IN PUNJABI : ਅੱਜ ਦੇ ਰਾਸ਼ੀਫਲ ਵਿੱਚ ਜਾਣੋ ਕਿਵੇਂ ਦਾ ਰਹੇਗਾ ਤੁਹਾਡਾ ਦਿਨ, ਕੀ ਰਹੇਗਾ ਖਾਸ
ਸਰਕਾਰ ਦੇਵੇਗੀ ਪੂਰਾ ਸਹਿਯੋਗ: ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਨਾਜ਼ੁਕ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਪੂਰਾ ਸਹਿਯੋਗ ਕਰੇ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਮਨੀਪੁਰ ਵਿੱਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਕੱਢੇ ਜਾਣ ਨੂੰ ਯਕੀਨੀ ਬਣਾਉਣ ਲਈ ਕੇਂਦਰ ਦੇ ਦਖਲ ਦੀ ਲੋੜ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਭਾਰਤ ਸਰਕਾਰ ਮਨੀਪੁਰ ਹਿੰਸਾ ਵਿੱਚ ਫਸੇ ਸਾਰੇ ਲੋਕਾਂ ਲਈ ਮਦਦ ਦਾ ਹੱਥ ਵਧਾਉਣ ਵਾਸਤੇ ਲੋੜੀਂਦੇ ਕਦਮ ਚੁੱਕੇਗੀ। (ਪ੍ਰੈੱਸ ਨੋਟ)