ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਹੁਣ ਪੰਜਾਬ ਵਿਧਾਨਸਭਾ ਨੂੰ ਪੇਪਰਲੈੱਸ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ, ਵੀਰਵਾਰ ਨੂੰ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ (NEVA) ਸੰਮੇਲਨ-ਸਹਿ-ਕਾਰਜਸ਼ਾਲਾ ਦਾ ਉਦਘਾਟਨ ਕੀਤਾ ਹੈ। ਵਿਧਾਨ ਸਭਾ ਵਿੱਚ ਇਸ ਦੌਰਾਨ ਹੋਰ ਮੰਤਰੀ, ਵਿਧਾਇਕ ਅਤੇ ਅਫ਼ਸਰ ਵੀ ਮੌਜੂਦ ਰਹੇ।
ਸ਼ਿਮਲਾ ਵਿਧਾਨਸਭਾ ਵਿੱਚ ਦੇਖੀ ਸੀ ਸਕ੍ਰੀਨ: ਮੁੱਖ ਮੰਤਰੀ ਮਾਨ ਨੇ ਇਸ ਮੌਕੇ ਵਿਧਾਨਸਭਾ ਦੇ ਡਿਜੀਟਲ ਹੋਣ ਸਬੰਧੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਉਹ ਵਿਰੋਧੀ ਧਿਰ ਵਿੱਚ ਸੀ, ਤਾਂ ਸੰਸਦ ਮੈਂਬਰ ਹੁੰਦਿਆਂ, ਉਹ ਲੋਕ ਸਭਾ ਦੀ ਸਥਾਈ ਕਮੇਟੀ ਦੇ ਮੈਂਬਰ ਰਹੇ ਹਨ। ਉਸ ਦੌਰਾਨ ਸ਼ਿਮਲਾ ਵਿੱਚ ਇੱਕ ਮੀਟਿੰਗ ਦੇ ਚੱਲਦੇ ਉੱਥੋ ਦੀ ਵਿਧਾਨਸਭਾ ਵਿੱਚ ਗਏ, ਤਾਂ ਹਰ ਸੀਟ ਉੱਤੇ ਸਕਰੀਨ ਲੱਗੀ ਹੋਈ ਦੇਖੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਦੌਰਾਨ ਕਿਹਾ ਕਿ ਜਦੋਂ ਕਦੇ ਮੌਕਾ ਮਿਲਿਆ ਤਾਂ ਪੰਜਾਬ ਵਿਧਾਨਸਭਾ ਨੂੰ ਸਭ ਤੋਂ ਪਹਿਲਾਂ ਡਿਜੀਟਲ (Punjab Vidhan Sabha App NEVA) ਕਰਾਂਗੇ, ਜੋ ਦਿਨ ਅੱਜ ਆਇਆ ਹੈ।
-
ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਕਾਨਫਰੰਸ-ਕਮ-ਵਰਕਸ਼ਾਪ ਦੇ ਉਦਘਾਟਨ ਮੌਕੇ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਤੋਂ Live... https://t.co/DMmV6nuWfo
— Bhagwant Mann (@BhagwantMann) September 21, 2023 " class="align-text-top noRightClick twitterSection" data="
">ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਕਾਨਫਰੰਸ-ਕਮ-ਵਰਕਸ਼ਾਪ ਦੇ ਉਦਘਾਟਨ ਮੌਕੇ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਤੋਂ Live... https://t.co/DMmV6nuWfo
— Bhagwant Mann (@BhagwantMann) September 21, 2023ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਕਾਨਫਰੰਸ-ਕਮ-ਵਰਕਸ਼ਾਪ ਦੇ ਉਦਘਾਟਨ ਮੌਕੇ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਤੋਂ Live... https://t.co/DMmV6nuWfo
— Bhagwant Mann (@BhagwantMann) September 21, 2023
ਪੰਜਾਬ ਸਰਕਾਰ ਨੇ ਵਿਧਾਨਸਭਾ ਸੈਸ਼ਨ ਕੀਤਾ ਲਾਈਵ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਧਾਨਸਭਾ ਦੇ ਸੈਸ਼ਨ ਨੂੰ ਪਹਿਲਾਂ ਹੀ ਲਾਈਵ ਕਰ ਦਿੱਤਾ ਗਿਆ ਸੀ, ਪਰ ਹੁਣ ਇਸ ਤੋਂ ਅੱਗੇ ਵਧ ਰਹੇ ਹਾਂ। ਆਮ ਲੋਕ ਵੀ ਵਿਧਾਨਸਭਾ ਦੀ ਕਾਰਵਾਈ ਨੂੰ ਦੇਣ ਸਕਣਗੇ। ਉਨ੍ਹਾਂ ਕਿਹਾ ਕਿ ਵਿਧਾਨਸਭਾ ਮੈਂਬਰਾਂ ਦੀ ਹਾਜ਼ਰੀ ਵਿਧਾਨਸਭਾ ਵਿੱਚ ਆਉਣ ਤੋਂ ਬਾਅਦ (Digital Punjab Vidhan Sabha) ਲਾਗ-ਇਨ ਕਰਨ ਤੋਂ ਬਾਅਦ ਹੀ ਲੱਗੇਗੀ। ਬਾਹਰੀ ਪਰਿਸਰ ਵਿੱਚ ਜਾ ਕੇ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਚੱਲਣਾ ਜ਼ਰੂਰੀ ਹੈ। ਪੰਜਾਬ ਵਿਧਾਨਸਭਾ, ਉਹ ਵਿਧਾਨਸਭਾ ਹੈ, ਜਿੱਥੇ ਪਹਿਲੀ ਵਾਰ ਕਈ ਐਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਵਿਧਾਨਸਭਾ ਦੀ ਸਕ੍ਰੀਨ ਉੱਤੇ ਦਿਖਣਗੇ ਸਵਾਲ-ਜਵਾਬ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤਕਨਾਲਜੀ ਦੇ ਦੌਰ ਨੂੰ ਯਾਦ ਕਰਦੇ ਹੋਏ ਖੁਦ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲੇ 2 ਬਜਟ ਪੇਸ਼ ਕਰ ਚੁੱਕੀ ਹੈ, ਪਰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਪੂਰਾ ਕੰਮਕਾਜ ਹੀ ਡਿਜੀਟਲ ਰੂਪ ਨਾਲ ਹੋਵੇਗਾ। ਵਿਧਾਨਸਭਾ ਮੈਂਬਰ ਅਪਣੇ ਸਵਾਲ ਅਤੇ ਵਿਧਾਨਸਭਾ ਸਪੀਕਰ ਦੇ ਜਵਾਬ ਸਕ੍ਰੀਨ ਉੱਤੇ ਦੇਖ ਸਕੋਗੇ। ਵਿਧਾਨਸਭਾ ਦੇ ਡਿਜੀਟਲ ਪਲੇਟਫਾਰਮ ਦੀ ਅਪਡੇਸ਼ਨ ਸਕ੍ਰੀਨ ਉੱਤੇ ਮੌਜੂਦ ਰਹੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੈਸ਼ਨ ਦੀ ਕਾਰਵਾਈ (Paperless Punjab Vidhan) ਬਾਰੇ ਜਾਣਨ ਲਈ ਕਿਸੇ ਅਹੁਦੇਦਾਰ ਜਾਂ ਉਨ੍ਹਾਂ ਦੇ ਪੀਏ ਦੀ ਭਾਲ ਕਰਨੀ ਪੈਂਦੀ ਸੀ, ਪਰ ਹੁਣ ਉਹ ਅਪਣੀ ਸੀਟ ਉੱਤੇ ਬੈਠੇ ਹੀ ਜਾਣ ਸਕਣਗੇ ਕਿ ਕਿਹੜੇ ਵਿਧਾਨਸਭਾ ਮੈਂਬਰ ਨੇ ਕੀ ਕੀਤਾ ਹੈ ਅਤੇ ਕੀ ਕਿਹਾ ਹੈ।
ਕਿਹੜੇ ਮੈਂਬਰਾਂ ਨੂੰ ਕੀ ਦਿੱਤਾ ਜਾਵੇਗਾ: ਪੰਜਾਬ ਵਿਧਾਨ ਸਭਾ ਨੇ ਮੈਂਬਰਾਂ ਨੂੰ ਦਿੱਤੇ ਜਾਣ ਵਾਲੇ 152 ਟੱਚ ਸਕਰੀਨ ਟੈਬ, 164 ਕੰਪਿਊਟਰ, 24 ਲੈਪਟਾਪ, 10 ਐਲਈਡੀ ਟੀਵੀ ਸੈੱਟ, 119 ਟੈਬਲੈੱਟਾਂ ਦੀ ਲੋੜ ਦਰਸਾਈ। ਹਰ ਮੈਂਬਰ ਕੋਲ ਮਲਟੀਪਰਪਜ਼ ਟੱਚਸਕਰੀਨ ਪੈਨਲ ਹੋਵੇਗਾ ਅਤੇ ਇਸ 'ਤੇ ਅਸੈਂਬਲੀ ਨਾਲ ਸਬੰਧਤ ਸਾਰੀ ਜਾਣਕਾਰੀ (Bhagwant Mann New Step For Punjab) ਉਪਲਬਧ ਹੋਵੇਗੀ। ਮੈਂਬਰ ਪੈਨਲ ਵਿਚ ਸਵਾਲ, ਜਵਾਬ, ਬਜਟ, ਭਾਸ਼ਣ ਆਦਿ ਪ੍ਰਾਪਤ ਕਰਨਗੇ ਅਤੇ ਕਿਸੇ ਵੀ ਮਾਮਲੇ 'ਤੇ ਈ-ਵੋਟਿੰਗ ਪ੍ਰਕਿਰਿਆ ਵਿਚ ਹਿੱਸਾ ਲੈ ਸਕਣਗੇ।
ਵੀਡੀਓ ਕਾਨਫਰੰਸਿੰਗ ਦੀ ਸਹੂਲਤ ਵੀ ਉਪਲਬਧ ਹੋਵੇਗੀ ਅਤੇ ਪਬਲਿਕ ਪੋਰਟਲ ਰਾਹੀਂ ਜਾਣਕਾਰੀ ਜਨਤਕ ਕਰਨਾ ਆਸਾਨ ਹੋਵੇਗਾ। ਮੀਡੀਆ ਗੈਲਰੀ ਵਿੱਚ ਲੈਪਟਾਪ ਵੀ ਫਿੱਟ ਕੀਤੇ ਜਾਣੇ ਹਨ। ਇਸ ਸਮੇਂ ਮੀਡੀਆ ਗੈਲਰੀ ਦੇ ਸਥਾਈ ਮੈਂਬਰਾਂ ਦੀਆਂ ਸੀਟਾਂ 'ਤੇ ਟੈਬ ਲੱਗੇ ਹੋਏ ਹਨ। ਇਸ ਸਮੇਂ ਦੋ-ਦੋ ਸੀਟਾਂ ਲਈ ਇੱਕ ਟੈਬ ਉਪਲਬਧ ਹੈ।