ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ 'ਚ ਸਥਾਨਕ ਸਰਕਾਰਾਂ ਅਤੇ ਜਲ ਸਪਲਾਈ ਵਿਭਾਗ ਦੇ 419 ਤੋਂ ਵੱਧ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਵੀ ਮੌਜੂਦ ਸਨ। 419 ਉਮੀਦਵਾਰਾਂ ਵਿੱਚੋਂ 401 ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਕਾਮਿਆਂ ਵਜੋਂ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵਿਚ 18 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਸੀਐਮ ਦਾ ਦਾਅਵਾ ਹੈ ਕਿ 29000 ਤੋਂ ਜ਼ਿਆਦਾ ਨੌਜਵਾਨਾਂ ਹੁਣ ਤੱਕ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ।
ਨਿਯੁਕਤੀ ਪੱਤਰ ਵੰਡਦੀ ਰਹੇਗੀ ਸਰਕਾਰ: ਇਸ ਮੌਕੇ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਹੌਲੀ-ਹੌਲੀ ਛੋਟੀ ਗਿਣਤੀ 'ਚ ਸਾਡੀ ਸਰਕਾਰ ਨਿਯੁਕਤੀ ਪੱਤਰ ਦਿੰਦੀ ਰਹੇਗੀ। ਜਿਹਨਾਂ ਨੌਜਵਾਨਾਂ ਨੂੰ ਨਿਯੁਤਕੀ ਪੱਤਰ ਦਿੱਤੇ ਗਏ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਵਧਾਈ ਵੀ ਦਿੱਤੀ ਗਈ। ਉਹਨਾਂ ਆਖਿਆ ਅੱਜ ਦੇ ਅੰਕੜੇ 419 ਹਨ। ਇਸ ਤੋਂ ਪਹਿਲਾਂ 642 ਅਤੇ ਉਸ ਤੋਂ ਪਹਿਲਾਂ 270 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਆਉਣ ਵਾਲੇ ਦਿਨਾਂ 161 ਦੇ ਕਰੀਬ ਨੌਜਵਾਨਾਂ ਨੂੰ ਬਿਜਲੀ ਵਿਭਾਗ 'ਚ ਨਿਯੁਕਤੀ ਦੇ ਲਈ ਪੱਤਰ ਦਿੱਤੇ ਜਾਣਗੇ। ਉਹਨਾਂ ਆਖਿਆ ਕਿ ਆਪ ਸਰਕਾਰ 'ਚ ਪਹਿਲੇ ਸਾਲ ਹੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਆਪ ਸਰਕਾਰ ਪਹਿਲੀਆਂ ਸਰਕਾਰਾਂ ਵਾਂਗੂ ਹਨੇਰੇ ਵਿੱਚ ਤੀਰ ਨਹੀਂ ਮਾਰਦੀ।
-
419 ਘਰਾਂ ਦੇ ਜੀਆਂ ਤੇ ਨੌਜਵਾਨਾਂ ਦੇ ਸੁਪਨਿਆਂ ਨੂੰ ਬੂਰ ਪਿਆ….ਸਥਾਨਕ ਸਰਕਾਰਾਂ ਵਿਭਾਗ ਦੇ 401 ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ‘ਚ 18 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ…ਸਾਰਿਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ…
— Bhagwant Mann (@BhagwantMann) June 17, 2023 " class="align-text-top noRightClick twitterSection" data="
ਪੰਜਾਬ ਦੇ ਲੋਕਾਂ ਦੀ ਬਿਹਤਰੀ ਤੇ ਖੱਜਲ ਖੁਆਰੀ ਖ਼ਤਮ ਕਰਨ ਲਈ ਕੰਮ ਕਰਨ ਨੂੰ… pic.twitter.com/FEn8FTDQg3
">419 ਘਰਾਂ ਦੇ ਜੀਆਂ ਤੇ ਨੌਜਵਾਨਾਂ ਦੇ ਸੁਪਨਿਆਂ ਨੂੰ ਬੂਰ ਪਿਆ….ਸਥਾਨਕ ਸਰਕਾਰਾਂ ਵਿਭਾਗ ਦੇ 401 ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ‘ਚ 18 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ…ਸਾਰਿਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ…
— Bhagwant Mann (@BhagwantMann) June 17, 2023
ਪੰਜਾਬ ਦੇ ਲੋਕਾਂ ਦੀ ਬਿਹਤਰੀ ਤੇ ਖੱਜਲ ਖੁਆਰੀ ਖ਼ਤਮ ਕਰਨ ਲਈ ਕੰਮ ਕਰਨ ਨੂੰ… pic.twitter.com/FEn8FTDQg3419 ਘਰਾਂ ਦੇ ਜੀਆਂ ਤੇ ਨੌਜਵਾਨਾਂ ਦੇ ਸੁਪਨਿਆਂ ਨੂੰ ਬੂਰ ਪਿਆ….ਸਥਾਨਕ ਸਰਕਾਰਾਂ ਵਿਭਾਗ ਦੇ 401 ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ‘ਚ 18 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ…ਸਾਰਿਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ…
— Bhagwant Mann (@BhagwantMann) June 17, 2023
ਪੰਜਾਬ ਦੇ ਲੋਕਾਂ ਦੀ ਬਿਹਤਰੀ ਤੇ ਖੱਜਲ ਖੁਆਰੀ ਖ਼ਤਮ ਕਰਨ ਲਈ ਕੰਮ ਕਰਨ ਨੂੰ… pic.twitter.com/FEn8FTDQg3
29000 ਤੋਂ ਜ਼ਿਆਦਾ ਨੌਜਵਾਨਾਂ ਨੂੰ ਮਿਲੀ ਨੌਕਰੀ: ਸੀਐਮ ਦਾ ਦਾਅਵਾ ਹੈ ਕਿ ਅੱਜ ਦੀ ਤਰੀਕ 'ਚ 29800 ਨੌਜਵਾਨਾਂ ਨੂੰ ਪੰਜਾਬ ਵਿੱਚ ਨੌਕਰੀ ਦਿੱਤੀ ਗਈ ਹੈ ਅਤੇ ਹੁਣ ਤੱਕ ਜਿਨਾਂ ਨੂੰ ਵੀ ਨਿਯੁਕਤੀ ਪੱਤਰ ਮਿਲਿਆ ਹੈ ਉਹ ਆਪਣੇ ਦਫ਼ਤਰਾਂ ਵਿੱਚ ਜਾ ਕੇ ਕੰਮ ਕਰ ਰਹੇ ਹਨ। ਹੁਣ ਨੌਕਰੀ ਲੈਣ ਲਈ ਕਿਸੇ ਨੂੰ ਵੀ ਸੰਘਰਸ਼ ਨਹੀਂ ਕਰਨਾ ਪੈ ਰਿਹਾ। ਕੋਰਟ ਕਚਿਹਰੀ ਦੀਆਂ ਸਾਰੀਆਂ ਅੜਚਣਾਂ ਖ਼ਤਮ ਕਰਕੇ ਹੀ ਪੰਜਾਬ 'ਚ ਨਿਯੁਕਤੀ ਪੱਤਰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਕਰਕੇ ਥੋੜੀ-ਥੋੜੀ ਗਿਣਤੀ ਵਿਚ ਹੀ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਆਰਥਿਕ ਤੰਗੀ ਦੀ ਨਹਿਰ ਵਿਚ ਡੁੱਬੇ ਨੌਜਵਾਨਾਂ ਨੂੰ ਕੱਢਿਆ ਜਾਵੇ।
- ਸੀਐੱਮ ਮਾਨ ਦੀ ਪੀਐੱਮ ਮੋਦੀ ਨਾਲ ਮੁਲਾਕਾਤ, ਇਸ ਮੁਲਾਕਾਤ ਦਾ ਮਕਸਦ ਹੈ ਖ਼ਾਸ, ਜਾਣੋ ਕਿਉਂ
- ਮਰਹਾਜਾ ਰਣਜੀਤ ਸਿੰਘ ਦੀ ਬਰਸੀ, 205 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ
- ਪੰਜਾਬ ਦੇ ਨਵਜੋਤ ਸਿੰਘ ਦੀ ਕੈਨੇਡਾ 'ਚ ਮੌਤ, 7 ਮਹੀਨੇ ਪਹਿਲਾਂ ਗਿਆ ਸੀ ਕੈਨੇਡਾ
ਨੌਜਵਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਾਂਗੇ: ਸੀਐਮ ਮਾਨ ਨੇ ਕਿਹਾ ਕਿ ਨੌਜਵਾਨਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਉਹ ਖੁਦ ਆਮ ਘਰ ਵਿਚੋਂ ਨਿਕਲੇ ਹਨ ਅਤੇ ਸਰਕਾਰੀ ਅਧਿਆਪਕ ਦੇ ਬੇਟੇ ਹਨ। ਇਸ ਲਈ ਉਹ ਸਭ ਦੇ ਦੁੱਖ ਦਰਦ ਸਮਝਦੇ ਹਨ। ਨੌਕਰੀਆਂ ਦੇਣ 'ਚ ਦੇਰੀ ਜ਼ਰੂਰ ਹੋਈ ਹੈ ਪਰ ਸਾਰਾ ਰਸਤਾ ਪੱਧਰਾ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਨਾਲ ਹੀ ਸੀਐਮ ਦਾ ਇਹ ਦਾਅਵਾ ਵੀ ਹੈ ਕਿ ਨੌਕਰੀਆਂ ਬਿਨ੍ਹਾਂ ਸਿਫਾਰਿਸ਼, ਬਿਨ੍ਹਾਂ ਪਹੁੰਚ ਅਤੇ ਬਿਨ੍ਹਾਂ ਪੈਸੇ ਤੋਂ ਦਿੱਤੀਆਂ ਗਈਆਂ ਹਨ।