ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਵਿੱਚ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਾਰਗਿਲ ਵਿਜੇ ਦਿਵਸ ਮੌਕੇ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਨਰਾਇਣਗੜ੍ਹ ਛੇਹਰਟਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਸੀਐੱਮ ਮਾਨ ਨੇ ਪੰਜਾਬ ਦੇ ਸ਼ਹੀਦਾਂ ਲਈ ਨਵੇਂ ਐਲਾਨ ਕੀਤੇ । ਇਸ ਮੌਕੇ ਉਨ੍ਹਾਂ ਕਿਹਾ ਕਿ ਫੌਜੀਆਂ ਦੀ ਆਰਥਿਕ ਮਦਦ ਲਈ ਸੂਬਾ ਸਰਕਾਰ ਸਲਾਨਾ ਪੋਣੇਂ 9 ਕਰੋੜ ਰੁਪਏ ਦਾ ਖਰਚ ਕਰੇਗੀ।
ਮੁੱਖ ਮੰਤਰੀ ਵੱਲੋਂ ਸ਼ਹੀਦਾਂ ਲਈ ਕੀਤੇ ਗਏ ਐਲਾਨ: ਪੰਜਾਬ ਸਰਕਾਰ ਨੇ ਦਿਵਿਆਂਗ ਜਵਾਨਾਂ ਦੀ ਐਕਸ ਗ੍ਰੇਸ਼ੀਆ ਰਾਸ਼ੀ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਉੱਤੇ 25 ਲੱਖ ਰੁਪਏ ਮਿਲਣ ਵਾਲੀ ਰਾਸ਼ੀ ਨੂੰ ਪੰਜਾਬ ਸਰਕਾਰ ਨੇ 40 ਲੱਖ ਰੁਪਏ ਕਰ ਦਿੱਤਾ ਹੈ। ਇਸ ਤੋਂ ਇਲਾਵਾ 76 ਤੋਂ 100 ਫੀਸਦ ਫੌਜੀ ਜੋ ਦੇਸ਼ ਦੀ ਸੇਵਾ ਵੇਲੇ ਅਪੰਗ ਹੋਏ ਹਨ ਉਨ੍ਹਾਂ ਨੂੰ ਮਿਲਣ ਵਾਲੀ ਰਾਸ਼ੀ ਵੀ 25 ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 51 ਤੋਂ 75 ਫੀਸਦ ਦਿਵਿਆਂਗ ਹੋਏ ਫੌਜੀਆਂ ਦੀ ਸਹਾਇਤਾ ਰਾਸ਼ੀ ਨੂੰ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ। 25 ਤੋਂ 50 ਫੀਸਦ ਦਿਵਿਆਂਗ ਫੌਜੀਆਂ ਨੂੰ 5 ਲੱਖ ਦੀ ਬਜਾਏ 10 ਲੱਖ ਰੁਪਏ ਸਹਾਇਤਾ ਰਾਸ਼ੀ ਵਜੋਂ ਮਿਲਣਗੇ। ਪੰਜਾਬ ਦੇ ਫੌਜੀਆਂ ਲਈ ਸਲਾਨਾ ਪੌਣੇ 9 ਕਰੋੜ ਰੁਪਏ ਖਰਚ ਕਰੇਗੀ ਸੂਬਾ ਸਰਕਾਰ।
-
ਪ੍ਰਣਾਮ ਸ਼ਹੀਦਾਂ ਨੂੰ...
— Bhagwant Mann (@BhagwantMann) July 26, 2023 " class="align-text-top noRightClick twitterSection" data="
ਕਾਰਗਿਲ ਵਿਜੇ ਦਿਵਸ ਮੌਕੇ ਕਾਰਗਿਲ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਬਹਾਦਰ ਜਵਾਨਾਂ ਨੂੰ ਦਿਲੋਂ ਸਲਾਮ... ਵਾਰ ਹੀਰੋਜ਼ ਮੈਮੋਰੀਅਲ, ਅੰਮ੍ਰਿਤਸਰ ਤੋਂ Live... https://t.co/899T5X5iME
">ਪ੍ਰਣਾਮ ਸ਼ਹੀਦਾਂ ਨੂੰ...
— Bhagwant Mann (@BhagwantMann) July 26, 2023
ਕਾਰਗਿਲ ਵਿਜੇ ਦਿਵਸ ਮੌਕੇ ਕਾਰਗਿਲ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਬਹਾਦਰ ਜਵਾਨਾਂ ਨੂੰ ਦਿਲੋਂ ਸਲਾਮ... ਵਾਰ ਹੀਰੋਜ਼ ਮੈਮੋਰੀਅਲ, ਅੰਮ੍ਰਿਤਸਰ ਤੋਂ Live... https://t.co/899T5X5iMEਪ੍ਰਣਾਮ ਸ਼ਹੀਦਾਂ ਨੂੰ...
— Bhagwant Mann (@BhagwantMann) July 26, 2023
ਕਾਰਗਿਲ ਵਿਜੇ ਦਿਵਸ ਮੌਕੇ ਕਾਰਗਿਲ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਬਹਾਦਰ ਜਵਾਨਾਂ ਨੂੰ ਦਿਲੋਂ ਸਲਾਮ... ਵਾਰ ਹੀਰੋਜ਼ ਮੈਮੋਰੀਅਲ, ਅੰਮ੍ਰਿਤਸਰ ਤੋਂ Live... https://t.co/899T5X5iME
- Sardulgarh Houses Damaged: ਘੱਗਰ ਦੇ ਪਾਣੀ ਨੇ ਤਬਾਹ ਕੀਤੇ ਲੋਕਾਂ ਦੇ ਘਰ, ਪਈਆਂ ਦਰਾਰਾਂ, ਮੁੜ ਵਸੇਬਾ ਕਰਨ ਤੋਂ ਡਰੇ ਪੀੜਤ
- Punjab Drugs Seized: ਫਿਰੋਜ਼ਪੁਰ ਸਰਹੱਦ ਤੋਂ 100 ਕਰੋੜ ਦੀ 20 ਕਿਲੋ ਹੈਰੋਇਨ ਬਰਾਮਦ, 2 ਤਸਕਰ ਗ੍ਰਿਫਤਾਰ
- ਰਾਜ ਸਭਾ ਵਿੱਚ ਅੰਕੜੇ ਪੇਸ਼, ਕੂੜੇ ਦਾ ਨਿਪਟਾਰਾ ਕਰਨ ਲਈ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪਿੱਛੜੇ
ਸੂਬਾ ਸਰਕਾਰ ਵੱਲੋਂ ਪਹਿਲਾਂ ਤੋਂ ਦਿੱਤੀ ਗਈ ਸਹਾਇਤਾ ਦੇ ਵੀ ਦਿੱਤਾ ਗਿਆ ਵੇਰਵਾ: ਕਾਰਗਿਲ ਜੰਗ ਵਿੱਚ ਪੰਜਾਬ ਦੇ 65 ਮਹਾਨ ਸਪੂਤਾਂ ਨੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਨ੍ਹਾਂ ਵਿੱਚੋਂ 56 ਪਰਿਵਾਰਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੀ ਅਗਵਾਈ ਹੇਠ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਗ੍ਰਾਂਟ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ। ਹੋਰ ਭੱਤੇ ਦੀ ਰਕਮ ਵੀ ਵਧਾਈ ਗਈ ਸੀ। ਵਿੱਤੀ ਸਾਲ 2022-23 ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਐਕਸ-ਗ੍ਰੇਸ਼ੀਆ ਗ੍ਰਾਂਟ ਵਜੋਂ 11 ਕਰੋੜ ਰੁਪਏ, ਵਲੰਟੀਅਰ ਪੁਰਸਕਾਰ ਜੇਤੂਆਂ ਨੂੰ 15 ਕਰੋੜ ਰੁਪਏ ਦੀ ਗ੍ਰਾਂਟ ਅਤੇ ਹੋਰ ਕਿਸਮਾਂ ਦੀ ਗ੍ਰਾਂਟ ਦਿੱਤੀ ਗਈ ਹੈ।