ਚੰਡੀਗੜ੍ਹ: ਚੀਫ ਸੈਕਟਰੀ ਕਰਨ ਅਵਤਾਰ ਸਿੰਘ ਅਤੇ ਕੈਬਿਨੇਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿੱਚ ਤਕਰਾਰ ਖ਼ਤਮ ਹੋਣ ਦਾ ਨਾਮ ਨਹੀਂ ਵੈ ਰਹੀ। ਸੋਮਵਾਰ ਨੂੰ ਹੋਈ ਪੰਜਾਬ ਕੈਬਿਨੇਟ ਬੈਠਕ ਤੋਂ ਪਹਿਲਾਂ ਹੋਮ ਸੈਕਟਰੀ ਸਤੀਸ਼ ਚੰਦਰਾ ਮੰਤਰੀਆਂ ਨਾਲ ਸ਼ਰਾਬ ਦੀ ਨੀਤੀ ਸੋਧ ਕਰਨ ਬਾਰੇ ਵਿਚਾਰ ਚਰਚਾ ਕਰਨ ਪਹੁੰਚੇ।
ਇਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਜਿੰਨਾ ਸਮਾਂ ਕਰਨ ਅਵਤਾਰ ਸਿੰਘ ਕੈਬਿਨੇਟ ਦੀ ਬੈਠਕ 'ਚ ਹਾਜ਼ਿਰ ਹੋਣਗੇ, ਉਸ ਸਮੇ ਤੱਕ ਉਹ ਕਿਸੇ ਵੀ ਬੈਠਕ ਦਾ ਹਿੱਸਾ ਨਹੀਂ ਬਣਨਗੇ ਜਿਸਦਾ ਸਮਰਥਨ ਪੂਰੀ ਮੰਤਰੀ ਮੰਡਲ ਨੇ ਕੀਤਾ।
ਮੁੱਖ ਮੰਤਰੀ ਫੌਰੀ ਬੁਲਾਉਣ ਕਾਂਗਰਸ ਵਿਧਾਇਕ ਦਲ ਦੀ ਬੈਠਕ
ਇਸ ਤੋਂ ਬਾਅਦ ਰਾਜ ਕੁਮਾਰ ਵੇਰਕਾ ਨੇ ਵੀ ਮੁੱਖ ਮੰਤਰੀ ਨੂੰ ਚਿੱਠੀ ਲਿਖ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਉਣ ਲਈ ਕਿਹਾ ਹੈ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਇਸ ਸਿਆਸੀ ਸੰਕਟ ਦਾ ਜਲਦ ਕੋਈ ਹੱਲ ਕੱਢਣ ਬਾਰੇ ਕਿਹਾ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਫਸਰ ਮੰਤਰੀਆਂ 'ਚ ਤਰਕਾਰ ਜ਼ਿਆਦਾ ਵਧਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਫੌਰੀ ਤੌਰ 'ਤੇ ਬੈਠਕ ਬੁਲਾਉਣ।
ਕਾਂਗਰਸ ਪਾਰਟੀ ਸ਼ਰਾਬ ਦੀ ਹੋਮ ਡਲਿਵਰੀ ਦੇ ਖਿਲਾਫ
ਸ਼ਰਾਬ ਨੀਤੀ ਬਾਰੇ ਉਨ੍ਹਾਂ ਕਿਹਾ ਕਿ ਸਾਰਾ ਮੰਤਰੀ ਮੰਡਲ ਸ਼ਰਾਬ ਦੀ ਹੋਮ ਡਲਿਵਰੀ ਦੇ ਖਿਲਾਫ ਹੈ ਅਤੇ ਇਹ ਸਮਾਜਕ ਵਿੱਚ ਗਲਤ ਸੁਨੇਹਾ ਵੀ ਦਿੰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਤੋਂ ਮੰਤਰੀ ਅਤੇ ਲੋਕ ਸੰਤੁਸ਼ਟ ਨਹੀਂ ਹਨ ਜਾਂ ਮੰਤਰੀਆਂ ਨਾਲ ਉਨ੍ਹਾ ਦਾ ਤਾਲਮੇਲ ਨਹੀਂ ਬੈਠ ਰਿਹਾ ਤਾਂ ਕਰਨ ਅਵਤਾਰ ਨੂੰ ਫੌਰੀ ਤੌਰ 'ਤੇ ਬਦਲਿਆ ਜਾਣਾ ਚਾਹਿਦਾ ਹੈ।