ਚੰਡੀਗੜ੍ਹ: ਪੰਜਾਬ 'ਚ ਸਟੇਟਸ ਰਾਜਨੀਤੀ ਨੇ ਜ਼ੋਰ ਫੜਿਆ ਹੈ। ਸੱਤਾ ਧਿਰ ਤੋਂ ਲੈ ਕੇ ਵਿਰੋਧੀ ਧਿਰ ਸੋਸ਼ਲ ਮੀਡੀਆ ਵਾਰ ਵਿੱਚ ਉਲਝੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਉੱਤੇ ਤੰਜ਼ ਕੱਸਦਿਆਂ ਇਕ ਪੋਸਟ ਸ਼ੇਅਰ ਕੀਤੀ, ਜਿਸ ਨੇ ਸਿਆਸੀ ਗਲਿਆਰਿਆਂ ਵਿੱਚ ਭਾਂਬੜ ਮਚਾ ਦਿੱਤਾ ਹੈ। ਇਸ ਪੋਸਟ ਦੇ ਕੁੱਝ ਘੰਟੇ ਬਾਅਦ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਪੁਰਾਣੀ ਵੀਡੀਓ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੂੰ ਟ੍ਰੋਲ ਕੀਤਾ ਜਾ ਰਿਹਾ। ਪਿਛਲੇ ਕੁੱਝ ਦਿਨਾਂ ਤੋਂ ਸਿਆਸੀ ਆਗੂਆਂ ਦੀਆਂ ਟਿੱਚਰਾਂ ਨੇ ਸੋਸ਼ਲ ਮੀਡੀਆ 'ਤੇ ਪੰਜਾਬ ਦਾ ਸਿਆਸੀ ਪਾਰਾ ਵਧਾਇਆ ਹੋਇਆ ਹੈ।
-
ਆਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ ..ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ.. pic.twitter.com/0Zj8OKArq2
— Bhagwant Mann (@BhagwantMann) August 1, 2023 " class="align-text-top noRightClick twitterSection" data="
">ਆਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ ..ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ.. pic.twitter.com/0Zj8OKArq2
— Bhagwant Mann (@BhagwantMann) August 1, 2023ਆਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ ..ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ.. pic.twitter.com/0Zj8OKArq2
— Bhagwant Mann (@BhagwantMann) August 1, 2023
ਸੀ.ਐਮ ਮਾਨ ਨੇ ਕੀਤੀ ਬਾਦਲ ਨੂੰ ਟਿੱਚਰ:- ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੀ ਇਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਹ ਹੋਲੀ ਖੇਡ ਰਹੇ ਹਨ ਅਤੇ ਉਹਨਾਂ ਦੇ ਸਿਰ ਉੱਤੇ ਦਸਤਾਰ ਨਹੀਂ ਹੈ। ਜਿਸ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ਼ ਕੱਸਦਿਆਂ ਕਿਹਾ ਕਿ ਇਹ ਜਨਾਬ ਅੱਜਕੱਲ੍ਹ ਸਿੱਖ ਮੁੱਦਿਆਂ ਦੇ ਮੁਦੱਈ ਬਣੇ ਹੋਏ ਹਨ। ਇਸ ਤਸਵੀਰ ਵਿੱਚ ਸੁਖਬੀਰ ਬਾਦਲ ਆਪਣੇ ਬੇਟੇ ਅਤੇ ਹੋਰ ਸਾਥੀਆਂ ਨਾਲ ਨਜ਼ਰ ਆ ਰਹੇ ਹਨ।
ਸੁਖਬੀਰ ਬਾਦਲ ਨੇ ਫਰੋਲੇ ਪੋਤੜੇ:- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਵਾਰ ਤੋਂ ਬਾਅਦ ਸੁਖਬੀਰ ਬਾਦਲ ਨੇ ਨਹਿਲੇ 'ਤੇ ਦਹਿਲਾ ਮਾਰਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ 5 ਮਿੰਟ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ। ਜਿਸ ਵਿਚ ਇਹ ਦਾਅਵਾ ਕੀਤਾ ਗਿਆ ਕਿ ਭਗਵੰਤ ਮਾਨ ਸ਼ਰਾਬੀ ਹਾਲਤ ਵਿੱਚ ਬੇਸੁੱਧ ਹਨ। ਮੁੱਖ ਮੰਤਰੀ ਭਗਵੰਤ ਮਾਨ 'ਤੇ ਵਾਰ ਕਰਦਿਆਂ ਸੁਖਬੀਰ ਬਾਦਲ ਨੇ ਲਿਖਿਆ ਕਿ ਇਹਨਾਂ ਦੇ ਹੱਥ ਵਿੱਚ ਅੱਜਕੱਲ੍ਹ ਰਾਜ ਹੈ। ਰਾਜ ਅਤੇ ਰਾਜ ਵਿੱਚ ਫ਼ਰਕ ਹੁੰਦਾ ਹੈ। ਡਰਾਈਵਰ ਹੋਵੇ ਸ਼ਰਾਬੀ ਅਤੇ ਦਾਰੂ ਬਾਜ਼ ਤਾਂ ਸਵਾਰੀ ਆਪਣੇ ਸਮਾਨ ਤੇ ਜਾਨ ਦੀ ਆਪ ਜ਼ਿੰਮੇਵਾਰ ਹੈ। ਇਸ ਵੀਡੀਓ ਦੇ ਨਾਲ ਇਕ ਗਾਣਾ ਵੀ ਚਲਾਇਆ ਜਾ ਰਿਹਾ ਹੈ, ਜੋ ਕਿ ਭਗਵੰਤ ਮਾਨ ਨੇ ਹੀ ਗਾਇਆ ਸੀ, ਜਦੋਂ ਉਹ ਕਲਾਕਾਰ ਹੁੰਦੇ ਸਨ।
ਸਟੇਟਸ ਰਾਜਨੀਤੀ ਦਾ ਜ਼ੋਰ:- ਸੋਸ਼ਲ ਮੀਡੀਆ ਦੇ ਦੌਰ ਨਾਲ ਰਾਜਨੀਤੀ ਵੀ ਸੋਸ਼ਲ ਮੀਡੀਆ ਕੇਂਦਰਿਤ ਹੋ ਗਈ ਹੈ। ਇੰਨੀ ਦਿਨੀਂ ਵਿੱਚ ਸਟੇਟਸ ਰਾਜਨੀਤੀ ਨੇ ਵੀ ਖੂਬ ਜ਼ੋਰ ਫੜਿਆ ਹੋਇਆ ਹੈ। ਬੀਤੇ ਦਿਨੀਂ ਮਨਪ੍ਰੀਤ ਬਾਦਲ ਨੇ ਵੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਸੀਐਮ ਮਾਨ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ ਸਨ। ਆਏ ਦਿਨ ਮੁੱਖ ਮੰਤਰੀ ਦਾ ਕਿਸੇ ਨਾ ਕਿਸੇ ਰਾਜਨੇਤਾ ਨਾਲ ਸੋਸ਼ਲ ਮੀਡੀਆ 'ਤੇ ਪੇਚਾ ਪਿਆ ਹੀ ਰਹਿੰਦਾ ਹੈ। ਇਸ ਸਭ ਦੇ ਦਰਮਿਆਨ ਪੰਜਾਬ ਦੇ ਅਸਲ ਮੁੱਦਿਆਂ ਦੀਆਂ ਗੱਲਾਂ ਵਿਸਰਦੀਆਂ ਜਾ ਰਹੀਆਂ ਹਨ।