ਚੰਡੀਗੜ੍ਹ: ਸੈਕਟਰ 26 ਥਾਣਾ ਖੇਤਰ ਵਿਚ ਪੈਂਦੇ ਸੈਕਟਰ 7 ਦੇ ਗ੍ਰਾਫੋ ਕਲੱਬ (Grapho Club of Sector 7 in Sector 26) ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਨੇ ਮਹਿਲਾ ਕਰਮਚਾਰੀਆਂ ਅਤੇ ਬਾਹਰ ਡਿਊਟੀ 'ਤੇ ਮੌਜੂਦ ਇਕ ਵਿਅਕਤੀ ਦੀ ਕੁੱਟਮਾਰ ਕੀਤੀ, ਇਸ ਲੜਾਈ ਵਿਚ ਇਸ ਕਲੱਬ ਵਿੱਚ ਕੰਮ ਕਰਦੇ ਬਾਰ ਮੈਨੇਜਰ ਰਾਜ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ (Chaos outside Chandigarhs night club) ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਬਦਮਾਸ਼ ਡਿਊਟੀ 'ਤੇ ਮੌਜੂਦ ਮਹਿਲਾ ਮੁਲਾਜ਼ਮਾਂ ਨਾਲ ਕੁੱਟਮਾਰ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ।
ਡੰਡਿਆਂ ਨਾਲ ਹਮਲਾ: ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਕੁੱਝ ਹਮਲਾਵਰ ਪਹਿਲਾਂ ਇੱਕ ਸ਼ਖ਼ਸ ਉੱਤੇ ਡੰਡਿਆਂ ਨਾਲ ਹਮਲਾ ਕਰਦੇ ਹਨ ਅਤੇ ਇਸ ਤੋਂ ਮਗਰੋਂ ਜਦੋਂ ਕਲੱਬ ਦੀਆਂ ਮਹਿਲਾ ਮੁਲਾਜ਼ਮਾਂ ਉਨ੍ਹਾਂ ਰੋਕ ਦੀਆਂ ਹਨ ਤਾਂ ਉਹ ਉਨ੍ਹਾਂ ਉੱਤੇ ਵੀ ਹਮਲਾ ਕਰ ਦਿੰਦੇ ਹਨ। ਇਸ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਜਾਂਦੇ (All the attackers escape from the spot) ਹਨ।
ਲਿਖ਼ਤੀ ਸ਼ਿਕਾਇਤ: ਇਸ ਤੋਂ ਬਾਅਦ ਕਲੱਬ ਸੰਚਾਲਕ ਨੇ ਇਸ ਦੀ ਸੂਚਨਾ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ, ਪੁਲਿਸ ਮੌਕੇ 'ਤੇ ਪਹੁੰਚ ਗਈ, ਕਲੱਬ ਸੰਚਾਲਕ (Grapho Club of Sector 7 in Sector 26) ਵੱਲੋਂ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ, ਇੰਨਾ ਹੀ ਨਹੀਂ ਕਲੱਬ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵੀ ਸੈਕਟਰੀ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਲੱਬ ਦੇ ਮੁਲਾਜ਼ਮਾਂ ਅਤੇ ਮਾਲਕ ਨੇ ਪੁਲਿਸ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਨਵੇਂ ਸਾਲ ਅਤੇ ਕ੍ਰਿਸਮਿਸ ਮੌਕੇ ਸਖ਼ਤ ਸੁਰੱਖਿਆ ਪਹਿਰੇ ਦਾ ਦਾਅਵਾ ਕਰਨ ਵਾਲੀ ਪੁਲਿਸ ਕਲੱਬ ਦੇ ਬਾਹਰ ਇੰਨਾ ਵੱਡਾ ਹੰਗਾਮਾ ਹੋਣ ਦੇ ਬਾਵਜੂਦ ਕੁੰਭ ਕਰਨੀ ਨੀਂਦ ਤੋਂ ਨਹੀਂ ਜਾਗੀ ਅਤੇ ਹਮਲਾਵਰ ਮੌਕੇ ਤੋਂ ਆਸਾਨੀ ਨਾਲ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: ਟਵਿੱਟਰ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਇੰਸਟਾਗ੍ਰਾਮ 'ਤੇ ਵੀ ਬੈਨ !
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਉੱਤੇ ਪਹੁੰਚ ਗਏ ਸਨ। ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਜਲਦ ਫਰਾਰ ਹੋਏ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।