ETV Bharat / state

ਚੰਨੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਲਈ ਕੇਂਦਰ ਸਰਕਾਰ ਕੋਲੋਂ 100 ਕਰੋੜ ਰੁਪਏ ਮਦਦ ਦੀ ਅਪੀਲ

author img

By

Published : Jul 19, 2019, 4:35 AM IST

ਸੂਬੇ ਦੇ ਸਭਿਆਚਾਰ ਮੰਤਰੀ ਚਰਨਜੀਤ ਚੰਨੀ ਨੇ ਕੇਂਦਰੀ ਸੈਰ ਸਪਾਟਾ ਮੰਤਰੀ ਪ੍ਰਹਲਾਦ ਪਟੇਲ ਨਾਲ ਮੁਲਾਕਾਤ ਕੀਤੀ। ਚੰਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੇਂਦਰੀ ਸੈਰ ਸਪਾਟਾ ਮੰਤਰੀ ਪ੍ਰਹਲਾਦ ਪਟੇਲ ਤੋਂ 100 ਕਰੋੜ ਰੁਪਏ ਦੇਣ ਦੀ ਅਪੀਲ ਕੀਤੀ ਹੈ।

ਚਰਨਜੀਤ ਚੰਨੀ ਨੇ ਕੇਂਦਰੀ ਮੰਤਰੀ ਪ੍ਰਹਲਾਦ ਪਟੇਲ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਪੰਜਾਬ ਦੇ ਸੈਰ-ਸਪਾਟਾ ਅਤੇ ਸਭਿਆਚਾਰਕ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਸੈਰ-ਸਪਾਟਾ ਤੇ ਸਭਿਆਚਾਰ ਮੰਤਰੀ ਪ੍ਰਹਲਾਦ ਸਿੰਘ ਪਟੇਲ ਨਾਲ ਮੁਲਾਕਾਤ ਕੀਤੀ।

ਮੁਲਾਕਾਤ ਦੋ ਦੌਰਾਨ ਦੋਹਾਂ ਮੰਤਰੀਆਂ ਨੇ ਕਈ ਸੂਬੇ ਦੇ ਕਈ ਮਾਮਲਿਆਂ ਉੱਤੇ ਚਰਚਾ ਕੀਤੀ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਦੇ ਸਬੰਧ ਵਿੱਚ ਚਰਚਾ ਕੀਤੀ ਗਈ। ਚੰਨੀ ਨੇ ਕੇਂਦਰ ਮੰਤਰੀ ਪ੍ਰਹਲਾਦ ਨੂੰ ਗੁਰੂ ਪੁਰਬ ਮੌਕੇ ਹੋਣ ਵਾਲੇ ਜਸ਼ਨ ਸਮਾਗਮਾਂ ਲਈ 100 ਕੋਰੜ ਰੁਪਏ ਦਿੱਤੇ ਜਾਣ ਦੀ ਅਪੀਲ ਕੀਤੀ। ਚੰਨੀ ਨੇ ਦੱਸਿਆ ਕਿ ਇਸ ਪ੍ਰਕਾਸ਼ ਪੁਰਬ ਮੌਕੇ ਦੇਸ਼ ਅਤੇ ਵਿਦੇਸ਼ ਦੇ ਤੋਂ ਕਈ ਸ਼ਰਧਾਲੂ ਸ਼ਿਰਕਤ ਕਰਨਗੇ।

  • ....Mr Channi, who called upon Mr Patel at his office in Transport Bhawan, New Delhi today, also sought to declare Dera Baba Nanak and Batala townships of Punjab as heritage cities as the Sri Guru Nanak Dev Ji had spent a significant time of his life in these townships. (2/2) pic.twitter.com/9HHmcY5rk4

    — Government of Punjab (@PunjabGovtIndia) July 18, 2019 " class="align-text-top noRightClick twitterSection" data=" ">

ਇਸ ਤੋਂ ਇਲਾਵਾ ਚਰਨਜੀਤ ਚੰਨੀ ਨੇ ਕੇਂਦਰੀ ਮੰਤਰੀ ਨਾਲ ਪੰਜਾਬ ਦੇ ਡੇਰਾ ਬਾਬਾ ਨਾਨਕ ਅਤੇ ਬਟਾਲਾ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਐਲਾਨੇ ਜਾਣ ਦੀ ਮੰਗ ਵੀ ਰੱਖੀ ਕਿਉਂਕਿ ਇਨ੍ਹਾਂ ਸ਼ਹਿਰਾਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਗੁਜ਼ਾਰਿਆ ਹੈ। ਜਿਸ ਕਰਕੇ ਸੁਲਤਾਨਪੁਰ ਲੋਧੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਵਾਂਗ੍ਹ ਹੀ ਇਹ ਸ਼ਹਿਰ ਸਤਿਕਾਰ ਦੇ ਪਾਤਰ ਹਨ। ਚਰਨਜੀਤ ਚੰਨੀ ਨੇ ਦੱਸਿਆ ਕਿ ਇਤਿਹਾਸਕ ਪੱਖੋਂ ਇਨ੍ਹਾਂ ਸ਼ਹਿਰਾਂ ਨੂੰ ਵਿਕਸਤ ਕਰਨਾਂ ਮਹੱਤਵਪੂਰਨ ਹੈ ਅਤੇ ਇਸ ਦੇ ਲਈ ਉਨ੍ਹਾਂ ਨੇ ਵਿਕਾਸ ਕਾਰਜਾਂ ਲਈ 400 ਕਰੋੜ ਰੁਪਏ ਦੀ ਮੰਗ ਕੀਤੀ ਗਈ।

ਚੰਨੀ ਨੇ ਕੇਂਦਰੀ ਮੰਤਰੀ ਪ੍ਰਹਲਾਦ ਕੋਲੋਂ ਗੁਰੂ ਪੁਰਬ ਦੇ ਸਮਾਗਮਾਂ ਨੂੰ ਸਹਿਜ ਤੇ ਸੰਜੀਦਾ ਤਰੀਕੇ ਨਾਲ ਮਨਾਏ ਜਾਣ ਲਈ ਕੇਂਦਰੀ ਸਾਹਿਤ ਅਕਾਦਮੀ ਅਤੇ ਸੂਬਾ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਗੁਰੂ ਜੀ ਦੇ ਆਲਮੀ ਭਾਈਚਾਰੇ , ਸਹਿਣਸ਼ੀਲਤਾ ਅਤੇ ਦਿਆਲਤਾ ਦੇ ਸੰਦੇਸ਼ ਨੂੰ ਪੂਰੇ ਵਿਸ਼ਵ ਤੱਕ ਪਹੁੰਚਾਇਆ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.