ਚੰਡੀਗੜ੍ਹ : ਕੌਮਾਂਤਰੀ ਮਾਂ ਬੋਲੀ ਦਿਹਾੜੇ ਉੱਤੇ ਪੰਜਾਬੀ ਭਾਸ਼ਾ ਪੰਜਾਬੀ ਮਾਂ ਬੋਲੀ ਦੀ ਹੋਂਦ ਦੀ ਲੜਾਈ ਲੜ ਰਹੇ ਹਨ। ਚੰਡੀਗੜ ਪੰਜਾਬੀ ਮੰਚ ਦੇ ਵੱਲੋਂ ਚੰਡੀਗੜ ਵਿਚ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦੇ ਲਈ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਨ ਸਤਿਕਾਰ ਦਿਵਾਉਣ ਦੇ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਂ ਬੋਲੀ ਦਿਹਾੜੇ ਪੰਜਾਬੀ ਸਾਹਿਤਕਾਰਾਂ, ਪੱਤਰਕਾਰਾਂ ਅਤੇ ਭਾਸ਼ਾ ਪ੍ਰੇਮੀਆਂ ਨੇ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਹਾੜਾ ਕਾਲੇ ਦਿਵਸ ਵਜੋਂ ਮਨਾਇਆ। ਈਟੀਵੀ ਭਾਰਤ ਵੱਲੋਂ ਭਾਸ਼ਾ ਪ੍ਰੇਮੀਆਂ ਅਤੇ ਸਾਹਿਤਕਾਰਾਂ ਨਾਲ ਖਾਸ ਤੌਰ ਤੇ ਗੱਲ ਕੀਤੀ ਗਈ ਕਿ ਆਖਿਰਕਾਰ ਪੰਜਾਬੀ ਭਾਸ਼ਾ ਲਈ ਹਮੇਸ਼ਾ ਰੋਸ ਮੁਜਾਹਰੇ ਕਿਉਂ ਕੀਤੇ ਜਾਂਦੇ ਹਨ।
ਸਰਕਾਰਾਂ ਵੋਟ ਬੈਂਕ ਵਸੂਲਣ ਲਈ ਕਰਦੀਆਂ ਹਨ ਕੰਮ: ਈਟੀਵੀ ਭਾਰਤ ਨਾਲ ਗੱਲ ਕਰਦਿਆਂ ਪੰਜਾਬੀ ਭਾਸ਼ਾ ਪ੍ਰੇਮੀ ਹਰਨਾਮ ਸਿੰਘ ਡੱਲਾ ਨੇ ਕਿਹਾ ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜੇ ਉੱਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਨੂੰ ਕਾਲਾ ਦਿਵਸ ਮਨਾਉਣਾ ਪੈ ਰਿਹਾ ਹੈ। ਕਿਉਂਕਿ ਸਮੇਂ ਦੀਆਂ ਸਰਕਾਰਾਂ ਪੰਜਾਬੀ ਅਤੇ ਪੰਜਾਬ ਨਾਲ ਵਿਤਕਰਾ ਕਰ ਰਹੀਆਂ ਹਨ। ਸਰਕਾਰਾਂ ਵੋਟਾਂ ਦੀ ਰਾਜਨੀਤੀ ਕਰਦੀਆਂ ਹਨ, ਮੁਲਕ ਦੇ ਵਿਚ ਫਿਰਕੂਪ੍ਰਸਤੀ ਦੀ ਸਿਆਸਤ ਹੋਵੇ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਰਕਾਰ ਕੁਚਲ ਦੇਣਾ ਚਾਹੁਣ ਉਦੋਂ ਅਜਿਹੇ ਹੀ ਹਾਲਾਤ ਪੈਦਾ ਹੋ ਜਾਂਦੇ ਹਨ। ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਕਾਫ਼ੀ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ।
ਹਿੰਦੀ ਨੂੰ ਦਿੱਤੀ ਜਾ ਰਹੀ ਪਹਿਲਾ: ਵੈਸੇ ਤਾਂ ਪੰਜਾਬ ਬਹੁਤ ਪੁਰਾਣਾ ਹੈ। 1966 ਦੇ ਵਿਚ ਪੰਜਾਬੀ ਸੂਬਾ ਹੋਂਦ ਵਿਚ ਆਇਆ ਉਦੋਂ ਸਮੇਂ ਦੀ ਮੰਗ ਸੀ ਕਿ ਭਾਸ਼ਾ ਦੇ ਆਧਾਰ 'ਤੇ ਸੂਬੇ ਵੰਡ ਦਿੱਤੇ ਜਾਣ। ਪੰਜਾਬ ਵਿਚੋਂ ਹਰਿਆਣਾ ਅਤੇ ਹਿਮਾਚਲ ਨੂੰ ਵੱਖ ਕਰਕੇ ਵੱਖਰੇ ਸੂਬੇ ਬਣਾਇਆ ਗਿਆ। ਹੋਰ ਕਿਸੇ ਵੀ ਸੂਬੇ ਨਾਲ ਅਜਿਹਾ ਨਹੀਂ ਹੋਇਆ ਕਿ ਉਹਨਾਂ ਨੂੰ ਭਾਸ਼ਾ ਦੀ ਲੜਾਈ ਲੜਨੀ ਪਵੇ। ਭਾਰਤ ਦੇ ਸਾਰੇ ਸੂਬਿਆਂ ਵਿਚ ਹਿੰਦੀ ਭਾਸ਼ਾ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ ਸਰਕਾਰਾਂ ਦਾ ਜੋਰ ਲੱਗਿਆ ਹੋਇਆ ਹੈ ਕਿ ਭਾਰਤ ਦੀ ਭਾਸ਼ਾ ਨੂੰ ਹਿੰਦੀ ਭਾਸ਼ਾ ਬਣਾਇਆ ਜਾਵੇ। ਪੰਜਾਬ ਦੀ ਪੰਜਾਬੀ ਭਾਸ਼ਾ ਵੀ ਇਸੇ ਦਾ ਸ਼ਿਕਾਰ ਹੋ ਰਹੀ ਹੈ, ਜੇਕਰ ਚੰਡੀਗੜ ਵੱਸਦੇ ਪੰਜਾਬੀ ਇਮਾਨਦਾਰ ਨਾ ਹੁੰਦੇ ਤਾਂ ਇਹ ਨੌਬਤ ਨਾ ਆਉਂਦੀ।
ਪੰਜਾਬ ਜੁਜਾਰੂਆਂ ਦਾ ਸੂਬਾ ਹੈ : ਉਨ੍ਹਾਂ ਕਿਹਾ ਕਿ ਪੰਜਾਬ ਦੀ ਦਲੇਰੀ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੁੰਦੀ। ਹੁਕਮਰਾਨ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਖ਼ਤਰਾ ਮੰਨਦੇ ਹਨ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ ਬਣਾਇਆ ਗਿਆ ਅਤੇ ਚੰਡੀਗੜ ਵਿਚ ਵੀ ਪੰਜਾਬੀ ਲੋਕ ਆ ਕੇ ਵੱਸੇ ਹਨ। ਚੰਡੀਗੜ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ। ਚੰਡੀਗੜ ਵਿਚ ਹੀ ਪੰਜਾਬੀ ਭਾਸ਼ਾ ਨਾਲ ਵਿਤਕਰਾ ਕੀਤਾ ਜਾਂਦਾ ਹੈ। ਕੇਂਦਰ ਸਾਸ਼ਿਤ ਪ੍ਰਦੇਸ ਬਣਾ ਕੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਚੰਡੀਗੜ ਦੇ ਦਫ਼ਤਰਾਂ ਵਿਚ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਕੰਮ ਹੁੰਦਾ ਹੈ। ਇਥੋਂ ਤੱਕ ਕਿ ਹਰਿਆਣਾ ਅਤੇ ਹਿਮਾਚਲ ਦੇ ਕਈ ਖੇਤਰਾਂ ਵਿਚ ਵੀ ਪੰਜਾਬੀ ਬੋਲੀ ਜਾਂਦੀ ਹੈ। ਫਿਰ ਵੀ ਪੰਜਾਬੀ ਨਾਲ ਵਿਤਕਰਾ ਕੀਤਾ ਜਾਂਦਾ ਹੈ। ਜੇਕਰ ਨੀਅਤ ਅਤੇ ਨੀਤੀ ਸਾਫ਼ ਹੁੰਦੀ ਤਾਂ ਇਹ ਲੜਾਈ ਹੁਣ ਨੂੰ ਕਦੋਂ ਦੀ ਜਿੱਤੀ ਜਾਂਦੀ।
ਇਹ ਵੀ ਪੜ੍ਹੋ: Cabinet meeting: ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕੀਤਾ ਐਲਾਨ, ਮਾਰਚ ਤੋਂ 'ਆਪ' ਦਾ ਪਲੇਠਾ ਬਜਟ ਸੈਸ਼ਨ
ਇਹ ਲੜਾਈ ਕਦੇ ਨਹੀਂ ਮੁਕਣੀ : ਹਰਨਾਮ ਸਿੰਘ ਡੱਲਾ ਨੇ ਆਖਿਆ ਕਿ ਪੰਜਾਬੀ ਭਾਸ਼ਾ ਨਾਲ ਵਿਤਕਰੇ ਦੀ ਲੜਾਈ ਕਦੇ ਨਹੀਂ ਮੁੱਕਣੀ। ਵਿਕਾਸ ਅਤੇ ਹੱਕਾਂ ਦੀ ਲੜਾਈ ਹਮੇਸ਼ਾ ਚੱਲਦੀ ਰਹਿੰਦੀ ਹੈ। ਲਹਿੰਦੇ ਪੰਜਾਬ ਵਿਚ 11 ਕਰੋੜ ਪੰਜਾਬੀ ਆਪਣੀ ਮਾਂ ਬੋਲੀ ਲਈ ਲੜਾਈ ਲੜ ਰਹੇ ਹਨ। ਪੰਜਾਬੀ ਵੀ ਜਮਹੂਰੀਅਤ ਦਾ ਮੁੱਲ ਚੁਕਾਉਂਦੇ ਰਹਿਣਗੇ।